September 23, 2023

ਕ੍ਰਿਸ਼ਚਨ ਆਗੂਆਂ ਵੱਲੋਂ ਬੂਥਗੜ੍ਹ ਕੇਂਦਰ ਦਾ ਉਨ੍ਹਾਂ ਦੇ ਧਰਮ ਨਾਲ ਸਬੰਧਾਂ ਦਾ ਖੰਡਨ – ਅਹਿੰਸਾ ਤੇ ਸ਼ਕਤੀਆਂ ਉਨ੍ਹਾਂ ਦੇ ਧਰਮ ਦਾ ਅਸੂਲ ਨਹੀਂ

0
ਜਗਦੀਸ਼ ਸਿੰਘ/ਗੁਰਸੇਵਕ ਸਿੰਘ ਕੁਰਾਲੀ – ਬੂਥਗੜ੍ਹ ਸਥਿਤ ਇਸਾਈ ਕੇਂਦਰ ਖਿਲਾਫ਼ ਇਸਾਈ ਕੈਂਥਲਿਕ ਚਰਚ ਮੈਂਬਰ ਤੇ ਆਗੂਆਂ ਨੇ ਮੋਰਚਾ ਖੋਲਦਿਆਂ ਇਸਨੂੰ ਉਨ੍ਹਾਂ ਨੇ ਆਪਣੇ ਧਰਮ ਦੀ ਮਰਿਆਦਾ ਤੋਂ ਉਲਟ ਹੋਣ ਕਾਰਨ ਕਿਸੇ ਵੀ ਸਬੰਧ ਦਾ ਖੰਡਨ ਕੀਤਾ ਹੈ। ਇਸ ਸਬੰਧੀ ਅੱਜ ਕੁਰਾਲੀ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਮਸੀਹ ਪ੍ਰਧਾਨ ਨੈਸ਼ਨਲ ਕ੍ਰਿਸ਼ਚਨ ਲੀਗ ਪੰਜਾਬ, ਸੁਖਜਿੰਦਰ ਗਿੱਲ ਪ੍ਰਧਾਨ ਕ੍ਰਿਸ਼ਚਨ ਲੀਗ ਚੰਡੀਗੜ੍ਹ, ਦੀਪਕ ਨਈਅਰ ਕਾਨੂੰਨੀ ਸਲਾਹਕਾਰ ਕ੍ਰਿਸ਼ਚਨ ਲੀਗ, ਸਿਪਲ ਨਈਅਰ ਮਹਿਲਾ ਵਿੰਗ ਆਗੂ ਅਤੇ ਰੋਕੀ ਵਾਲਮੀਕੀ ਸੀਨੀਅਰ ਵਾਇਸ ਚੇਅਰਮੈਨ ਨੇ ਕਿਹਾ ਕਿ ਇਸਾਈ ਧਰਮ ਇਸੂ ਜੀ ਦੇ ਉਪਦੇਸ਼ ਅਨੁਸਾਰ ਮਨੁੱਖਤਾ ਦੇ ਭਲੇ ਲਈ ਅਤੇ ਪ੍ਰਮਾਤਮਾ ਦੇ ਗਿਆਨ ਲਈ ਚਰਚਾਂ ਅਤੇ ਸ਼ਰਧਾਲੂਆਂ ਦਾ ਘਰਾਂ ‘ਚ ਪ੍ਰਚਾਰ ਕਰਦਾ ਹੈ। ਉਨ੍ਹਾਂ ਦੇ ਧਰਮ ‘ਚ ਜਾਦੂਈ ਸ਼ਕਤੀਆਂ ਅਤੇ ਡਾਂਸ ਕਰਨ ਆਦਿ ਨਹੀਂ ਕੀਤਾ ਜਾਂਦਾ। ਇਸ ਲਈ ਉਨ੍ਹਾਂ ਕਿਹਾ ਕਿ ਬੂਥਗੜ੍ਹ ਸਥਿਤ ਕ੍ਰਿਸ਼ਚਨਾਂ ਦੇ ਨਾਂ ਤੇ ਪ੍ਰਚਾਰੇ ਜਾਂਦੇ ਕੇਂਦਰ ਦਾ ਉਨ੍ਹਾਂ ਦੇ ਧਰਮ ਨਾਲ ਕੋਈ ਸਬੰਧ ਨਹੀਂ, ਕਿਉਂਕਿ ਉਨ੍ਹਾਂ ਦੇ ਧਰਮ ਪ੍ਰਚਾਰਕ ਨੂੰ ਪੰਜ ਸਾਲ ਚਰਚ ਚ ਆਉਣ ਅਤੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਲਿਖਤੀ ਮਾਨਤਾ ਦਿੱਤੀ ਜਾਂਦੀ ਹੈ। ਇਸੇ ਤਰਾਂ ਉਨ੍ਹਾਂ ਵੱਲੋਂ ਕੋਈ ਵੱਡੇ ਇਕੱਠ ਨਹੀਂ ਕੀਤੇ ਜਾਂਦੇ, ਜਦਕਿ ਕ੍ਰਿਸ਼ਚਨ ਧਰਮ ਦਾ ਆਗੂ ਹੋਣ ਹੋਣ ਦਾ ਦਾਅਵਾ ਕਰਨ ਵਾਲੇ ਇਸ ਪ੍ਰਚਾਰਕ ਦਾ ਇਕੱਠ ਕਰਨੇ, ਸ਼ਕਤੀਆਂ ਰਾਹੀਂ ਬਿਮਾਰੀਆਂ ਦਾ ਇਲਾਜ ਤੇ ਆਪਣੇ ਆਲੇ ਦੁਆਲੇ ਬਾਡੀਗਾਰਡ ਰੱਖਣੇ ਆਦਿ ਸਾਰਾ ਸਿਸਟਮ ਸਾਡੇ ਧਰਮ ਅਸੂਲਾਂ ਤੋਂ ਉਲਟ ਹੈ। ਇਸ ਲਈ ਚਰਚਾਂ ਦੀ ਕੈਂਥਲਿਕ ਸੁਸਾਇਟੀ ਕਦੇ ਵੀ ਕਿਸੇ ਨੂੰ ਵੀ ਧਰਮ ਦੇ ਨਾਂ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ। ਅਗਰ ਕੋਈ ਉਨ੍ਹਾਂ ਦੇ ਧਰਮ ਦੇ ਨਾਮ ਤੇ ਉਲੰਘਣਾਂ ਕਰਦਾ ਹੈ ਤਾ ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਕੇਂਦਰ ਦੇ ਮੈਂਬਰਾਂ ਵੱਲੋਂ ਕਿਸਾਨ ਨਾਲ ਕੀਤੀ ਧੱਕੇਸ਼ਾਹੀ ਅਤੇ ਅਵਾਜ਼ ਚੁੱਕਣ ਵਾਲੇ ਨੂੰ ਦਬਕਾਉਣ ਦੀਆਂ ਘਟਨਾਵਾਂ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਸੀ ਜੀਜਸ ਜੀ ਦਾ ਉਪਦੇਸ਼ ਹੈ ਕਿ ਅਗਰ ਤੁਹਾਡੇ ਮੂੰਹ ਤੇ ਕੋਈ ਚਪੇੜ ਮਾਰਦਾ ਹੈ ਤਾ ਉਸਦੇ ਅੱਗੇ ਮੂੰਹ ਦਾ ਦੂਜਾ ਪਾਸਾ ਵੀ ਕਰ ਦਿਓ ਕਿ ਇੱਧਰ ਵੀ ਮਾਰ ਲੈ। ਉਨ੍ਹਾਂ ਆਪਣੇ ਸਰਧਾਲੂਆਂ ਨੂੰ ਨਿਮਰਤਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਅਗਰ ਕੋਈ ਇਹ ਧਰਮ ਧਾਰਨ ਕਰਕੇ ਕਿਸੇ ਨਾਲ ਹਿੰਸਾ ਕਰਦਾ ਹੈ ਤਾ ਓਹ ਇਸਾਈ ਧਰਮ ਦਾ ਅਨੁਆਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰਕ ਖਿਲਾਫ਼ ਪੰਜਾਬ ਭਰ ਚ ਅਨੇਕਾਂ ਗੰਭੀਰ ਦੋਸ਼ਾਂ ਦੀਆਂ ਸ਼ਿਕਾਇਤਾਂ ਇਸਾਈ ਆਗੂਆਂ ਕੋਲ ਪੁੱਜ ਰਹੀਆਂ ਹਨ। ਇਸ ਲਈ ਅਗਲੇ ਦਿਨਾਂ ਅੰਦਰ ਵੱਡਾ ਇਕੱਠ ਕਰਕੇ ਇਸ ਪ੍ਰਤੀ ਸਪੱਸ਼ਟੀਕਰਨ ਲਿਆ ਜਾਵੇਗਾ ਅਗਰ ਓਹ ਧਰਮ ਦੀ ਮਰਿਆਦਾ ਅਨੁਸਾਰ ਸਹਿਮਤ ਨਹੀਂ ਹੁੰਦੇ ਤਾ ਕਾਨੂੰਨ ਦਾ ਸਹਾਰਾ ਲਿਆ ਜਾਵੇਗਾ । ਇਸ ਦੌਰਾਨ ਉਨ੍ਹਾਂ ਇਸ ਕੇਂਦਰ ਬਾਰੇ ਸਪੱਸ਼ਟ ਕੀਤਾ ਕਿ ਕ੍ਰਿਸ਼ਚਨ ਧਰਮ ਦੇ ਅਸੂਲਾਂ ਮੁਤਾਬਿਕ ਉਨ੍ਹਾਂ ਦੇ ਉਸ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਧਰਮਿਕ ਹਦਾਇਤਾਂ ਅਨੁਸਾਰ ਨੈਸ਼ਨਲ ਕੈਂਥਲਿਕ ਸਬੰਧਤ ਆਗੂ ਵੀ ਪੀੜਤ ਕਿਸਾਨ ਤੇ ਧੱਕੇ ਦੇ ਸ਼ਿਕਾਰ ਵਿਅਕਤੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣਗੇ।

About Author

Leave a Reply

Your email address will not be published. Required fields are marked *