ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਧਾਰਮਿਕ ਯਾਤਰਾ ਦਾ ਚੱਪੜਚਿੜੀ ਵਿਖੇ ਕੀਤਾ ਨਿੱਘਾ ਸਵਾਗਤ

0
ਧਾਰਮਿਕ ਯਾਤਰਾ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਏਗੀ : ਬਾਵਾ 
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੀ ਤਰਫੋਂ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਦੀ ਅਗਵਾਈ ਹੇਠ ਧਾਰਮਿਕ ਯਾਤਰਾ ਦਾ ਕੀਤਾ ਗਿਆ ਸਵਾਗਤ
ਐਸ.ਏ.ਐਸ ਨਗਰ, 19 ਮਾਰਚ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 351ਵੇਂ ਜਨਮ ਉਤਸਵ ਨੂੰ ਸਮਰਪਿਤ ਧਾਰਮਿਕ ਯਾਤਰਾ 16 ਮਾਰਚ ਨੂੰ ਲੁਧਿਆਣੇ ਤੋਂ ਪੰਜ ਮਹਾਂਪੁਰਸ਼ ਵੱਲੋਂ ਅਰਦਾਸ ਕਰਕੇ ਅਰੰਭ ਕੀਤੀ ਗਈ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਗੁਰਦਾਸਪੁਰ ਨੰਗਲ ਗੜ੍ਹੀ ਅਤੇ ਗੁਰਦੁਆਰਾ ਸਾਹਿਬ ਬਾਬਾ ਬਕਾਲ ਵਿਖੇ ਨਤਮਸਤਕ ਕਰਨ ਉਪਰੰਤ ਬੀਤੀ ਰਾਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਪਹੁੰਚੀ । ਇਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੀ ਤਰਫੋਂ ਉਨ੍ਹਾਂ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਅਤੇ ਹਲਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਪਤਵੰਤੇ ਸੱਜਣਾ ਵੱਲੋਂ ਕੀਤਾ ਗਿਆ ।
                   ਇਤਿਹਾਸਕ ਜੰਗੀ ਮੈਦਾਨ ਚੱਪੜਚਿੜੀ ਵਿਖੇ ਧਾਰਮਿਕ ਯਾਤਰਾ ਦੇ ਪੁੱਜਣ ਉਪਰੰਤ ਢਾਢੀ ਦਰਬਾਰ ਲਗਾਇਆ ਗਿਆ ਜਿਸ ਵਿਚ ਇਤਿਹਾਸਕ ਵਾਰਾਂ ਦਾ ਗਾਇਨ ਕੀਤਾ ਗਿਆ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਡਰਤਾ ਵਾਲੇ ਜੀਵਨ ਤੋਂ ਸਮਾਜ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਯਾਤਰਾ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਕਰਾਏਗੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਰਾਤੀ ਵਿਸ਼ਰਾਮ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰੇਗੀ ਅਤੇ ਵਿਸ਼ਰਾਮ ਉਪਰੰਤ ਦਿੱਲੀ ਵਿਖੇ ਸਿੰਘੂ ਬਾਰਡਰ ਤੇ ਪੁੱਜੇਗੀ ਅਤੇ ਸੰਘਰਸ਼ਸ਼ੀਲ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 21 ਮਾਰਚ ਨ੍ਵੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਲੁਧਿਆਣਾ ਵਿਖੇ ਵਾਪਸ ਪੁੱਜੇਗੀ ।
 ਇਤਿਹਾਸਕ ਜੰਗੀ ਮੈਦਾਨ ਚੱਪੜਚਿੜੀ ਵਿਖੇ ਧਾਰਮਿਕ ਯਾਤਰਾ ਦਾ ਸਵਾਗਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ੍ਰੀ ਮੋਹਨ ਸਿੰਘ ਬਠਲਾਣਾ, ਸਰਪੰਚ ਚੱਪੜਚਿੜੀ ਕਲਾਂ ਕੈਪਟਨ ਪਿਆਰਾ ਸਿੰਘ, ਸਰਪੰਚ ਚੱਪੜਚਿੜੀ ਖੁਰਦ ਰਾਜਬੀਰ ਕੌਰ, ਸਰੰਪਚ ਕੈਲੋਂ ਨਿਰਮਲ ਸਿੰਘ, ਪਹਿਲਵਾਨ ਅਮਰਜੀਤ ਸਿੰਘ ਲਖਨੌਰ, ਸਰਪੰਚ ਦੈੜੀ ਗੁਰਦੀਪ ਸਿੰਘ, ਸਰਪੰਚ ਸਨੇਟਾ ਚੌਧਰੀ ਭਗਤ ਰਾਮ, ਸਰਪੰਚ ਮੋਟੇਮਾਜਰਾ ਫਕੀਰ ਸਿੰਘ , ਸਰਪੰਚ ਬਠਲਾਣਾ ਕਰਮਜੀਤ ਸਿੰਘ ਅਤੇ ਹੋਰ ਪਤਵੰਤੇ ਸ਼ਾਮਲ ਸਨ ।
                ਫਾਊਂਡੇਸ਼ਨ ਵੱਲੋਂ ਬਾਬਾ ਭੁਪਿੰਦਰ ਸਿੰਘ ਪਟਿਆਲਾ, ਬਾਬਾ ਬਲਵੀਰ ਸਿੰਘ ਜੀ,ਬਾਬਾ ਤਰਸੇਮ ਸਿੰਘ ਜੀ,ਕਥਾਵਾਚਕ ਹਰਦੇਵ ਸਿੰਘ ਕਲਸੀਆਂ, ਉਮਰਾਓ ਸਿੰਘ ਛੀਨਾ, ਪ੍ਰਧਾਨ ਹਰਿਆਣਾ ਇਕਾਈ ਮਹਿਲਾ ਵਿੰਗ ਪ੍ਰਧਾਨ ਬਲਜਿੰਦਰ ਕੌਰ ਕੌਂਸਲਰ , ਪ੍ਰਚਾਰ ਸਕੱਤਰ ਰੇਸ਼ਮ ਸਿੰਘ ਸੱਗੂ , ਮਨਜੀਤ ਸਿੰਘ ਸੀੜਾ ,ਰੇਸ਼ਮ ਸਿੰਘ ਸੱਗੂ ਬਲਵਿੰਦਰ ਸਿੰਘ ਗਾਂਧੀ,ਭੋਲਾ ਸਿੰਘ ਸਕਰੀ,ਵਰਿੰਦਰ ਫੂਲ,ਅਮਰੀਕ ਸਿੰਘ ਸਾਬਕਾ ਡਾਇਰੈਕਟਰ ਮਾਰਕਫੈਡ ਹੁਸ਼ਿਆਰਪੁਰ, ਬਰਜਿੰਦਰ ਕੌਰ ਕੈਥਲ, ਬੀਬੀ ਇੰਦਰਜੀਤ ਕੌਰ,ਹਰਦੀਪ ਸਿੰਘ, ਗੁਰਨਾਮ ਸਿੰਘ,ਮੁਖਤਿਆਰ ਸਿੰਘ,ਸੁਰਜੀਤ ਸਿੰਘ, ਸਤਪਾਲ ਸਿੰਘ,ਕੁਲਦੀਪ ਸਿੰਘ ਗਰੇਵਾਲ,ਬਲਵਿੰਦਰ ਕੌਰ;ਸੁਰਿੰਦਰ ਕੌਰ,ਗੁਰਵਿੰਦਰ ਸਿੰਘ,ਮਨਜੀਤ ਕੌਰ,ਅਰਜਨ ਬਾਵਾ ਸੰਨੀ ਸੇਠੀ,ਵੀਰਪਾਲ ਕੌਰ ਪਤਨੀ ਕਥਾਵਾਚਕ ਹਰਦੇਵ ਸਿੰਘ ਕਲਸੀਆਂ ,ਹਰਮਨਪ੍ਰੀਤ ਕੌਰ ਤੇ ਬੀਬੀ ਕੁਲਵਿੰਦਰ ਕੌਰ ਹੁਸ਼ਿਆਰਪੁਰ,ਹਰਜੀਤ ਕੌਰ,ਹਰਦੀਪ ਸਿੰਘ,ਗੁਰਨਾਮ ਸਿੰਘ,ਮੁਖਤਿਆਰ ਸਿੰਘ,ਸੁਰਜੀਤ ਸਿੰਘ, ਸਤਪਾਲ ਸਿੰਘ,ਕੁਲਦੀਪ ਸਿੰਘ ਗਰੇਵਾਲ,ਬਲਵਿੰਦਰ ਕੌਰ;ਸੁਰਿੰਦਰ ਕੌਰ,ਗੁਰਵਿੰਦਰ ਸਿੰਘ,ਮਨਜੀਤ ਕੌਰ,ਅਰਜਨ ਬਾਵਾ ਸੰਨੀ ਸੇਠੀ,ਸੁਖਵਿੰਦਰ ਸਿੰਘ ਜਗਦੇਵ,ਸਤਪਾਲ ਸਿੰਘ,ਸਤਵੰਤ ਸਿੰਘ ਤਲਵੰਡੀ ਦਾ ਸਨਮਾਨ,ਹਰਮੇਲ ਸਿੰਘ ਗਰੇਵਾਲ, ਚਰਨਪ੍ਰੀਤ ਸਿੰਘ,ਮਗਰ ਸਿੰਘ ਗਰੇਵਾਲ,ਗੁਰਪ੍ਰਤਾਪ ਸਿੰਘ,ਸੁਰਿੰਦਰ ਸਿੰਘ,ਦਲਜੀਤ ਸਿੰਘ ਤੇ ਜਸਵਿੰਦਰ ਸਿੰਘ ਪੁਰੀਕਾ ,ਨੀਤੁ ਵਿਰਕ,ਸਰਤਚੰਦਰ ਸਿੰਘ ਪ੍ਰਧਾਨ ਅੜਤੀਆ ,ਹਰਜਿੰਦਰ ਕੋਰ,ਕਾਬਲ ਸਿੰਘ,ਸੁਰਿੰਦਰ ਸਿੰਘ ਦੇਬੀ ਯਾਤਰਾ ਚ ਸ਼ਾਮਲ ਹਨ।

About Author

Leave a Reply

Your email address will not be published. Required fields are marked *

You may have missed