ਭਾਰਤੀਯ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਕਾਰਪੋਰੇਸ਼ਨ ਦੇ ਹੋਣ ਵਾਲੇ ਚੁਣਾਵਾਂ ਦੇ ਸਬੰਧ ਵਿੱਚ ਹੋਈ ਮੀਟਿੰਗ

ਬਟਾਲਾ 5 ਜਨਵਰੀ (ਦਮਨ ਬਾਜਵਾ) ਅੱਜ ਭਾਰਤੀਯ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਕਾਰਪੋਰੇਸ਼ਨ ਦੇ ਹੋਣ ਵਾਲੇ ਚੁਣਾਵਾਂ ਦੇ ਸਬੰਧ ਵਿੱਚ ਮੀਟਿੰਗ ਹੋਈ।ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਅਤੇ ਮੋਰਚਿਆਂ ਦੇ ਪ੍ਰਧਾਨ ਅਤੇ ਜ਼ਿਲਾ ਟੀਮ ਦੇ ਅਹੁਦੇਦਾਰਾਂ ਨੂੰ ਪਾਰਟੀ ਦੇ ਜ਼ਿਲਾ ਪ੍ਰਧਾਨ ਸ਼੍ਰੀ ਰਾਕੇਸ਼ ਭਾਟੀਆ ਨੇ ਇਲੈਕਸ਼ਨ ਸੰਬਧੀ ਵਿਚਾਰ ਵਟਾਂਦਰਾ ਕਿਤ।ਇਸ ਮੀਟਿੰਗ ਕਰਾਪੋਰੇਸ਼ਨ ਚੁਣਾਵਾਂ ਦੇ ਸਬੰਧ ਵਿਚ ਅਲਗ ਅਲਗ ਵਿਸ਼ਿਆਂ ਤੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਕੇ ਵੱਖ ਵੱਖ ਜਿੰਮੇਵਾਰੀਆ ਦਿੱਤੀਆਂ।ਜਿਕਰ ਜੋਗ ਗੱਲ ਹੈ ਕਿ ਪ੍ਰਸ਼ਾਸਨ ਦੁਆਰਾ ਕੀਤੀ ਜਾ ਰਹੀਆਂ ਧੱਕੇ ਸ਼ਾਈਆ ਨੂੰ ਵੀ ਵਿਚਾਰ ਕੀਤਾ ਗਿਆ।ਜਿਲ੍ਹਾ ਪ੍ਰਧਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਸ਼ਾਸਨ ਜੀ ਧੱਕੇ ਸ਼ਾਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਕਰ ਰਿਹਾ ਹੈ ਸਾਰੀ ਗੱਲ ਪੰਜਾਬ ਪ੍ਰਧਾਨ ਜੀ ਦੇ ਧਿਆਨ ਵਿੱਚ ਲਿਆਂਦੀ ਗਈ ਹੈ।ਆਉਣ ਵਾਲੇ ਸਮੇ ਵਿੱਚ ਪਾਰਟੀ ਵਲੋਂ ਜਿਹੜੀ ਰਣਨੀਤੀ ਉਲੀਕੀ ਜਾਏ ਗੀ ਉਸ ਅਨੁਸਾਰ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਟਾਲਾ ਪ੍ਰਸ਼ਾਸਨ ਦੇ ਖਿਲਾਫ ਰਣਨੀਤੀ ਉਲੇਕੇ ਗਾ।ਇਸ ਮੀਟਿੰਗ ਵਿੱਚ ਸ਼੍ਰੀ ਹੀਰਾ ਵਾਲਿਆ,ਧਰਮਵੀਰ ਸੇਠ,ਪ੍ਰੋਫੈਸਰ ਓਮ ਪਰਕਸ਼ ਜੀ,ਰਾਜ ਕੁਮਾਰ,ਪੰਕਜ ਸ਼ਰਮਾ, ਅਨੀਲ ਭੱਟੀ,ਭਾਰਤ ਭੂਸ਼ਨ ਲੂਥਰਾ ,ਰੋਹਿਤ ਸੈਲੀ, ਸਾਨੂੰ ਪਲਾਜ਼ਾ,ਭਵਾਨੀ ਸੰਨਾਂ ,ਤਰਲੋਕ ਚੰਦ, ਨੀਰੂ ਮਹਾਜਨ, ਸੋਨੀ,ਗੀਤਾ ਬਤਵਾਲ, ਤਿਲਕ ਰਾਜ,ਅਸ਼ਵਨੀ ਮਹਾਜਨ,ਰਾਧਾ ਰਾਣੀ,ਮੁਨੀਰ ਬਾਂਸਲ,ਲਵ ਰਾਜਦੀਪ ਕੁਮਾਰ, ਬਾਲ ਕ੍ਰਿਸ਼ਨ,ਦੀਪਕ ਕੁਮਾਰ,ਪਰਸ ਬੰਬਾ, ਸੁਰਿੰਦਰ ਕੁਮਾਰ,ਰੌਸ਼ਨ ਲਾਲ, ਬਾਬਲ, ਅਸ਼ਵਨੀ ਕੁਮਾਰ,ਪੁਨੀਤ ਸ਼ਰਮਾ, ਕੰਵਲਜੀਤ ਵਾਲਿਆ,ਅਕਸ਼ਯ,ਬਲਜੀਤ ਸਿੰਘ,ਅਤੇ ਹੋਰ ਵੀ ਪਾਰਟੀ ਵਰਕਰਾਂ ਨੇ ਹਿੱਸਾ ਲਿਆ।