ਕਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਕੀਤੀ ਜਾਵੇ ਮਦਦ-ਆਲਮਜੀਤ ਮਾਨ

ਜਗਦੀਸ਼ ਸਿੰਘ ਕੁਰਾਲੀ : ਮੌਜੂਦਾ ਸਮੇਂ ਕਰੋਨਾ ਮਹਾਂਮਾਰੀ ਕਾਰਨ ਵੱਡੀ ਦਹਿਸ਼ਤ ਫੈਲ ਗਈ ਹੈ ਅਤੇ ਨਿੱਤ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ। ਇਹਨਾ ਵਿਚਾਰਾਂ ਦਾ ਪ੍ਰਗਾਟਾਵਾ ਅੱਜ ਇਕ ਪੱਤਰਕਾਰ ਮਿਲਣੀ ਦੌਰਾਨ ਸਮਾਜ ਸੇਵੀ ਤੇ ਨੈਸ਼ਨਲ ਐਵਾਰਡੀ ਆਲਮਜੀਤ ਸਿੰਘ ਮਾਨ ਨੇ ਕੀਤਾ ,ਓਹਨਾ ਕਿਹਾ ਉਹ ਪਿਛਲੇ 32 ਸਾਲਾਂ ਤੋਂ ਨਿਰੰਤਰ ਗਰੀਬਾਂ ਅਤੇ ਲਾਵਾਰਸ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਨਾਲ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਹਨ। ਉਨ੍ਹਾਂ ਵੱਖ ਵੱਖ ਚੈਨਲਾਂ ਅਤੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਇਕ ਦਰਦ ਭਰੀ ਅਪੀਲ ਕੀਤੀ ਕਿ ਉਹ ਜਿੱਥੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਸੇਵਾ ਨਿਭਾਅ ਰਹੇ ਹਨ, ਉੱਥੇ ਪੱਤਰਕਾਰ ਵੀ ਆਪਣਾ ਹੋਰ ਉਸਾਰੂ ਰੋਲ ਅਦਾ ਕਰਦੇ ਹੋਏ ਕਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੇ ਹਸਪਤਾਲਾਂ ਤੋਂ ਸਮਸ਼ਾਨ ਘਾਟ ਤੱਕ ਲਿਜਾਣ ਅਤੇ ਸੰਸਕਾਰ ਕਰਨ ਦੀ ਸੇਵਾ ਨਿਭਾਉਣ। ਇਸ ਪ੍ਰਤੀ ਜੋ ਵੀ ਖਰਚਾ ਆਵੇਗਾ, ਉਹ ਪੱਤਰਕਾਰ ਦੇ ਖ਼ਾਤੇ ਵਿਚ ਤੁਰੰਤ ਭੇਜਣਗੇ। ਇਸ ਮੌਕੇ ਸ੍ਰੀ ਮਾਨ ਨੇ ਆਪਣੇ ਮੋਬਾਇਲ ਨੰਬਰ 8427953163 Email mlounge35@gmail.com ਵੀ ਜਾਰੀ ਕਰਦਿਆਂ ਸੰਪਰਕ ਕਰਨ ਦੀ ਅਪੀਲ ਕੀਤੀ।