ਸੁਨਹਿਰਾ ਭਾਰਤ ਸੰਸਥਾ ਦਾ ਨਾਮ ਸਮਾਜ ਭਲਾਈ ਕੰਮਾਂ ਸਦਕਾ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਵੇਗਾ- ਅਰੁਣ ਅਗਰਵਾਲ

ਖੂਨਦਾਨ ਸ਼ਲਾਘਾਯੋਗ ਕਦਮ, ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਮਜਬੂਤ ਕਰਨ ਦੀ ਲੋੜ- ਡੀ.ਪੀ.ਆਰ.ਓ ਬਾਜਵਾ
ਖੂਨਦਾਨ ਕੈਂਪ ਲਗਾਉਣ ਨਾਲ ਸਿਵਲ ਹਸਪਤਾਲ ਵਿੱਚ ਖੂਨ ਦੀ ਘਾਟ ਹੋਵੇਗੀ ਪੂਰੀ- ਐਸ.ਐਮ.ਓ ਭੱਲਾ
ਸੁਨਹਿਰਾ ਭਾਰਤ ਸੰਸਥਾ ਦੇ ਮੈਂਬਰ ਇਸ ਖੂਨਦਾਨ ਕੈਂਪ ਦੀ ਕਾਮਯਾਬੀ ਲਈ ਵਧਾਈ ਦੇ ਪਾਤਰ- ਪ੍ਰਧਾਨ ਲਾਇਨ ਕਮਲਜੀਤ ਸਿੰਘ ਮਠਾਰੂ
ਬਟਾਲਾ, 8 ਮਾਰਚ (ਦਮਨ ਬਾਜਵਾ)
ਸੁਨਹਿਰਾ ਭਾਰਤ ਰਜਿ. ਪੰਜਾਬ ਦੇ ਗੁਰਦਾਸਪੁਰ ਯੂਨਿਟ ਵੱਲੋਂ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਸਿੱਧ ਸਮਾਜ ਸੇਵਕ ਅਰੁਣ ਅਗਰਵਾਲ ਡੀਲੈਕਸ ਸਪੋਰਟਸ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਥੇ ਹੀ ਡੀ.ਪੀ.ਆਰ.ਓ ਸ. ਇੰਦਰਜੀਤ ਸਿੰਘ ਬਾਜਵਾ, ਐਸ.ਐਮ.ਓ ਬਟਾਲਾ ਡਾ. ਸੰਜੀਵ ਭੱਲਾ ਅਤੇ ਲਾਇਨ ਕਲੱਬ ਫਤਿਹ ਦੇ ਪ੍ਰਧਾਨ ਕਮਲਜੀਤ ਸਿੰਘ ਮਠਾਰੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ’ਤੇ ਸਟੇਜ ਦੀ ਭੂਮਿਕਾ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਸੰਸਥਾ ਦੇ ਪੀ.ਆਰ.ਓ ਅਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ। ਇਸ ਮੌਕੇ ’ਤੇ ਪ੍ਰਸਿੱਧ ਸਮਾਜ ਸੇਵਕ ਅਰੁਣ ਅਗਰਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਮਹਾਨਦਾਨ ਹੈ ਜਿਹੜਾ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ। ਉਨਾਂ ਕਿਹਾ ਕਿ ਜਿੱਥੇ ਸਮਾਜ ਭਲਾਈ ਕੰਮਾਂ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਉਥੇ ਹੀ ਸਫਾਈ ਅਭਿਆਨ, ਪਰਿਵਾਰ ਨਾਲ ਸਮਾਂ ਬਤੀਤ ਕਰਨਾ, ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਹੋਏ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸੁਨਹਿਰਾ ਭਾਰਤ ਦੇ ਸਮਾਜ ਭਲਾਈ ਕੰਮਾਂ ਸਦਕਾ ਸੰਸਥਾ ਦਾ ਨਾਮ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਵੇਗਾ। ਇਸ ਮੌਕੇ ’ਤੇ ਲੋਕ ਸੰਪਰਕ ਵਿਭਾਗ ਦੇ ਅਫ਼ਸਰ ਡੀ.ਪੀ.ਆਰ.ਓ ਇੰਦਰਜੀਤ ਸਿੰਘ ਬਾਜਵਾ ਨੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਇੱਕ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਕੀਮਤੀ ਜਾਨ ਬਚ ਸਕਦੀ ਹੈ। ਉਨਾਂ ਕਿਹਾ ਕਿ ਸੰਸਥਾ ਨੂੰ ਇਸ ਦੇ ਨਾਲ ਇੱਕ ਹੋਰ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਸੜਕ ਦੇ ਵਿਚਕਾਰ ਕੋਈ ਛੋਟਾ ਮੋਟਾ ਟੋਇਆ ਆ ਜਾਵੇ ਜਿਹੜੀ ਹਾਦਸੇ ਜਾਂ ਸੱਟ ਲੱਗਣ ਦਾ ਕਾਰਨ ਬਣ ਜਾਂਦਾ ਹੈ। ਉਨਾਂ ਕਿਹਾ ਕਿ ਜੇਕਰ ਸੰਸਥਾਵਾਂ ਇਸ ’ਤੇ ਕੰਮ ਕਰਨ ਤਾਂ ਬਹੁਤ ਘੱਟ ਖਰਚੇ ਵਿੱਚ ਸਮਾਜ ਦਾ ਭਲਾ ਕਰਕੇ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ’ਤੇ ਐਸ.ਐਮ.ਓ ਡਾ. ਸੰਜੀਵ ਭੱਲਾ ਨੇ ਕਿਹਾ ਕਿ ਸੁਨਹਿਰਾ ਭਾਰਤ ਦੇ ਇਸ ਕਦਮ ਨਾਲ ਸਿਵਲ ਹਸਪਤਾਲ ਵਿੱਚ ਚੱਲ ਰਹੀ ਖੂਨਦਾਨ ਦੀ ਘਾਟ ਪੂਰੀ ਹੋਵੇਗੀ ਅਤੇ ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨਾਂ ਵੱਲੋਂ ਸਮੂੰਹ ਸ਼ਹਿਰ ਵਾਸੀਆਂ ਨੂੰ ਕੋਵਿਡ ਤੋਂ ਬਚਣ ਲਈ ਮੂੰਹ ’ਤੇ ਮਾਸਕ, ਹੱਥਾਂ ਨੂੰ ਬਾਰ ਬਾਰ ਧੋਣਾ, ਸੈਨੇਟਾਇਜਰ ਦਾ ਇਸਤੇਮਾਲ ਆਦਿ ਸਾਵਧਾਨੀਆਂ ਦੱਸ ਕੇ ਜਾਗਰੂਕ ਕੀਤਾ ਅਤੇ ਇਸ ਕੋਵਿਡ ਦੇ ਦੂਸਰੇ ਪੜਾਅ ਤੋਂ ਬਚ ਕੇ ਰਹਿਣ ਦੀ ਗੱਲ ਕਹੀ। ਇਸ ਮੌਕੇ ’ਤੇ ਸੰਸਥਾ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਵੱਲੋਂ ਇਸ ਖੂਨਦਾਨ ਕੈਂਪ ਦੀ ਕਾਮਯਾਬੀ ਦਾ ਸਿਹਰਾ ਸੰਸਥਾ ਦੇ ਮੈਂਬਰਾਂ ਨੂੰ ਦਿੰਦਿਆਂ ਸਭ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਜਿਲਾ ਪ੍ਰਧਾਨ ਰੋਹਿਤ ਅਗਰਵਾਲ, ਮੈਨੇਜਰ ਅਤਰ ਸਿੰਘ ਵਾਇਸ ਪ੍ਰਧਾਨ ਪੰਜਾਬ, ਵਰਿੰਦਰ ਆਸ਼ਟਰ ਸਕੱਤਰ ਜਨਰਲ, ਜਗਤਪਾਲ ਮਹਾਜਨ ਜਿਲਾ ਚੇਅਰਮੈਨ, ਰਵੀ ਸ਼ਰਮਾ ਵਾਇਸ ਪ੍ਰਧਾਨ, ਗੁਰਵਿੰਦਰ ਸ਼ਰਮਾ ਵਾਇਸ ਪ੍ਰਧਾਨ, ਰਾਜਨ ਭਾਟੀਆ ਜਨਰਲ ਸਕੱਤਰ, ਮਨੀਸ਼ ਸੋਢੀ, ਮਨੀਸ਼ ਤ੍ਰੇਹਨ, ਲਵਲੀ ਕੁਮਾਰ, ਪ੍ਰਵੀਨ, ਐਡਵੋਕੇਟ ਅਮਨਦੀਪ ਸਿੰਘ, ਬਲਜਿੰਦਰ ਸਿੰਘ, ਬਾਂਕਾ ਅਗਰਵਾਲ, ਸਤਪਾਲ ਸਲਹੋਤਰਾ, ਅਸ਼ਵਨੀ ਕੁਮਾਰ ਹੈਪੀ ਕੈਸ਼ੀਅਰ ਟੋਕੇ ਵਾਲੇ, ਵਿਨੋਦ ਗੋਰਾ, ਸੰਜੂ ਮਹਿਤਾ, ਸੁਨੀਲ ਚੰਗਾ ਆਦਿ ਹਾਜ਼ਰ ਸਨ।