ਨਾਬਾਲਗ ਕੋਲੋਂ ਅਫੀਮ ਬਰਾਮਦ

0
ਐਸ ਏ ਐਸ ਨਗਰ, 30 ਮਾਰਚ 
            
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਦੱਸਿਆ ਕਿ ਰਵਜੋਤ ਕੌਰ ਗਰੇਵਾਲ, ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 19/03/2021 ਨੂੰ ਦੋਰਾਨੇ ਗਸਤ ਨੇੜੇ ਰਵੀਦਾਸ ਭਵਨ ਲਾਲੜੂ, ਸਲਿੱਪ ਰੋਡ ਲਾਲੜੂ ਕੋਲੋ ਇੱਕ  ਨੋਜਵਾਨ ਜਿਸ ਦੀ ਉਮਰ ਕਾਫੀ ਘੱਟ ਲੱਗ ਰਹੀ ਸੀ ਅਤੇ ਜਿਸ ਨੇ ਆਪਣੇ ਹੱਥ ਵਿਚ ਬੈਗ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਖਿਸਕਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਤੇ ਉਸ ਬਾਰੇ ਪੁਛਿਆ, ਜਿਸ ਨੇ ਦੱਸਿਆ ਕਿ ਉਹ ਪਿੰਡ ਮਹਤ, ਜਿਲ੍ਹਾ ਰੁਕਮ, ਨੇਪਾਲ ਹਾਲ ਵਾਸੀ ਧੋਰਾਣੀ, ਗੋਰਾਹੀ 18 ਡਾਂਗ, ਨੇਪਾਲ ਹੈ ਅਤੇ ਉਸ ਦੀ ਉਮਰ 14 ਸਾਲ ਹੈ, ਜਿਸ ਦੇ ਕਬਜੇ ਵਾਲੇ ਬੈਗ ਦੀ ਤਲਾਸੀ ਕਰਨ ਉੱਤੇ ਬੈਗ ਵਿਚੋ 02 ਕਿਲੋਗ੍ਰਾਮ ਅਫੀਮ  ਬ੍ਰਾਮਦ ਕੀਤੀ।
 
 
ਉਸ ਦੇ ਮਾਤਾ ਪਿਤਾ ਕਾਫੀ ਸਮੇ ਤੋ ਇੱਕ ਦੂਸਰੇ ਤੋ ਅੱਡ ਰਹਿੰਦੇ ਸਨ ਅਤੇ ਉਹ ਆਪਣੇ ਪਿਤਾ ਪਾਸ ਨੇਪਾਲ ਵਿਖੇ ਰਹਿੰਦਾ ਸੀ ਜੋ ਉਸ ਦੇ ਪਿਤਾ ਦੀ ਮੋਤ ਪਿੱਛਲੇ ਸਾਲ ਹੋ ਗਈ ਸੀ ਅਤੇ ਹੁਣ ਉਸ ਨੂੰ ਪਤਾ ਲੱਗਾ ਸੀ ਕਿ ਉਸ ਦੀ ਮਾਤਾ ਸ਼ਿਮਲਾ ਵਿਖੇ ਕਿਤੇ ਰਹਿੰਦੀ ਅਤੇ ਕੰਮ ਕਰਦੀ ਹੈ ਅਤੇ ਉਹ ਉਸ ਨੂੰ ਮਿਲਣ ਚਾਹੁੰਦਾ ਸੀ।
 
ਉਸ ਦੀ ਮੁਲਾਕਾਤ ਨੇਪਾਲ ਵਿਖੇ ਇੱਕ ਸੁਨੀਲ ਨਾਮ ਦੇ ਵਿਅਕਤੀ ਨਾਲ ਹੋਈ, ਜਿਸ ਨੇ ਉਸ ਨੂੰ ਕਿਹਾ ਕਿ ਉਸਦਾ ਜਾਣਕਾਰ ਸਿਮਲਾ ਵਿਖੇ ਰਹਿੰਦਾ ਹੈ ਅਤੇ ਉਸ ਦੀ ਮਾਂ ਨੂੰ ਜਾਣਦਾ ਹੈ ਅਤੇ ਉਸ ਤੈਨੂੰ ਉਸ ਨਾਲ ਮਿਲਾ ਦੇਵੇਗਾ ਪਰ ਤੈਨੂੰ ਮੇਰਾ ਇੱਕ ਪਾਰਸਲ ਸਿਮਲਾ ਜਾ ਕੇ ਉਸ ਵਿਅਕਤੀ ਨੂੰ ਦੇਣ ਪਵੇਗਾ ਜੋ ਬੱਸ ਸਟੈਂਡ ਤੇ ਆ ਕੇ ਤੈਨੂੰ ਆਪਣੇ ਆਪ ਪਹਿਚਾਣ ਕੇ ਤੇਰੀ ਮਾਂ ਕੋਲ ਲੈ ਜਾਵੇਗਾ, ਜਿਸ ਦੀ ਗੱਲਾਂ ਵਿਚ ਆ ਕੇ ਉਹ ਇਹ ਅਫੀਮ ਦਾ ਪਾਰਸਲ ਲੈ ਕੇ ਜਾ ਰਿਹਾ ਸੀ। 
 
ਇਸ ਤੋਂ ਬਾਅਦ ਉਤਰਵਾਦੀ (Juvenile) ਨੂੰ  ਅਦਾਲਤ ਸ੍ਰੀਮਤੀ ਜੋਸੀਕਾ ਸੂਦ JMIC Mohali  ਦੇ ਪੇਸ਼ ਕੀਤਾ ਗਿਆ।ਅਦਾਲਤ ਵੱਲੋ ਉੱਤਰਵਾਦੀ ( Juvenile) ਨੂੰ Observation Home ਹੁਸ਼ਿਆਰਪੁਰ ਵਿਖੇ ਭੇਜਣ ਦਾ ਹੁਕਮ ਦਿੱਤਾ ਗਿਆ ਅਤੇ ਉੱਤਰਵਾਦੀ ( Juvenile)  ਦੀ ਜੁਵਨਾਇਲ ਜਸਟਿਸ ਬੋਰਡ ਦੇ ਮੈਂਬਰ ਵੱਲੋ ਇੰਟੈਰਕਸ਼ਨ ਤੇ ਕਾਊਸਲਿੰਗ ਕੀਤੀ ਗਈ ਤੇ ਜੁਵਨਾਇਲ ਜਸਟਿਸ ਬੋਰਡ ਦੇ ਮੈਂਬਰ ਵੱਲੋ ਕੀਤੀ ਗਈ ਹਦਾਇਤ ਅਨੁਸਾਰ ਉਤਰਵਾਦੀ (Juvenile) ਨੂੰ ਲੀਗਲ ਏਡ ਮਹੁੱਈਆ ਕਰਵਾਈ ਗਈ।
 
ਉਸ ਨੇ ਇਹ ਅਫੀਮ  ਸ਼ਿਮਲਾ ਵਿਖੇ ਕਿਸ ਨੂੰ ਦੇਣੀ ਸੀ ਇਸ ਸਬੰਧ ਵਿਚ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਹੋਰ ਪੱਖਾਂ ਬਾਰੇ ਵੀ ਤਫਤੀਸ਼ ਜਾਰੀ ਹੈ।

About Author

Leave a Reply

Your email address will not be published. Required fields are marked *

You may have missed