ਪਿੰਡ ਅਕਾਲਗੜ੍ਹ ਦੇ ਨੌਜਵਾਨਾਂ ਵੱਲੋਂ ਟੋਭੇ ਦੀ ਕਰਵਾਈ ਸਫਾਈ

ਜਗਦੀਸ਼ ਸਿੰਘ/ਗੁਰਸੇਵਕ ਸਿੰਘ ਕੁਰਾਲੀ :ਪਿੰਡ ਅਕਾਲਗੜ੍ਹ ਦੇ ਨੌਜਵਾਨਾਂ ਵੱਲੋਂ ਇਕ ਪਹਿਲਕਦਮੀ ਕਰਦੇ ਹੋਏ ਪਿੰਡ ਵਿਚਲੇ ਟੋਬੇ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੇ ਵਿਚਕਾਰ ਟੋਬਾ ਹੋਣ ਕਾਰਨ ਅਤੇ ਟੋਭੇ ਵਿੱਚ ਬਹੁਤ ਘਾਹ ਬੂਟੀ ਖੜ੍ਹੀ ਹੋਣ ਕਰਕੇ ਪਿੰਡ ਵਿਚ ਮੱਛਰ ਮੱਖੀਆਂ ਬਹੁਤ ਵਧ ਗਈਆਂ ਸਨ. ਜਿਸ ਕਾਰਨ ਪਿੰਡ ਦੇ ਨੌਜਵਾਨਾਂ ਵਲੋਂ ਤੇ ਪਿੰਡ ਦੇ ਸਹਿਯੋਗੀ ਸਜਣਾ ਵਲੋਂ ਆਪ ਪੈਸੇ ਇੱਕਠੇ ਕਰ ਕੇ ਇਸ ਛੱਪੜ ਨੂੰ ਖੇਲ ਮੈਦਾਨ ਦੇ ਰੂਪ ਵਿੱਚ ਬਦਲਣਾ ਜਰੂਰੀ ਸਮਝਿਆ ਅਤੇ ਬਹੁਤ ਥੋੜੇ ਸਮੇ ਅੰਦਰ ਓਹਨਾ ਇਹ ਕਰ ਵੀ ਦਿਖਾਇਆ.ਪਿੰਡ ਦੇ ਨੌਜਵਾਨਾਂ ਵਲੋਂ ਸਰਕਾਰ ਨੂੰ ਅਪੀਲ ਹੈ ਕਿ ਹੋਰਨਾਂ ਪਿੰਡਾ ਦੀ ਤਰਾਂ ਓਹਨਾ ਦੇ ਪਿੰਡ ਵਿੱਚ ਖੇਡ ਗਰਾਊਂਡ ਤੇ ਪਾਰਕ ਦਾ ਨਿਰਮਾਣ ਕਰਵਾਇਆ ਜਾਵੇ ਤਾ ਜੋ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਿਆ ਜਾ ਸਕੇ .