ਖ਼ਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦਿਆਂ ਕੁਵੈਤ ਚ ਪੰਜਾਬੀਆਂ ਨੇ ਲਗਾਇਆ ਖੂਨਦਾਨ ਕੈਂਪ

0

ਕੁਵੈਤ 3 ਅਪ੍ਰੈਲ  2021 (ਬਿਨੈਦੀਪ ਸਿੰਘ) ਕੁਵੈਤ ਦੀ ਨਾਮੀ ਕੰਪਨੀ ਪੰਜਾਬ ਸਟੀਲ ਫੈਕਟਰੀ ਤੋਂ ਸੁਰਜੀਤ ਕੁਮਾਰ ਅਤੇ ਉਹਨਾਂ ਦੇ ਭਰਾ ਪੈਨੀ ਸਮਾਜਸੇਵਾ ਨੂੰ ਸਮਰਪਿਤ ਹਮੇਸ਼ਾ ਮੋਹਰੀ ਨਜ਼ਰ ਆਉਂਦੇ ਹਨ।  ਇਸੀ ਦੇ ਚਲਦੇ ਇਸ ਅਪ੍ਰੈਲ ਮਹੀਨੇ ਖ਼ਾਲਸਾ ਸਾਜਨਾ ਦਿਵਸ ਨੂੰ ਅਤੇ ਡਾ ਭੀਮ ਰਾਓ ਅੰਬੇਡਕਰ ਦੀ ਦੇ 130ਵੇਂ ਜਨਮ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਪੰਜਾਬ ਸਟੀਲ ਫੈਕਟਰੀ (ਸੁਰਜੀਤ ਕੁਮਾਰ) ਅਤੇ ਪ੍ਰਿੰਸ ਐਂਡ ਬ੍ਰਦਰ੍ਸ ਪੈਨੀ  ਵੱਲੋ ਲਗਾਇਆ ਗਿਆ।  ਜਿਸ ਵਿੱਚ ਗੁਰੂ ਘਰ ਦਾ ਵਜ਼ੀਰ ਭਾਈ ਤਰਲੋਕ  ਸਿੰਘ ਵਲੋਂ ਅਰਦਾਸ ਉਪਰੰਤ ਇਸ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ ,ਅਤੇ ਹਰ ਇੱਕ ਖ਼ੂਨਦਾਨ ਕਰਨ ਵਾਲੇ ਨੂੰ ਰਿਫਰੈਸ਼ਮੈਂਟ ਦਿੱਤੀ ਗਈ।  ਜਦੋ ਇਸ ਮੌਕੇ ਪੰਜਾਬ ਸਟੀਲ ਫੈਕਟਰੀ ਦੇ ਸਰਪ੍ਰਸਤ ਸੁਰਜੀਤ ਕੁਮਾਰ ਅਤੇ ਭੁਪਿੰਦਰ ਪੈਨੀ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕਿ ਕੁਵੈਤ ਦੀ ਸੰਗਤ ਦੇ ਸਹਿਯੋਗ ਨਾਲ ਕੁਵੈਤ ਵਿਚ ਹਰ ਸਾਲ ਗੁਰੂਆਂ ,ਪੈਗੰਬਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਸੀ ਪਰੰਤੂ ਕਰੋਨਾ ਮਹਾਮਾਰੀ ਦੇ ਕਾਰਨ ਅਤੇ ਇਸਦੀਆਂ ਸਾਵਧਾਨੀਆਂ ਨੂੰ ਮੁਖ ਰੱਖਦਿਆਂ ਇਸ ਵਾਰ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਇਸੇ ਨੂੰ ਵੇਖਦੇ ਹੋਏ ਪੰਜਾਬ ਸਟੀਲ ਫੈਕਟਰੀ ਤੋਂ ਸੁਰਜੀਤ ਕੁਮਾਰ ਹੋਣਾ ਵਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਇਹ ਨਿਰਣੈ ਲਿਆ ਗਿਆ ਕਿ ਇਸ ਅਵਸਰ ਉਤੇ ਆਪਣੇ ਰਹਿਬਰਾਂ ਨੂੰ ਯਾਦ ਕਰਦਿਆਂ ਖੂਨਦਾਨ ਕੈਂਪ ਲਗਾਇਆ ਜਾਵੇ। ਓਹਨਾ ਦੱਸਿਆ ਕਿ ਨੌਜਵਾਨਾਂ ਵਿੱਚ ਖੂਨਦਾਨ ਕਰਨ ਨੂੰ ਲੈ ਕੇ ਜੋਸ਼ ਵੇਖਣ ਵਿਚ ਮਿਲਿਆ ਅਤੇ ਤਕਰੀਬਨ ਅੱਜ 682 ਵਿਅਕਤੀਆਂ ਨੇ ਦਾਖ਼ਲੇ ਕਰਵਾਏ ਅਤੇ 541 ਵਿਅਕਤੀਆਂ ਨੇ ਖੂਨਦਾਨ ਕੀਤਾ । ਸੁਰਜੀਤ ਕੁਮਾਰ ਵਲੋਂ ਓਹਨਾ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕਰ ਓਹਨਾ ਨੂੰ ਸਰਟੀਫਿਕੇਟ ਵੀ ਦਿੱਤੇ।  ਓਹਨਾ ਇਸ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ , ਗਰੀਨ ਸਪਰਿੰਗ ਕੰਪਨੀ (ਸ੍ਰ ਸਵਰਨ ਸਿੰਘ), ਡਾ ਬੀ ਆਰ ਅੰਬੇਡਕਰ ਮਿਸ਼ਨਰੀ ਸਭਾ ਕੁਵੈਤ, ਸ਼੍ਰਿਸਟੀ ਕਰਤਾ ਭਗਵਾਨ ਵਾਲਮੀਕੀ ਸਭਾ ਕੁਵੈਤ, ਪੰਜਾਬੀ ਸੱਥ ਕੁਵੈਤ, ਬਾਬਾ ਫਤਿਹ ਸਿੰਘ ਕਬੱਡੀ ਕਲੱਬ ਕੁਵੈਤ, ਪਬਲਿਕ ਆਟੋ ਪਾਰਟਸ (ਸ਼੍ਰੀ ਮਹੇਸ਼ ਕੁਮਾਰ ਸ਼ਰਮਾ), ਹਰਨੇਕ ਰੰਧਾਵਾਂ ਗਰੁੱਪ ਕੈਨੇਡਾ, ਪੰਜਾਬ ਸਪੋਰਟਸ ਐਂਡ ਵੈਲਫੇਅਰ ਐਸੋਸੀਏਸ਼ਨ ਕੁਵੈਤ (ਹਰਚਰਨ ਸਿੰਘ ਸੈਣੀ )ਸਿੰਘ ਮੀਡੀਆ ਚੈਨਲ, ਹਿੱਟ ਈਵੈਂਟਸ(ਸਨੀ ਬੱਸੀ) ,ਕੇ ਜੀ ਐਲ ਟਰਾਂਸਪੋਰਟ (ਗੁਰਮੀਤ ਸਿੰਘ ਕੰਗ) ਅਤੇ ਕੁਵੈਤ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।

About Author

Leave a Reply

Your email address will not be published. Required fields are marked *

You may have missed