ਕੁਰਾਲੀ ਨਗਰ ਕੌਂਸਿਲ ਦੇ ਨਵ ਨਿਯੁਕਤ ਪ੍ਰਧਾਨ ਨੂੰ ਕੀਤਾ ਸਨਮਾਨਿਤ

ਜਗਦੀਸ਼ ਸਿੰਘ/ਗੁਰਸੇਵਕ ਸਿੰਘ ਕੁਰਾਲੀ: ਸਥਾਨਕ ਸ਼ਹਿਰ ਦੀ ਨਗਰ ਕੌਂਸਿਲ ਦੇ ਨਵ ਨਿਯੁਕਤ ਪ੍ਰਧਾਨ ਰਣਜੀਤ ਸਿੰਘ ਜੀਤੀ ਦਾ ਅੱਜ ਸ਼ਹਿਰ ਦੇ ਵਾਰਡ ਨੰਬਰ 12 ਵਿੱਚ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਾਰਡ ਵਿੱਚ ਪੈਂਦੇ ਝਾੜ ਵਾਲ਼ੇ ਬਾਬਾ ਦੇ ਡੇਰੇ ਵਿੱਚ ਜਸਬੀਰ ਸਿੰਘ ਰਾਣਾ ਅਤੇ ਹੋਰਨਾਂ ਨੇ ਕੌਂਸਿਲ ਪ੍ਰਧਾਨ ਰਣਜੀਤ ਸਿੰਘ ਅਤੇ ਓਹਨਾ ਦੇ ਨਾਲ ਰਮਾਕਾਂਤ ਕਾਲੀਆ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਨਵੀ ਚੁਣੀ ਕਮੇਟੀ ਵਿੱਚ ਨੌਜਵਾਨਾਂ ਦੀ ਬਹੁਤਾਤ ਕਾਰਨ ਸ਼ਹਿਰ ਜਲਦ ਤਰੱਕੀ ਦੇ ਰਾਹ ਤੇ ਪਵੇਗਾ ਓਹਨਾ ਕਿਹਾ ਕਿ ਰਣਜੀਤ ਸਿੰਘ ਜੀਤੀ ਦੀ ਅਗਵਾਈ ਅਤੇ ਵਧੀਆ ਸੋਚ ਨਾਲ ਜਿੱਥੇ ਸ਼ਹਿਰ ਅੰਦਰ ਜਿੱਥੇ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਕਾਰਨ ਨਗਰ ਕੌਂਸਿਲ ਦੇ ਵਾਰ ਵਾਰ ਚੱਕਰ ਲਗਾਉਣੇ ਪੈਂਦੇ ਸਨ ਓਹਨਾ ਉੱਤੇ ਵੀ ਕਾਬੂ ਪਾਇਆ ਜਾ ਸਕੇਗਾ. ਓਹਨਾ ਕਿਹਾ ਕਿ ਜੀਤੀ ਦੇ ਪ੍ਰਧਾਨ ਬਣਨ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਏਗਾ.ਇਸ ਮੌਕੇ ਵਾਰਡ ਨਿਵਾਸੀਆਂ ਨੇ ਪ੍ਰਧਾਨ ਜੀਤੀ ਨੂੰ ਆਪਣੇ ਵਾਰਡ ਦੀਆ ਮੁਸ਼ਕਿਲਾਂ ਵਾਰੇ ਵੀ ਜਾਣੂ ਕਰਵਾਇਆ ਕੌਂਸਿਲ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਓਹਨਾ ਨੂੰ ਸਾਰਿਆਂ ਦੇ ਸਾਥ ਦੀ ਵੀ ਜਰੂਰਤ ਹੈ ਓਹਨਾ ਕਿਹਾ ਕਿ ਓਹਨਾ ਦਵਾਰਾ ਹਰ ਇਕ ਕਾਂਗਰਸੀ ਵਰਕਰ ਚਾਹੇ ਉਹ ਜਿਤਿਆ ਹੋਵੇ ਜਾ ਰਹਿ ਗਿਆ ਹੋਵੇ ਨੂੰ ਨਾਲ ਲੈਕੇ ਚੱਲਿਆ ਜਾਏਗਾ ਅਤੇ ਹਰ ਇਕ ਦੀ ਸਹਿਮਤੀ ਨਾਲ ਹੀ ਸ਼ਹਿਰ ਦੇ ਕੰਮ ਕੀਤੇ ਜਾਣਗੇ. ਓਹਨਾ ਸਾਬਕਾ ਕੈਬਿਨਟ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਪਾਰਟੀ ਹਾਈ ਕਮਾਂਡ ਦਾ ਵੀ ਧਨਬਾਦ ਕੀਤਾ ਜਿਨ੍ਹਾਂ ਨੇ ਓਹਨਾ ਉੱਤੇ ਭਰੋਸਾ ਕਰਕੇ ਓਹਨਾ ਨੂੰ ਇਹ ਜੁਮੇਵਾਰੀ ਸੋਪੀ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਓਹਨਾ ਕਿਹਾ ਕਿ ਸ਼ਹਿਰ ਦੇ ਵਾਰਡ ਨੰਬਰ 12 ਵਿੱਚ ਬਹੁਤ ਕੰਮ ਕਰਨੇ ਬਾਕੀ ਹਨ ਜਿਨ੍ਹਾਂ ਨੂੰ ਜਲਦ ਹੀ ਪੂਰਾ ਕੀਤਾ ਜਾਏਗਾ ਇਸ ਮੌਕੇ ਹੋਰਨਾਂ ਤੌ ਇਲਾਵਾ ਸਹਿਰੀ ਮਹਿਲਾ ਵਿੰਗ ਪ੍ਰਧਾਨ ਜਗਦੀਪ ਕੌਰ,ਪਰਵਿੰਦਰ ਕੌਰ,ਰਮਾਕਾਂਤ ਕਾਲੀਆਂ ਜਸਬੀਰ ਰਾਣਾ,ਜਗਦੀਸ਼ ਸਿੰਘ,ਮੁਨੀਸ਼ ਚੌਧਰੀ,ਸੰਦੀਪ ਚੌਧਰੀ,ਬਾਵਾ ਸਿੰਘ,ਸ਼ਮਸ਼ੇਰ ਸਿੰਘ,ਮੰਗਤ ਰਾਮ,ਸੰਜੀਵ ਰਾਣਾ,ਸ਼ੇਰ ਸਿੰਘ,ਬਾਬਾ ਮੰਗਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਹਾਜ਼ਿਰ ਸਨ