ਪੰਜਾਬ ਪੁਲਿਸ ਹਰ ਚੰਗੇ ਵਿਅਕਤੀ ਦਾ ਪੂਰਾ ਮਾਨ ਸਨਮਾਨ ਕਰੇਗੀ ਪ੍ਰੰਤੂ ਸਮਾਜ ਨੂੰ ਗੰਦਲਾ ਕਰਨ ਵਾਲੇ ਨੂੰ ਜੇਲ ਭੇਜਿਆ ਜਾਵੇਗਾ- ਐਸ.ਐਸ.ਪੀ ਰਛਪਾਲ ਸਿੰਘ

ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਅਤੇ ਕੂੜੇ ਤੋਂ ਰਹਿਤ ਕਰਨ ਲਈ ਪ੍ਰਸ਼ਾਸਨ ਦਾ ਲੋਕ ਸਾਥ ਦੇਣ- ਐਸ.ਡੀ.ਐਮ.ਬਲਵਿੰਦਰ ਸਿੰਘ
‘ਸੁਨਹਿਰਾ ਭਾਰਤ’ ਦਾ ਜਨਮ ਹੀ ਸਮਾਜ ਸੇਵਾ ਕਰਨ ਲਈ ਹੋਇਆ ਹੈ- ਜੋਗਿੰਦਰ ਅੰਗੂਰਾਲਾ
ਬਟਾਲਾ, 22 ਦਸੰਬਰ (ਦਮਨ ਬਾਜਵਾ)
ਪੰਜਾਬ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਹਿਫਾਜਤ ਲਈ ਵਚਨਬੱਧ ਹੈ। ਹਰ ਚੰਗੇ ਸ਼ਹਿਰੀ ਦਾ ਪੁਲਿਸ ਵੱਲੋਂ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਪ੍ਰੰਤੂ ਸਮਾਜ ਨੂੰ ਗੰਦਲਾ ਕਰਨ ਵਾਲੇ ਲੋਕਾਂ ਨੂੰ ਜੇਲ ਵਿੱਚ ਭੇਜਿਆ ਜਾਵੇਗਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਦੇ ਐਸ.ਐਸ.ਪੀ. ਸ. ਰਛਪਾਲ ਸਿੰਘ ਨੇ ‘ਸੁਨਿਹਰਾ ਭਾਰਤ’ ਰਜਿ. ਪੰਜਾਬ ਦੇ ਜਿਲਾ ਗੁਰਦਾਸਪੁਰ ਯੂਨਿਟ ਵੱਲੋਂ ਆਯੋਜਿਤ ‘ਕਰੋਨਾ ਯੋਧਿਆਂ ਨੂੰ ਪ੍ਰਣਾਮ’ ਪ੍ਰੋਗਰਾਮ ਵਿੱਚ ਕੀਤਾ। ਇਹ ਪ੍ਰੋਗਰਾਮ ਸਥਾਨਕ ਏ.ਵੀ.ਐਮ.ਸੀਨੀਅਰ ਸੈਕੰਡਰੀ ਸਕੂਲ ਬਾਹਰਵਾਰ ਠਠਿਆਰੀ ਗੇਟ ਵਿਖੇ ਆਯੋਜਿਤ ਕੀਤਾ ਗਿਆ ਸੀ। ਐਸ.ਐਸ.ਪੀ. ਸ. ਰਛਪਾਲ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਹ ਲੋਕ ਘਰਾਂ ਦੇ ਘਰ ਉਜਾੜ ਰਹੇ ਹਨ। ਉਨਾਂ ਨੇ ਬੜੇ ਫ਼ਖਰ ਅਤੇ ਨਿਡਰਤਾ ਨਾਲ ਕਿਹਾ ਕਿ ਉਨਾਂ ਨੇ ਕੁਇੰਟਲਾਂ ਵਿੱਚ ਨਸ਼ੇ ਦੀਆਂ ਖੇਪਾਂ ਫੜੀਆਂ ਹਨ ਅਤੇ ਨਾਮੀ ਗੈਂਗਸਟਰਾਂ ਨੂੰ ਜੇਲ ਵਿੱਚ ਭੇਜਿਆ ਹੈ। ਐਸ.ਐਸ.ਪੀ. ਸ. ਰਛਪਾਲ ਸਿੰਘ ਨੇ ਨਿਡਰਤਾ ਅਤੇ ਖੁੱਲਦਿਲੀ ਨਾਲ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਅਤੇ ਸਮਾਜ ਵਿੱਚ ਗ਼ਲਤ ਸਮੀਕਰਨ ਪੈਦਾ ਕਰਨ ਵਾਲੇ ਲੋਕਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਸੁਧਰ ਜਾਣ ਨਹੀਂ ਤਾਂ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਵੱਲੋਂ ਅਜਿਹਾ ਸਬਕ ਸਿਖਾਇਆ ਜਾਵੇਗਾ ਜੋ ਕਿ ਇੱਕ ਉਦਾਹਰਣ ਬਣੇਗੀ। ਇਸ ਮੌਕੇ ਐਸ.ਐਸ.ਪੀ.ਬਟਾਲਾ ਨੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਤੁਹਾਡੇ ਬਗੈਰ ਪੰਜਾਬ ਪੁਲਿਸ ਦਾ ਕੋਈ ਵੀ ਕੰਮ ਅਧੂਰਾ ਹੈ ਜੇਕਰ ਲੋਕ ਸਾਥ ਦੇਣਗੇ ਤਾਂ ਸਮਾਜ ਵਿੱਚ ਗ਼ਲਤ ਅਨਸਰਾਂ ਨੂੰ ਨੱਥ ਪਾਉਣੀ ਸੌਖੀ ਹੋ ਜਾਵੇਗੀ। ਇਸ ਮੌਕੇ ਬਟਾਲਾ ਦੇ ਐਸ.ਡੀ.ਐਮ. ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਕੋਲ ਬਿਨਾਂ ਸਿਫਾਰਸ ਜਿਹੜਾ ਵੀ ਵਿਅਕਤੀ ਆਉਂਦਾ ਹੈ ਉਸ ਦੀ ਉਹ ਪੂਰੀ ਤਰਾਂ ਜਿੰਮੇਵਾਰੀ ਨਾਲ ਗੱਲ ਸੁਣ ਕੇ ਕੰਮ ਕਰਦੇ ਹਨ। ਉਨਾਂ ਕਿਹਾ ਕਿ ਮੇਰੀ ਵੱਡੀ ਜੁੰਮੇਵਾਰੀ ਸ਼ਹਿਰ ਵਿੱਚੋਂ ਕੂੜਾ ਮੁਕਤ ਕਰਨ ਦੀ ਲੱਗੀ ਹੋਈ ਹੈ ਜੋ ਕਿ ਜਿਲੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਯੋਗ ਅਗਵਾਈ ਹੇਠ ਸ਼ਹਿਰ ਵਿੱਚੋਂ ਕੂੜੇ ਨੂੰ ਮੁਕਤ ਕਰਕੇ ਸਾਫ ਸੁਥਰਾ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਸੀਵਰੇਜ ਅਤੇ ਕੂੜੇ ਦੀ ਸਮੱਸਿਆ ਨੂੰ ਜਲਦ ਹੱਲ ਕਰ ਸਕੀਏ। ਇਸ ਮੌਕੇ ਐਸ.ਐਸ.ਪੀ. ਸ. ਰਛਪਾਲ ਸਿੰਘ ਅਤੇ ਐਸ.ਡੀ.ਐਮ ਸ. ਬਲਵਿੰਦਰ ਸਿੰਘ ਨੇ ‘ਸੁਨਹਿਰਾ ਭਾਰਤ’ ਰਜਿ. ਪੰਜਾਬ ਦੇ ਯੂਨਿਟ ਗੁਰਦਾਸਪੁਰ ਦੀ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੁਸਾਇਟੀ ਬਿਨਾਂ ਕਿਸੇ ਭੇਦਭਾਵ ਤੋਂ ਸ਼ਹਿਰ ਵਿੱਚ ਵਧੀਆ ਕੰਮ ਕਰ ਰਹੀ ਹੈ। ਇਸ ਮੌਕੇ ‘ਸੁਨਿਹਰਾ ਭਾਰਤ’ ਰਜਿ. ਪੰਜਾਬ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ‘ਸੁਨਿਹਰਾ ਭਾਰਤ’ ਦਾ ਜਨਮ ਹੀ ਸਮਾਜ ਭਲਾਈ ਦੇ ਕੰਮਾਂ ਲਈ ਹੋਇਆ ਹੈ ਅਤੇ ਕਿਸੇ ਵੀ ਧਰਮ, ਜਾਤ ਅਤੇ ਨਸਲਵਾਦ ਤੋਂ ਉਪਰ ਉਠ ਕੇ ਇਹ ਸੁਸਾਇਟੀ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਸਹਾਰਾ ਬਣੇਗੀ। ਇਸ ਮੌਕੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸ਼੍ਰੀ ਈਸ਼ੂ ਰਾਂਚਲ ਨੇ ਕਿਹਾ ਕਿ ‘ਸੁਨਿਹਰਾ ਭਾਰਤ’ ਦਾ ਮੁੱਖ ਮਕਸਦ ਸਮਾਜ ਲਈ ਚੰਗੇ ਕੰਮ ਕਰਨ ਵਾਲੇ ਆਮ ਵਿਅਕਤੀਆਂ ਅਤੇ ਅਫ਼ਸਰਾਂ ਨੂੰ ਉਤਸ਼ਾਹਿਤ ਕਰਕੇ ਆਕਸੀਜਨ ਦੇਣਾ ਹੈ। ਇਸ ਮੌਕੇ ‘ਸੁਨਿਹਰਾ ਭਾਰਤ’ ਰਜਿ. ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਰੋਹਿਤ ਅਗਰਵਾਲ ਅਤੇ ਜਿਲਾ ਚੇਅਰਮੈਨ ਅਤੇ ਸਕੂਲ ਦੇ ਮਾਲਕ ਸ੍ਰੀ ਜੇ.ਪੀ.ਮਹਾਜਨ ਨੇ ਐਸ.ਐਸ.ਪੀ. ਅਤੇ ਐਸ.ਡੀ.ਐਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੋਵੇਂ ਅਫ਼ਸਰ ਸਮਾਜ ਲਈ ਇੱਕ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਆਸ਼ਟ, ਅਸ਼ਵਨੀ ਅਗਰਵਾਲ (ਹੈਪੀ ਅਗਰਵਾਲ) ਖਜਾਨਚੀ, ਰਾਜਨ ਭਾਟੀਆ ਵਾਇਸ ਪ੍ਰਧਾਨ, ਵਿਨੋਦ ਗੋਰਾ, ਸੱਤਪਾਲ ਅਕਾਊਂਟੈਂਟ ਨੇ ਐਸ.ਐਸ.ਪੀ. ਅਤੇ ਐਸ.ਡੀ.ਐਮ, ਡੀ.ਐਸ.ਪੀ.ਹਰਿੰਦਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਸ.ਐਚ.ਓ ਸਿਟੀ ਮਨੋਜ ਸ਼ਰਮਾ ਨੂੰ ਵੀ ਸਨਮਾਨਿ ਕੀਤਾ ਗਿਆ। ਸੁਸਾਇਟੀ ਦੇ ਸੀਨੀ. ਵਾਇਸ ਪ੍ਰਧਾਨ ਗੁਰਿੰਦਰ ਸ਼ਰਮਾ ਗੁੱਲੂ ਨੇ ਕਿਹਾ ਕਿ ਉਕਤ ਦੋਵੇ ਅਫ਼ਸਰ ਸਮਾਜ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਮਨੀਸ਼ ਸੋਢੀ, ਰਵੀ ਸ਼ਰਮਾ, ਐਡਵੋਕੇਟ ਅਮਨਦੀਪ ਸਿੰਘ, ਗਗਨਦੀਪ ਸਿੰਘ, ਅਸ਼ੋਕ ਭਗਤ, ਅਰੁਣ ਕੁਮਾਰ ਲਵਲੀ ਮਹਾਜਨ, ਰਾਜੇਸ਼ ਢੱਲ, ਲਵਲੀ ਕੁਮਾਰ, ਪ੍ਰਵੀਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਯਾਦਵਿੰਦਰ ਬਬਲੂ, ਸੁਲੱਖਣ ਸਿੰਘ ਸੋਨੂੰ ਪ੍ਰਧਾਨ, ਸਮਾਜ ਸੇਵਕ ਅੰਕਿਤ ਅਗਰਵਾਲ ਹਾਜ਼ਰ ਸਨ। ਕਰੋਨਾ ਦੌਰਾਨ ਵਧੀਆ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਸ਼ ਭਗਤੀ ਦਾ ਗੀਤ ਰਾਜੇਸ਼ ਰਾਠੋਰ ਵੱਲੋਂ ਬਾਖੂਬੀ ਗਾਇਆ ਗਿਆ ਅਤੇ ਸਟੇਜ਼ ਦੀ ਭੂਮਿਕਾ ਈਸ਼ੂ ਰਾਂਚਲ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ।