ਜਗਰਾਉਂ ਨਗਰ ਕੌਂਸਲ ਨੂੰ ਮਿਲੀਆਂ 1941 ਤੋਂ ਬਾਦ 22 ਵਾਂ ਨਵਾਂ ਪ੍ਰਧਾਨ ਸਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ।

0

ਜਗਰਾਉਂ ( ਕਪਿਲ ਬਾਂਸਲ ) ਨਗਰ ਕੌਂਸਲ ਜਗਰਾਉਂ ਵਿੱਚ ਐਸ ਡੀ ਐਮ ਜਗਰਾਉਂ ਦੀ ਮੋਜੂਦਗੀ ਵਿੱਚ ਅਤੇ 23 ਚੁਣੇ ਹੋਏ ਕੌਂਸਲਰਾਂ ਦੀ ਮੀਟਿੰਗ ਦੋਰਾਨ ਜਤਿੰਦਰ ਪਾਲ ਰਾਣਾ ਕਾਂਮਰੇਡ ਜੀ ਨੂੰ ਨਗਰ ਕੌਂਸਲ ਜਗਰਾਉਂ ਦਾ ਪ੍ਰਧਾਨ ਚੁਣ ਲਿਆ ਗਿਆ । ਮੀਟਿੰਗ ਦਾ ਦੌਰ ਲੱਗਭੱਗ 3 ਵੱਜੇ ਪੂਰੇ ਸਮੇਂ ਤੇ ਨਗਰ ਕੌਂਸਲ ਜਗਰਾਉਂ ਵਿੱਚ ਐਸ ਡੀ ਐਮ ਜਗਰਾਉਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ । ਜਿਸ ਵਿੱਚ 23 ਕੌਂਸਲਰ ਮੌਜੂਦ ਸਨ । ਐਮ ਐਲ ਏ ਜਗਰਾਉਂ ਸਰਵਜੀਤ ਕੌਰ ਮਾਣੂਕੇ ਇਸ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ । ਅਤੇ 4 ਵੱਜੇ ਦੇ ਕਰੀਬ ਐਸ ਡੀ ਐਮ ਜਗਰਾਉਂ ਵੱਲੋ ਮੀਟਿੰਗ ਹਾਲ ਵਿੱਚੋ ਬਾਹਰ ਆ ਕੇ ਨਵੇਂ ਬਣੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਕਾਂਮਰੇਡ ਜੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਨਿਤਾ ਸੱਭਰਵਾਲ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਤਾਤਲਾ ਜੀ ਦੇ ਨਾਂਮ ਅਨਾਉਂਸ ਕੀਤੇ। ਮੀਟਿੰਗ ਹਾਲ ਵਿੱਚ ਪਹਿਲਾ 23 ਕੌਂਸਲਰਾਂ ਵੱਲੋ ਸੋਹ ਚੁੱਕੀ ਗਈ । ਅਤੇ ਇਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਵਿੱਚ ਕੌਂਸਲਰ ਗੁਰਪ੍ਰੀਤ ਕੌਰ ਤਾਤਲਾ ਵੱਲੋ ਜਤਿੰਦਰ ਪਾਲ ਰਾਣਾ ਕਾਂਮਰੇਡ ਦੇ ਨਾਂਮ ਦੀ ਪਰਪੋਸਲ ਹਾਊਸ ਮੈਂਬਰਾ ਦੇ ਅੱਗੇ ਰੱਖੀ ਤਾਂ ਕੌਂਸਲਰ ਜਗਜੀਤ ਸਿੰਘ ਜੱਗੀ ਵੱਲੋ ਤਾਇਦ ਕੀਤੀ ਗਈ । ਨਗਰ ਕੌਂਸਲ ਦੇ ਕਿੱਸੇ ਵੀ ਕੌਂਸਲਰ ਨੇ ਇਸ ਤੇ ਅਤਰਾਜ ਨਹੀਂ ਜਤਾਇਆ ।ਨਾਲ ਹੀ ਸੀਨੀਅਰ ਮੀਤ ਪ੍ਰਧਾਨ ਅਨਿਤਾ ਸੱਭਰਵਾਲ ਦੇ ਨਾਂਮ ਦੀ ਪਰਪੌਸਲ ਕੌਂਸਲਰ ਅਮਨ ਕਪੂਰ ( ਬੌਬੀ ) ਵੱਲੋ ਕੀਤੀ ਗਈ ਜਿਸ ਦੀ ਤਾਇਦ ਕੌਂਸਲਰ ਰਮੇਸ਼ ਸਹੋਤਾ ਵੱਲੋ ਕੀਤੀ ਗਈ। ਇਸ ਤੇ ਵੀ ਕੌਂਸਲਰਾਂ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਗੁਰਪ੍ਰੀਤ ਕੌਰ ਤਾਤਲਾ ਦੇ ਨਾਂਮ ਦੀ ਪਰਪੋਸਾਲ ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ ਕਾਂਮਰੇਡ ਵੱਲੋ ਕੀਤੀ ਗਈ ਜਿਸ ਦੀ ਤਾਇਦ ਕੌਂਸਲਰ ਜਰਨੈਲ ਸਿੰਘ ਲੋਹਟ ਵੱਲੋ ਕੀਤੀ ਗਈ ।ਇਸ ਤੇ ਵੀ ਕੌਂਸਲਰਾਂ ਵੱਲੋਂ ਸਹਿਮਤੀ ਜਤਾਈ ਗਈ । ਬਿਨਾਂ ਕਿਸੇ ਵਿਰੋਧ ਤੋਂ ਨਗਰ ਕੌਂਸਲ ਜਗਰਾਉਂ ਦੀ ਪ੍ਰਧਾਨਗੀ ਦੀ ਚੋਣ ਮੁਕੰਮਲ ਹੋਈ ਅਤੇ ਕਾਂਗਰਸ ਪਾਰਟੀ ਦੇ ਕੌਂਸਲਰ ਪ੍ਰਧਾਨ, ਸੀਨਿਅਰ ਮੀਤ ਪ੍ਰਧਾਨ, ਅਤੇ ਮੀਤ ਪ੍ਰਧਾਨ ਬਣੇ ।ਪੁਲੀਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪੁੱਖਤਾ ਇੰਤਜ਼ਾਮ ਕੀਤੇ ਗਏ ਦੇਖਣ ਨੂੰ ਮਿਲੇ ਬਹੁਤ ਘੱਟ ਗਿਣਤੀ ਵਿੱਚ ਜੰਨਤਾ ਨੂੰ ਨਗਰ ਕੌਂਸਲ ਜਗਰਾਉਂ ਵਿੱਚ ਦਾਖਲ ਹੋਣ ਦਿੱਤਾ ਗਿਆ । ਡੀ ਐਸ ਪੀ ਸਿਟੀ ਜਤਿੰਦਰ ਜਿੱਤ ਸਿੰਘ ਦੇ ਨਿਰਦੇਸ਼ ਅਨੂਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਖਤਾ ਪਰਬੰਧ ਕਿੱਤੇ ਗਏ ਸਨ । ਪੁਲੀਸ ਪ੍ਰਸ਼ਾਸਨ ਵੱਲੋਂ ਬਾਰ ਬਾਰ ਐਸ ਐਚ ਓ ਸਿਟੀ ਵੱਲੋ ਲੀਡਰ ਸਾਹਿਬਾਨ ਨੂੰ ਅਤੇ ਪੱਤਰਕਾਰ ਅਦਾਰੇ ਨੂੰ ਬੇਨਤੀ ਕੀਤੀ ਗਈ ਕੀ ਕਰੋਨਾ ਬਿਮਾਰੀ ਦੇ ਚਲਦੇ ਮਾਸਕ ਦਾ ਪਰਯੋਗ ਕਰੋ ਅਤੇ ਨਾਲ਼ ਹੀ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕਰੋ । ਕੌਂਸਲਰ ਪ੍ਰਧਾਨ ਦੀ ਚੋਣ ਹੋਣ ਤੋਂ ਬਾਅਦ ਜਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ ਅਤੇ ਕਾਂਗਰਸ ਪਾਰਟੀ ਦੇ ਜਗਰਾਉਂ ਆਬਜ਼ਰਬਰ ਕਰਨ ਵੜਿੰਗ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ ਕਾਕਾ ਗਰੇਵਾਲ, ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਵਿੰਦਰ ਪਾਲ ਸੱਭਰਵਾਲ , ਸੰਦੀਪ ਲੇਖੀ ਐਡਵੋਕੇਟ, ਰਾਜੂ ਠੇਕੇਦਾਰ, ਰੋਹਿਤ ਗੋਇਲ , ਕੌਂਸਲਰ ਵਿਕਰਮ ਜੱਸੀ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਕਵਿਤਾ ਕੱਕੜ,ਰਿਟਾਇਰਡ ਤਹਿਸੀਲਦਾਰ ਪਵਨ ਕੁਮਾਰ ਕੱਕੜ ਐਕਸ ਬਲਾਕ ਕਾਂਗਰਸ ਪ੍ਰਧਾਨ ਗੋਪਾਲ ਸ਼ਰਮਾ ਕੌਂਸਲਰ ਡਿੰਪਲ ਗੋਇਲ , ਐਕਸ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਹਰੀ ਓਮ ਮਿੱਤਲ ਜੀ ਵੱਲੋ ਨਵੇਂ ਬਣੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਕਾਂਮਰੇਡ ਸੀਨੀਅਰ ਮੀਤ ਪ੍ਰਧਾਨ ਅਨਿਤਾ ਸੱਭਰਵਾਲ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਤਾਤਲਾ ਜੀ ਨੂੰ ਵਧਾਈ ਦਿੱਤੀ । ਨਗਰ ਕੌਂਸਲ ਜਗਰਾਉਂ ਦੇ ਜਤਿੰਦਰ ਪਾਲ ਰਾਣਾ ਕਾਂਮਰੇਡ ਦੇ ਪ੍ਰਧਾਨ ਬਣਨ ਤੇ ਸਹਿਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਾਈ । ਸਹਿਰ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਲੱਡੂ ਵੰਡੇ ਗਏ ਅਤੇ ਇਸ ਮੋਕੇ ਸੋਨੂੰ ਅਨਿਸ਼ ਤਨੇਜਾ , ਅਤੁਲ ਗਰਗ,ਵਿੱਕੀ, ਅਸ਼ਵਨੀ , ਲੱਕੀ ਸਰਪੰਚ , ਸਨੀ, ਰਾਜੇਸ਼ ਕੁਮਾਰ ਠੂਮੀ ਹੈਪੀ ਨਿੰਦਾ ,ਬੌਬੀ ਸ਼ਰਮਾ ,ਜਿੰਦਰ ਸਿੰਘ, ਕੇਵਲ , ਅਮਨ ਖੰਨਾ, ਅਤੇ ਨਗਰ ਕੌਂਸਲ ਜਗਰਾਉਂ ਦੇ ਸਮੂਹ ਸਫਾਈ ਕਰਮਚਾਰੀਆਂ, ਅਤੇ ਨਗਰ ਕੌਂਸਲ ਜਗਰਾਉਂ ਦੇ ਸਮੂਹ ਸਟਾਫ਼ ਅਤੇ ਐਂਟੀ ਕਰੱਪਸ਼ਨ ਫਾਉਂਡੇਸ਼ਨ ਦੇ ਮੈਂਬਰ ਕੁਲਵੰਤ ਸਹੋਤਾ, ਲਖਵੀਰ ਸਿੰਘ ਧੰਜਲ, ਅਮਿਤ ਜੋਸ਼ੀ, ਅਮਨ ਖੰਨਾ ਵੱਲੋਂ ਇਹ ਕਿਹਾ ਗਿਆ ਕਿ ਅਸੀ ਨਗਰ ਕੌਂਸਲ ਜਗਰਾਉਂ ਦੇ ਸਮੂੰਹ ਕੌਂਸਲਰਾਂ ਅਤੇ ਕਾਂਗਰਸ ਪਾਰਟੀ ਦੇ ਧੰਨਵਾਦੀ ਹਾਂ ਜਿਹਨਾਂ ਵੱਲੋ ਅੱਜ ਸਾਨੂੰ ਇਕ ਪੜ੍ਹਿਆ ਲਿਖਿਆ ਨੌਜਵਾਨ ਇਮਾਨਦਾਰ ਪ੍ਰਧਾਨ ਚੁਣ ਕੇ ਦਿੱਤਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਵੱਲੋ ਸਹਿਰ ਦੇ ਲੋਕਾਂ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਇਮਾਨਦਾਰੀ ਨਾਲ ਹੱਲ ਕਿੱਤਾ ਜਾਵੇਗਾ । ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਕਾਂਮਰੇਡ ਵੱਲੋ ਇਹ ਕਿਹਾ ਗਿਆ ਕਿ ਜੌ ਮਾਨ ਮੈਨੂੰ ਕਾਂਗਰਸ ਪਾਰਟੀ ਨੇ ਅਤੇ ਸਮੂਹ 23 ਕੌਂਸਲਰਾਂ ਨੇ ਦਿੱਤਾ ਹੈ ਮੈ ਓਹਨਾਂ ਨੂੰ ਯਕੀਨ ਦੀਵਾਨਾ ਹਾ ਕਿ ਸੱਭ ਦੀਆਂ ਉਮੀਦਾਂ ਤੇ ਖਰਾ ਉੱਤਰਾਗਾ ਅਤੇ ਸੱਭ ਕੌਂਸਲਰਾਂ ਦੇ ਸਹਿਯੋਗ ਨਾਲ ਸਹਿਰ ਦੀ ਤਰੱਕੀ ਤੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਾਂਗਾ ।

About Author

Leave a Reply

Your email address will not be published. Required fields are marked *

You may have missed