ਮਾਤਾ ਸੁਲੱਖਣੀ ਜੀ ਸਰਕਾਰੀ ਹਸਪਤਾਲ ਦੇ ਡਾਕਟਰ ਅਰਵਿੰਦ ਮਹਾਜਨ ਸਰਵਿਸ ਤੋਂ ਹੋਏ ਰਿਟਾਇਰ

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਡਾਕਟਰ ਅਰਵਿੰਦ ਮਹਾਜਨ ਨੂੰ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਤੇ ਸਿਰੋਪਾਓ ਤੇ ਤਸਵੀਰ ਦੇ ਕੇ ਕੀਤਾ ਸਨਮਾਨਿਤ।
ਮਾਤਾ ਸੁਲੱਖਣੀ ਜੀ ਸਰਕਾਰੀ ਹਸਪਤਾਲ ਬਟਾਲਾ ਵਿਖੇ ਡਿਊਟੀ ਨਿਭਾ ਰਹੇ ਛਾਤੀ ਦੇ ਮਾਹਿਰ ਡਾਕਟਰ ਅਰਵਿੰਦ ਮਹਾਜਨ ਦੇ 58 ਸਾਲ ਉਮਰ ਹੋਣ ਤੇ ਉਨ੍ਹਾਂ ਨੂੰ ਸਰਵਿਸ ਤੋਂ ਰਿਟਾਇਰ ਕੀਤਾ ਗਿਆ।
ਬਟਾਲਾ 1 ਅਪ੍ਰੈਲ (ਦਮਨ ਬਾਜਵਾ)
ਡਾਕਟਰ ਅਰਵਿੰਦ ਮਹਾਜਨ ਦੀ ਰਿਟਾਇਰਮੈਂਟ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾਕਟਰ ਅਰਵਿੰਦ ਮਹਾਜਨ ਵੱਲੋਂ ਨਿਭਾਈ ਗਈ ਵਧੀਆ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਤੇ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਸ ਮੌਕੇ ਤੇ ਡਾਕਟਰ ਅਰਵਿੰਦ ਮਹਾਜਨ ਨੂੰ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾ ਕੇ ਸਰਵਿਸ ਤੋਂ ਰਿਟਾਇਰ ਹੋਣ ਤੇ ਤਹਿ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾ ਕੇ ਮਰੀਜ਼ਾਂ ਦਾ ਬਾਖੂਬੀ ਵਧੀਆ ਢੰਗ ਨਾਲ ਇਲਾਜ ਕੀਤਾ ਹੈ ਅੱਗੇ ਵੀ ਮਰੀਜ਼ਾਂ ਵਾਸਤੇ ਸਮਾਂ ਕੱਢ ਕੇ ਇਲਾਜ ਕਰਕੇ ਮਰੀਜ਼ਾਂ ਨੂੰ ਤੰਦਰੁਸਤ ਕਰਨਗੇ।
ਇਸ ਮੌਕੇ ਡਾਕਟਰ ਸੰਜੀਵ ਕੁਮਾਰ ਭੱਲਾ ਐਸ ਐਮ ਓ ਮਾਤਾ ਸੁਲੱਖਣੀ ਜੀ ਸਰਕਾਰੀ ਹਸਪਤਾਲ ਬਟਾਲਾ,ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸਤਿਕਰਤਾਰੀਆਂ ਬਟਾਲਾ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਡਾਕਟਰ ਹਰਪਾਲ ਸਿੰਘ, ਡਾਕਟਰ ਮਨਦੀਪ ਕੌਰ, ਡਾਕਟਰ ਲਲਿਤ ਮੋਹਣ, ਡਾਕਟਰ ਤੇਜਿੰਦਰ ਕੌਰ, ਡਾਕਟਰ ਪ੍ਰਭਜੀਤ ਕੋਰ, ਡਾਕਟਰ ਰਿਤੂ,ਸ ਬਲਜਿੰਦਰ ਸਿੰਘ ਟੀ ਬੀ ਸੁਪਰਵਾਈਜ਼ਰ,ਸ੍ਰ ਹਰਪਾਲ ਸਿੰਘ ਵਰਕਰ,ਸ੍ਰ ਬਲਜਿੰਦਰ ਸਿੰਘ ਲੱਧਾ ਮੁੰਡਾ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ ਆਦਿ ਹਸਪਤਾਲ ਦੇ ਡਾਕਟਰ ਤੇ ਸਟਾਫ ਮੈਂਬਰ ਹਾਜ਼ਰ ਸਨ।