ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਤੇ ਸੂਬੇ ਦੀਆਂ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਨੂੰ ਸੜਕਾਂ ਤੇ ਰੋਲ ਦਿੱਤਾ

0

ਬਟਾਲੇ ਸ਼ਹਿਰ ਦੇ ਸਮੂਹ ਵਿਦਿਆਰਥੀ ਵਰਗ ਵਲੋ ਕੀਤਾ ਗਿਆ ਧਰਨਾ ਪ੍ਰਦਰਸ਼ਨ

21 ਜਨਵਰੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਨੂੰ ਰੱਦ ਕਰਵਾਉਣ ਲਈ ਐੱਸ ਡੀ ਐਮ ਦਫਤਰ ਵਿਖੇ ਮੁੱਖਮੰਤਰੀ ਪੰਜਾਬ ਦੇ ਨਾਮ ਦਾ ਦਿੱਤਾ ਮੰਗ ਪੱਤਰ

ਬਟਾਲਾ, 8 ਜਨਵਰੀ (ਦਮਨ ਬਾਜਵਾ ) ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ ) ਦੁਆਰਾ 21 ਜਨਵਰੀ ਤੋਂ ਆਫਲਾਈਨ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਦੇ ਵਿਰੋਧ ਵਿੱਚ ਬਟਾਲਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਐਸ.ਡੀ.ਐਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਐਸ.ਡੀ.ਐਮ ਦਫ਼ਤਰ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ, ਜਿਸ ਵਿਚ ਆਨ ਲਾਈਨ ਪ੍ਰੀਖਿਆਵਾਂ ਲੈਣ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਕੋਵਿਡ -19 ਦੌਰਾਨ, ਜੇ ਸਾਰਾ ਸਾਲ ਅਧਿਐਨ ਆਨਲਾਈਨ ਕੀਤਾ ਜਾਂਦਾ ਹੈ, ਤਾਂ ਹੁਣ ਕਾਗਜ਼ਾਤ ਆਫ਼ਲਾਈਨ ਕਿਉਂ ਲਏ ਜਾ ਰਹੇ ਹਨ। ਇਸ ਸਬੰਧ ਵਿੱਚ ਵਿਦਿਆਰਥੀਆਂ ਕਮਲ ਕੁਮਾਰ , ਜਗਜੋਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀ ਅਤੇ ਵਿਦਿਆਰਥਨਾ ਵਲੋ ਸਾਂਝਾ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿਚ ਸੈਂਕੜੇ ਦੀ ਤਦਾਦ ਵਿੱਚ ਵਿਦਿਆਰਥੀਆਂ ਨੇ ਆਪਣਾ ਯੋਗਦਾਨ ਦਿੱਤਾ । ਵਿਦਿਆਰਥੀਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 21 ਜਨਵਰੀ ਨੂੰ ਆਫ਼ਲਾਈਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਕੋਵਿਡ -19 ਦੇ ਕਾਰਨ ਪੂਰਾ ਸਿਲੇਬਸ ਆਨ ਲਾਈਨ ਕੀਤਾ ਗਿਆ ਹੈ। ਸਿਲੇਬਸ ਨਾਲ ਸਬੰਧਤ ਬੱਚਿਆਂ ਦੇ ਬਹੁਤ ਸਾਰੇ ਸ਼ੰਕੇ ਹਨ, ਜੋ ਪੂਰੇ ਨਹੀਂ ਹੋਏ. ਦੂਜੇ ਪਾਸੇ, ਸਿਲੇਬਸ ਵੀ ਪੂਰਾ ਨਹੀਂ ਹੈ. ਇਸ ਕਾਰਨ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੋਈ ਜ਼ਿਮੇਵਾਰੀ ਨਾ ਲੈਂਦੇ ਹੋਏ । ਆਪਣੀ ਜ਼ਿੰਮੇਵਾਰੀ ਤੇ ਪ੍ਰੀਖਿਆਵਾਂ ਦੇਣ ਲਈ ਕਿਹਾ ਗਿਆ ਹੈ । ਓਹਨੇ ਹੀ ਵਿਦਿਆਰਥੀ ਵਰਗ ਵੱਲੋਂ ਕਿਹਾ ਗਿਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਫ਼ਲਾਈਨ ਪ੍ਰੀਖਿਆਵਾਂ ਦਾ ਵਿਰੋਧ ਕੀਤਾ ਜਾ ਰਿਹਾ । ਪਰ ” ਯੂਨਿਵਰਸਿਟੀ ਦੇ ਸਿਰ ਤੇ ਜੂ ਨਹੀਂ ਸਰਕਦੀ ” । ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਇਹ ਹਲਾਤ ਰਹੀ ਤਾਂ ਵਿਦਿਆਰਥੀਆਂ ਦੀ ਗੁਸੇ ਦੀ ਅੱਗ ਆਉਣ ਵਾਲੀ ਇਲੈਕਸ਼ਨ ਨੂੰ ਆਪਣੇ ਲਪਟੈ ਵਿਚ ਵੀ ਲੇ ਸਕਦੀ ਹੈ । ਅੰਤ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਮੁੱਖਮੰਤਰੀ ਪੰਜਾਬ ਸਾਡੇ ਪੱਤਰ ਵਲ ਧਿਆਨ ਦੇਣਗੇ ਅਤੇ ਵਿਦਿਆਰਥੀ ਵਰਗ ਦੀ ਬਿਹਤਰੀ ਲਈ ਹਰ ਸੰਭਵ ਕਦਮ ਉਠਾਉਣਗੇ ।

ਏਥੇ ਦਸਣਯੋਗ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਏ ਗਏ ਇਸ ਫੈਸਲੇ ਦੇ ਵਿਰੋਧ ਵਿਚ ਰੋਜਾਨਾ ਸੈਂਕੜਿਆਂ ਦੀ ਤਦਾਦ ਵਿਚ ਰੋਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਤੇ ਸ਼ਹਿਰਾਂ ਵਿੱਚ ਵਿਦਰੋਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਪਰ ਦਸਣਯੋਗ ਗੱਲ ਇਹ ਹੈ ਕਿ ਯੂਨੀਵਰਸਿਟੀ ਆਪਣੀ ਜਿੱਦ ਤੇ ਪੂਰੀ ਤਰ੍ਹਾਂ ਅੜੀ ਹੋਈ ਹੈ । ਦਸਣਯੋਗ ਗੱਲ ਇਹ ਹੈ ਕਿ ਯੂਨੀਵਰਸਿਟੀ ਦੀ ਇਸ ਜ਼ਿਦ ਨਾਲ ਹਜ਼ਾਰਾਂ ਦੀ ਤਦਾਦ ਵਿਚ ਵਿਦਿਆਰਥੀਆਂ ਨੂੰ ਪ੍ਰਭਾਵ ਪਿਆ ਹੈ ।

About Author

Leave a Reply

Your email address will not be published. Required fields are marked *

You may have missed