ਕਲੱਬ ਨੇ ਮਨਾਈ “ਧੀਆਂ ਦੀ ਲੋਹੜੀ” ਛੋਟੀਆਂ ਬੱਚੀਆਂ ਨੂੰ ਦਿੱਤਾ ਸਗਨ ਅਤੇ ਬਾਲਿਆ ਭੁੱਗਾ

ਬਟਾਲਾ (ਦਮਨ ਬਾਜਵਾ ) ਬਟਾਲਾ ਦੀ ਸਮਾਜ ਸੇਵੀ ਸੰਸਥਾ ਹਮੇਸ਼ਾ ਚੜ੍ਹਦੀ ਕਲਾ ਯੂਥ ਹੈਲਪ ਕਲੱਬ ਰਜਿ ਬਟਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ “ਧੀਆਂ ਦੀ ਲੋਹੜੀ”ਪ੍ਰੋਗਰਾਮ ਕਲੱਬ ਪ੍ਰਧਾਨ ਨਰਿੰਦਰ ਕੌਰ ਪੁਰੇਵਾਲ ਅਤੇ ਚੇਅਰਮੈਨ ਰਿੰਕੂ ਰਾਜਾ ਦੀ ਅਗਵਾਈ ਵਿਚ ਸਥਾਨਕ ਬਟਾਲਾ ਕਲੱਬ ਸਾਹਮਣੇ ਬੱਸ ਸਟੈਂਡ ਵਿਖੇ ਕਰਵਾਇਆ ਗਿਆ।ਇਸ ਵਿਚ ਮੁੱਖ ਮਹਿਮਾਨ ਵਜੋਂ ਅੰਕਿਤ ਅਗਰਵਾਲ ਕੌਮੀ ਉਪ ਪ੍ਰਧਾਨ ਸ਼ਿਵ ਸੈਨਾ ਭਾਰਤ, ਸ੍ਰੀਮਤੀ ਕੁਸਮ ਸ਼ਰਮਾ ਸਾਬਕਾ ਮੈਂਬਰ ਜੇ ਜੇ ਬੀ, ਸ੍ਰੀਮਤੀ ਸੁਖਜੀਤ ਕੌਰ ਇੰਚਾਰਜ ਵੂਮੈਨ ਸੈਲ 3 ਬਟਾਲਾ ਸ਼ਾਮਿਲ ਹੋਏ। ਉਨ੍ਹਾਂ ਤੋਂ ਇਲਾਵਾ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋ,ਕੌਮੀ ਉਪ ਪ੍ਰਧਾਨ ਅਵਿਨਾਸ਼ ਕਲਿਆਣ ਉਚੇਚੇ ਤੌਰ ਤੇ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਬੱਚੀ ਮੁਸਕਾਨਦੀਪ ਕੋਰ ਅਤੇ ਪ੍ਰਸਿੱਧ ਕਵੀ ਜੋਗਿੰਦਰ ਬਟਾਲਵੀ ਨੇ ਲੋਹੜੀ ਸਬੰਧੀ ਇਤਿਹਾਸ ਅਤੇ ਕਵਿਤਾ ਪੇਸ਼ ਕੀਤੀ। ਇਸ ਪ੍ਰੋਗਰਾਮ ਵਿਚ 21 ਬੱਚੀਆਂ ਨੂੰ ਸੂਟ, ਸਰਦੀਆਂ ਲਈ ਬੂਟ ਜੁਰਾਬਾਂ,ਸੰਗਨ ਅਤੇ ਹੋਰ ਤੋਹਫੇ ਦਿੱਤੇ ਗਿਆ। ਆਪਣੇ ਸੰਬੋਧਨ ਵਿਚ ਆਏ ਸਾਰੇ ਮੁੱਖ ਮਹਿਮਾਨਾਂ ਨੇ ਕਲੱਬ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਨਾਲ ਸਮਾਜ ਵਿਚ ਧੀਆਂ,ਪੁੱਤ ਬਰਾਬਰ ਹਨ ਦਾ ਸੁਨੇਹਾ ਜਾਂਦਾ ਹੈ ਜੋ ਕਿ ਸਮੇਂ ਦੀ ਲੋੜ ਹੈ,ਕਲੱਬ ਪ੍ਰਧਾਨ ਨਰਿੰਦਰ ਕੌਰ ਪੁਰੇਵਾਲ ਨੇ ਆਪਣੇ ਸੰਬੋਧਨ ਵਿਚ ਆਏ ਸਾਰੇ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਕਲੱਬ ਦਾ ਇਹ ਪ੍ਰੋਗਰਾਮ ਕਰਵਾਉਣ ਦਾ ਮਕਸਦ ਇਹੀ ਹੈ ਕਿ ਧੀਆਂ ਨੂੰ ਵੀ ਪੁੱਤਰਾਂ ਵਾਂਗ ਮਾਣ ਸਤਿਕਾਰ ਮਿਲੇ ਕਿਉਂਕਿ ਕੁੜੀਆਂ ਅਜੋਕੇ ਸਮੇਂ ਵਿਚ ਕਿਸੇ ਨਾਲੋਂ ਘੱਟ ਨਹੀਂ ਹਨ ਅਤੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ।ਇਸ ਪ੍ਰੋਗਰਾਮ ਵਿਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਕਲੱਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਲੋਹੜੀ ਦਾ ਸੰਗਨ ਭੁੱਗਾ ਬਾਲ ਕੇ ਕੀਤਾ ਗਿਆ ਅਤੇ ਲੋਹੜੀ ਸਬੰਧੀ ਗੀਤ ਗਾਏ ਗਏ। ਇਲਾਕੇ ਦੀਆਂ ਕੁਝ ਪ੍ਰਸਿੱਧ ਹਸਤੀਆਂ ਜਿਨ੍ਹਾਂ ਵਿਚ ਬਿੱਟੂ ਯਾਦਵ ਸ਼ਿਵ ਸੈਨਾ ਸਮਾਜਵਾਦੀ, ਪ੍ਰੋਫੈਸਰ ਐਸ ਐਸ ਗਿੱਲ,ਏ ਐਸ ਆਈ ਅਵਦੇਸ ਸਿੰਘ,ਸਰਬਜੀਤ ਸਿੰਘ ਸੱਬਾ, ਗਾਇਕ ਹੈਪੀ ਨੱਤ ਨੂੰ ਕਲੱਬ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਕਿਰਪਾਲ ਸਿੰਘ ਪਾਲ ਉਪ ਪ੍ਰਧਾਨ, ਰਾਜਵਿੰਦਰ ਕੌਰ ਚਾਹਲ ਉਪ ਪ੍ਰਧਾਨ,ਡਾ. ਅਮਰੀਕ ਸਿੰਘ, ਅਕਸ਼ਿਤ ਗੋਸਵਾਮੀ,ਪ੍ਰਿੰਸ ਪੁਰੇਵਾਲ,ਗੁਰਜੀਤ ਕੌਰ,ਸੰਨਮਦੀਪ ਸਿੰਘ,ਯੁਵਰਾਜ, ਕੁਲਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *