ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਭਾਟੀਆ ਨੂੰ ਸਦਮਾ ਪਿਤਾ ਦਾ ਹੋਇਆ ਦਿਹਾਂਤ

ਸ੍ਰ ਦਵਿੰਦਰ ਸਿੰਘ ਭਾਟੀਆ ਦੇ ਅਕਾਲ ਚਲਾਣਾ ਕਰਨ ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅੰਤਿਮ ਅਰਦਾਸ 26 ਫਰਵਰੀ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਹੋਵੇਗੀ।
ਬਟਾਲਾ 23 ਫ਼ਰਵਰੀ (ਦਮਨ ਬਾਜਵਾ)
ਸ੍ਰ ਜਤਿੰਦਰ ਪਾਲ ਸਿੰਘ ਵਿੱਕੀ, ਮਾਸਟਰ ਸਤਿੰਦਰ ਸਿੰਘ ਭਾਟੀਆ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰ ਗੁਰਬਿੰਦਰ ਸਿੰਘ ਇਟਲੀ ਵਾਲੇ ਨੂੰ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ੍ਰ ਦਵਿੰਦਰ ਸਿੰਘ ਭਾਟੀਆ ਮੀਤ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਕਾਦੀਆਂ ਅਕਾਲ ਚਲਾਣਾ ਕਰ ਗਏ।
ਸ੍ਰ ਦਵਿੰਦਰ ਸਿੰਘ ਭਾਟੀਆ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਕਾਦੀਆਂ ਵਿਖੇ ਗੁਰਮਰਿਯਾਦਾ ਅਨੁਸਾਰ ਕੀਤਾ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬ, ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸੇਵਾ ਸਭਾ ਸੁਸਾਇਟੀਆ ਵੱਲੋਂ ਸ੍ਰ ਦਵਿੰਦਰ ਸਿੰਘ ਭਾਟੀਆ ਨੂੰ ਦੋਸ਼ਾਲੇ , ਸਿਰੋਪਾਓ ਅਤੇ ਫੁੱਲਾਂ ਦੇ ਹਾਰ ਭੇਂਟ ਕੀਤੇ
ਇਸ ਮੌਕੇ ਤੇ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਸ੍ਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ,ਸ੍ਰ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਸ਼ਰਨਜੀਤ ਕੌਰ ਜਿੰਦੜ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ,ਸ੍ਰ ਕੰਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ,ਸ੍ਰ ਗੁਰਇਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਸ੍ਰ ਸੁਖਬੀਰ ਸਿੰਘ ਵਾਹਲਾ ਚੈਅਰਮੈਨ,ਸ੍ਰ ਬਲਬੀਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ,ਸ੍ਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰ ਸ਼ਮਸ਼ੇਰ ਸਿੰਘ ਚੀਮਾ, ਸ੍ਰ ਜਰਨੈਲ ਸਿੰਘ ਮਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ,ਸ੍ਰ ਗੁਰਇਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ,ਸ੍ਰ ਸਰਬਜੀਤ ਸਿੰਘ ਜਾਗੋਵਾਲ,ਸ੍ਰ ਕੁਲਵੰਤ ਸਿੰਘ ਐਮ ਸੀ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ,ਸ੍ਰ ਸੁਖਵਿੰਦਰ ਸਿੰਘ ਅਗਵਾਨ,ਸ੍ਰ ਪਲਵਿੰਦਰ ਸਿੰਘ ਲੰਬੜਦਾਰ ਐਮ ਸੀ, ਸ੍ਰ ਸਵਿੰਦਰ ਸਿੰਘ ਭਾਗੋਵਾਲੀਆ ਡੀ ਪੀ ਆਰ ਓ,ਸ੍ਰ ਸੁਖਵਿੰਦਰ ਪਾਲ ਸਿੰਘ ਭਾਟੀਆ ਐਮ ਸੀ,ਸ੍ਰ ਰਤਨ ਦੀਪ ਸਿੰਘ ਐਮ ਸੀ,ਸ੍ਰੀ ਅਬਦੁੱਲ ਵਾਸੇ,ਸ੍ਰੀ ਨਰਿੰਦਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰ ਰਣਜੀਤ ਸਿੰਘ ਲਵਲੀ ਐਮ ਸੀ, ਸ੍ਰ ਗੁਰਬਚਨ ਸਿੰਘ ਐਮ ਸੀ,ਸ੍ਰ ਦਲਵਿੰਦਰ ਜੀਤ ਸਿੰਘ ਖਹਿਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰੀ ਅਸ਼ੋਕ ਕੁਮਾਰ ਐਮ ਸੀ,ਸ੍ਰ ਗਗਨਦੀਪ ਸਿੰਘ ਗਿੰਨੀ ਸਾਬਕਾ ਐਮ ਸੀ,ਸ੍ਰੀ ਵਿਜੇ ਕੁਮਾਰ ਸਾਬਕਾ ਐਮ ਸੀ, ਸ੍ਰ ਨਰਿੰਦਰ ਸਿੰਘ ਸੇਖਵਾਂ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ,ਸ੍ਰ ਬਲਦੇਵ ਸਿੰਘ ਸੇਖਵਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਸ੍ਰ ਬਲਦੇਵ ਸਿੰਘ ਐਸ ਡੀ ਓ ਮੰਡੀ ਬੋਰਡ,ਸ੍ਰ ਜਸਵਿੰਦਰ ਸਿੰਘ ਭਾਟੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ,ਸ੍ਰ ਕੁਲਵੰਤ ਸਿੰਘ ਮੋਤੀ ਭਾਟੀਆ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ, ਕੈਪਟਨ ਚਰਨਜੀਤ ਸਿੰਘ ਤਰਖਾਣਾਵਾਲੀ,ਸ੍ਰੀ ਵਰਿੰਦਰ ਪ੍ਰਭਾਕਰ,ਸ੍ਰੀ ਵਰਿੰਦਰ ਖੋਸਲਾ,ਸ੍ਰੀ ਕਮਲ ਜੋਤੀ,ਸ੍ਰੀ ਅਜੇ ਛਾਬੜਾ ਪ੍ਰਧਾਨ ਬੀ ਜੇ ਪੀ,ਸ੍ਰ ਸ਼ਮਸ਼ੇਰ ਸਿੰਘ ਚੀਮਾ, ਸ੍ਰ ਕਰਤਾਰ ਸਿੰਘ ਇੰਸਪੈਕਟਰ ਪ੍ਰਧਾਨ,ਸ੍ਰ ਤਰਲੋਕ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ,ਸ੍ਰ ਕਰਤਾਰ ਸਿੰਘ ਬਾਜਵਾ, ਸ੍ਰ ਮੇਜਰ ਸਿੰਘ ਅਰਜਨ ਮਾਂਗਾ,ਸ੍ਰ ਰਜਵੰਤ ਸਿੰਘ ਰੰਧਾਵਾ,ਸ੍ਰ ਬਲਜਿੰਦਰ ਸਿੰਘ ਬੱਜੂਮਾਨ ਸਰਪੰਚ,ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ,ਸ੍ਰ ਮਨਜੀਤ ਸਿੰਘ ਮੈਨੇਜਰ,ਸ੍ਰ ਨਿਸ਼ਾਨ ਸਾਹਿਬ ਮੈਨੇਜਰ,ਸ੍ਰ ਸਤਨਾਮ ਸਿੰਘ ਰਿਆੜ ਇੰਚਾਰਜ ਫਲਾਇੰਗ ਵਿਭਾਗ ਸ਼੍ਰੋਮਣੀ ਕਮੇਟੀ,ਸ੍ਰ ਬਲਜੀਤ ਸਿੰਘ ਮੈਨੇਜਰ,ਸ੍ਰ ਕਲਵੰਤ ਸਿੰਘ ਜਫਰਵਾਲ, ਆਦਿ ਹਜ਼ਾਰਾਂ ਪਤਵੰਤਿਆਂ ਨੇ ਸ੍ਰ ਦਵਿੰਦਰ ਸਿੰਘ ਭਾਟੀਆ ਦੀ ਧਰਮਪਤਨੀ ਬੀਬੀ ਰਜਵੰਤ ਕੌਰ ਭਾਟੀਆ, ਸ੍ਰ ਵਿੱਕੀ, ਮਾਸਟਰ ਭਾਟੀਆ, ਮੈਨੇਜਰ ਭਾਟੀਆ, ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਵੱਲੋ ਗਾਇਨੀ ਓ ਟੀ ਤੇ C – ARM ਦਾ ਉਦਘਾਟਨ ਕੀਤਾ ਗਿਆ I ਪ੍ਰਭ ਆਸਰਾ ਸੰਸਥਾ (ਸਰਬ ਸਾਂਝਾ ਪਰਿਵਾਰ), ਕੁਰਾਲੀ ਜੋ ਕਿ ਪਿੱਛਲੇ ਕਈ ਸਾਲਾਂ ਤੋਂ ਲਾਵਾਰਿਸ ਨਾਗਰਿਕਾਂ ਦੀ ਸਾਂਭ ਸੰਭਾਲ ਤੇ ਇਲਾਜ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਯਤਨਸ਼ੀਲ ਹੈ I ਪ੍ਰਭ ਆਸਰਾ ਸੰਸਥਾ ਵੱਲੋ ਕਰੋਨਾ ਮਹਾਮਾਰੀ ਦੇ ਚਲਦਿਆਂ ਗੁੰਮਸ਼ੁਦਾ, ਬੇਸਹਾਰਾ ਨਾਗਰਿਕਾਂ ਲਈ ਵਿਸ਼ੇਸ਼ ਅੰਬੂਲੈਂਸਾਂ, ਸੰਭਾਲ ਦੇ ਨਾਲ-ਨਾਲ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ, ਦਵਾਈਆਂ ਤੇ ਹੋਰ ਮੁਢਲੀਆਂ ਵਸਤਾਂ ਮੁਹਾਈਆਂ ਕਰਵਾਇਆ ਗਈਆਂ ਸਨ I ਇਸ ਦੌਰਾਨ ਪ੍ਰਭ ਆਸਰਾ ਸੰਸਥਾ ਵਲੋਂ ਅਜਿਹੇ ਕੋਵਿਡ ਮਾਹਾਮਾਰੀ ਦੌਰਾਨ ਜਦੋਂ ਵੱਡੇ ਪੱਧਰ ਤੇ ਅਜਿਹੇ ਅਤੇ ਹੋਰ ਅਲੱਗ-2 ਬਿਮਾਰੀਆਂ ਤੋਂ ਪੀੜ੍ਹਤ ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਪ੍ਰਭ ਆਸਰਾ ਵੱਲੋਂ ਮੈਡੀਕਲ ਸੇਵਾ ਸੈਂਟਰ ਸ਼ੁਰੂ ਕੀਤਾ ਗਿਆ । ਜਿਸ ਵਿਚ ਅਜਿਹੇ ਬੇਸਹਾਰਾ ਤੇ ਪੀੜ੍ਹਤ ਨਾਗਰਿਕਾਂ ਦੇ ਬਿਨਾਂ ਸ਼ਰਤ ਇਲਾਜ ਅਤੇ ਐਮਰਜੈਂਸੀ ਹਾਲਤਾਂ ਵਿੱਚ ਲੋੜਵੰਦ ਨਾਗਰਿਕਾਂ ਦੀਆਂ ਜਿੰਦਗੀਆਂ ਬਚਾਉਣ ਲਈ ਸ਼ਰਤ ਰਹਿਤ ਸੇਵਾਵਾਂ ਦੇ ਨਾਲ- ਨਾਲ ਆਮ ਪੀੜ੍ਹਿਤ ਜਨਤਾ ਲਈ ਰੋਗ ਜਾਂਚ ਕੇਂਦਰ ਅਤੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਚੈਰੀਟੇਬਲ ਅਧਾਰ ਤੇ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਹਸਪਤਾਲ ਦਾ ਨਿਰਮਾਣ ਕੀਤਾ ਗਿਆ । ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਜਿਹਨਾਂ ਲਵਾਰਿਸ, ਗੁੰਮਸ਼ੁਦਾ, ਲੋੜਵੰਦਾ, ਬੇਸਹਾਰਾ ਤੇ ਰੁਲ ਰਹੀਆਂ ਗਰਭਵਤੀ ਔਰਤਾਂ ਨੂੰ ਇਲਾਜ ਤੇ ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ ਤੇ ਇਲਾਕੇ ਦੇ ਲੋੜਵੰਦ / ਗਰੀਬ ਨਾਗਰਿਕਾਂ ਲਈ ਅੱਜ ਗਾਇਨੀ ਓ ਟੀ ਦਾ ਉਦਘਾਟਨ ਕੀਤਾ ਗਿਆ ਹੈ I ਜਿਸ ਵਿਚ ਔਰਤਾਂ ਦੇ ਵੱਖ – ਵੱਖ ਰੋਗਾਂ ਦਾ ਇਲਾਜ, ਟੈਸਟ ਤੇ ਓਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਚੈਰੀਟੇਬਲ ਅਧਾਰ ਤੇ ਕੀਤੇ ਜਾਣਗੇ I ਉਹਨਾਂ ਦੱਸਿਆ ਕਿ ਪ੍ਰਭ ਆਸਰਾ ਵਿਚ ਅੱਖਾਂ ਦੇ ਓਪਰੇਸ਼ਨ, ਔਰਤਾਂ ਦੀਆ ਡਿਲਵਰੀਆ ਤੇ ਓਪਰੇਸ਼ਨ ਸ਼ੁਰੂ ਹੋ ਗਏ ਹਨ, ਜਲਦੀ ਹੀ ਹੱਡੀਆਂ ਦੇ ਓਪਰੇਸ਼ਨ ਵੀ ਸ਼ੁਰੂ ਕੀਤੇ ਜਾਣਗੇ I ਉਹਨਾਂ ਦਸਿਆ ਕਿ C -ARM ਨਾਮਕ ਮਸ਼ੀਨ ਨਾ ਹੋਣ ਕਰਕੇ ਹੱਡੀਆਂ ਦੇ ਓਪਰੇਸ਼ਨ ਨਹੀਂ ਸੀ ਹੋ ਰਹੇ,ਅੱਜ OERLIKON ਵੱਲੋ UNDER CSR ਇਹ ਮਸ਼ੀਨ ਭੇਟ ਕੀਤੀ ਗਈ ਹੈ ਜਿਸ ਨਾਲ ਲਾਵਾਰਿਸ ਤੇ ਲੋੜਵੰਦ ਨਾਗਰਿਕਾਂ ਨੂੰ ਬਹੁਤ ਲਾਭ ਮਿਲੇਗਾ I ਪ੍ਰਬੰਧਕਾਂ ਵੱਲੋ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ I

Leave a Reply

Your email address will not be published. Required fields are marked *