ਸ੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ) ਵੱਲੋ ਸ਼ਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਸ਼ਾਕੇ ਦੇ ਪਹਿਲੇ ਸ਼ਹੀਦ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਜੀ ਅਤੇ ਸਮੂਹ ਸ਼ਹੀਦਾ ਦੀ ਯਾਦ ਨੁੰ ਸਮਰਪਿਤ ਪਿੰਡ ਧਾਰੋਵਾਲੀ ਵਿਖੇ ਸੈਮੀਨਾਰ ਕਰਵਾਇਆ ਗਿਆ

0

ਡੇਰਾ ਬਾਬਾ ਨਾਨਕ /ਗੁਰਦਾਸਪੁਰ ( ਦਮਨ ਬਾਜਵਾ) ਜਥੇਦਾਰ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਅਤੇ ਸ਼ਹੀਦਾ ਦੀ ਯਾਦ ਵਿੱਚ ਇਕ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਬਰ ਸ੍ਰ ਸੁਖਦੇਵ ਸਿੰਘ ਢੀਡਂਸਾ ਨੇ ਕੀਤੀ । ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅੱਜ ਤੋ 100 ਸਾਲ ਪਹਿਲਾ ਜਿਵੇ ਗੁਰਦੁਆਰਿਆ ਉਤੇ ਮਹੰਤ ਕਾਬਜ਼ ਸਨ ਠੀਕ ਉਸੇ ਤਰ੍ਹਾ ਅੱਜ ਵੀ ਗੁਰਦੁਆਰਿਆ ਉਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ । ਉਹਨਾਂ ਕਿਹਾ ਕਿ ਅੱਜ ਸ਼ਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾ ਨੁੰ ਸਰਧਾਜਲੀ ਇਹੋ ਹੈ ਕਿ ਗੁਰਦੁਆਰਿਆ ਨੁੰ ਬਾਦਲਾ ਤੋ ਅਜ਼ਾਦ ਕਰਵਾਇਆ ਜਾਵੇ । ਉਹਨਾਂ ਕਿਹਾ ਕਿ ਸਿੱਖ ਪੰਥ ਦੀ ਮਰਿਆਦਾ ਨੂੰ ਸਭ ਤੋ ਵੱਧ ਢਾਹ ਲਾਉਣ ਵਿਚ ਬਾਦਲ ਪਰਿਵਾਰ ਦਾ ਵੱਡਾ ਰੋਲ ਹੈ । ਸ੍ਰੀ ਢੀਡਂਸਾ ਨੇ ਅੱਗੇ ਆਖਿਆ ਕਿ ਅੱਜ ਪੰਜਾਬ ਦੇ ਲੋਕ ਤਿੰਨਾਂ ਹੀ ਮੁੱਖ ਰਵਾਇਤੀ ਪਾਰਟੀਆ ਤੋ ਖੈਹਿਰਾ ਛੁਡਾਉਣਾ ਚਾਹੁੰਦੇ ਹਨ ਅਤੇ ਤੀਸਰੇ ਬਦਲ ਦੀ ਭਾਲ ਵਿਚ ਹਨ । ਸੋ ਅਸੀ ਪੰਜਾਬ ਦੇ ਲੋਕਾਂ ਦੀਆਂ ਆਸ਼ਾ ਮੁਤਾਬਕ ਬਹੁਤ ਜਲਦੀ ਤੀਸਰਾ ਬਦਲ ਬਣਾ ਰਹੇ ਹਾਂ ਜੋ ਕਿ 2022 ਵਿੱਚ ਲੋਕਾਂ ਦੀਆਂ ਆਸ਼ਾ ਮੁਤਾਬਕ ਪੰਜਾਬ ਚ ਲੋਕ ਪੱਖੀ ਸਰਕਾਰ ਬਣਾਏਗਾ । ਸੈਮੀਨਾਰ ਦੋਰਾਨ ਉਘੇ ਵਿਦਵਾਨ ਡਾ ਧਰਮ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ , ਸ੍ਰ ਼ਹਰਵਿੰਦਰ ਸਿੰਘ ਖਾਲਸਾ ਨੇ ਖੋਜ਼ ਭਰਪੂਰ ਪਰਚੇ ਪੜੇ । ਉਪਰੋਕਤ ਵਿਦਵਾਨਾਂ ਨੇ ਸ਼ਾਕੇ ਦਾ ਇਤਿਹਾਸ ਅਤੇ ਅਜੋਕੇ ਦੋਰ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਨੇ ਅਮੀਰ ਸਿੱਖ ਪਰੰਪਰਾ ਅਤੇ ਕੁਰਬਾਨੀਆਂ ਭਰੇ ਸਾਨਾਮੱਤੇ ਇਤਿਹਾਸ ਨਾਲ ਵੀ ਹਾਜ਼ਰੀਨ ਨੁੰ ਜਾਣੂ ਕਰਵਾਇਆ । ਇਸ ਮੋਕੇ ਹੋਰਨਾ ਤੋ ਇਲਾਵਾ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਸ੍ਰੀ ਦਰਬਾਰ ਸਾਹਿਬ , ਸ੍ਰ ਗੁਰਿੰਦਰ ਸਿੰਘ ਬਾਜਵਾ (ਜਿਲ੍ਹਾ ਪ੍ਰਧਾਨ ਗੁਰਦਾਸਪੁਰ) ,ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਗਜੈਕਟਿਵ ਮੈਬਰ ਐਸੱ ਼ਜੀ ਼ਪੀ ਼ਸੀ ਼ ਭਾਈ ਮੋਹਕਮ ਸਿੰਘ , ਭਾਈ ਮਨਜੀਤ ਸਿੰਘ ਭੋਮਾਂ, ਮਾਸਟਰ ਜ਼ੋਹਰ ਸਿੰਘ ਸਾਬਕਾ ਐਮੱ,ਐਲੱ ,ਏ , ਜਥੇਦਾਰ ਵੱਸਣ ਸਿੰਘ ਜੱਫਰਵਾਲ ਬਾਬਾ ਮਾਨ ਸਿੰਘ ਮੜੀਆਵਾਲ , ਸੁਖਦੇਵ ਸਿੰਘ ਰ਼ੰਧਾਵਾ ਘਸੀਟਪੁਰ ਚੇਅਰਮੈਨ , ਡਾ ਼ਰਜਿੰਦਰਪਾਲ ਸਿੰਘ ਬੋਪਾਰਾਏ , ਇੰਜੀ ਸੁਖਦੇਵ ਸਿੰਘ ਧਾਲੀਵਾਲ ਕੁਲਵੰਤ ਸਿੰਘ ਸਾਬਕਾ ਸਕੱਤਰ ਐਸੱ ਼ਜੀ ਼ਪੀ ਼ਸੀ , ਜਥੇਦਾਰ ਹਰਬੰਸ ਸਿੰਘ ਮੰਝਪੁਰ ,ਜਸਵਿੰਦਰ ਸਿੰਘ ਪੀ ਼ਏ ਼ ਸੁਖਜਿੰਦਰ ਸਿੰਘ ਚੌਹਾਨ , ਸੁਖਦੇਵ ਸਿੰਘ ਬਾਜਵਾ ਕੋਸਲਰ , ਸਰਬਜੀਤ ਸਿੰਘ ਬਾਜਵਾ ਕੋਸਲਰ , ਹਰਜਿੰਦਰ ਸਿੰਘ ਸਰਪੰਚ ਧਾਰੋਵਾਲੀ , ਸਤਨਾਮ ਸਿੰਘ ਸਾਗਰਪੁਰ ,ਪਲਵਿੰਦਰ ਸਿੰਘ ਸਾਬਕਾ ਸਰਪੰਚ , ਨਿਰਮਲ ਸਿੰਘ ਸਾਗਰਪੁਰ ,ਗੁਰਪ੍ਰੀਤ ਸਿੰਘ ਖਾਂਸਾਵਾਲੀ ਗੁਰਚਰਨ ਸਿੰਘ ਰਿਟਾਇਰਡ ਇੰਸਪੈਕਟਰ , ਅਜਾਇਬ ਸਿੰਘ ਦਿਓਲ ,ਮੱਖਣ ਸਿੰਘ ਅਕਰਪੁਰਾ , ਬਲਵਿੰਦਰ ਸਿੰਘ ਨਾਮਧਾਰੀ , ਮਨਦੀਪ ਸਿੰਘ ਸਾਗਰਪੁਰ , ਆਦਿ ਹਾਜ਼ਰ ਸਨ ।

About Author

Leave a Reply

Your email address will not be published. Required fields are marked *

You may have missed