*ਭੋਗ ਤੇ ਵਿਸ਼ੇਸ਼* ਸ ਕਰਨੈਲ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ ………..

0

 

ਨੇਕ ਸੁਭਾਅ ਤੇ ਨਿਮਰਤਾ ਦੀ ਮੂਰਤ ਸਨ ਕਰਨੈਲ ਸਿੰਘ ਜੱਸੋਵਾਲ
ਸੁੰਦਰ ਲਿਖਾਈ ਕਾਰਨ ਆਰੀਆ ਕਾਲਜ ਲੁਧਿਆਣਾ ਚ ਪੇਪਰ ਤੱਕ ਸਾਂਭ ਕੇ ਰੱਖੇ ਸਨ
ਚੰਡੀਗੜ:  ਸਵਰਗਵਾਸੀ ਸ ਕਰਨੈਲ ਸਿੰਘ ਜੱਸੋਵਾਲ ਅਜਿਹੇ ਇਨਸਾਨ ਸਨ ਜਿਨਾਂ ਨੂੰ ਜੇਕਰ ਇਸ ਦੁਨੀਆਂ ਵਿੱਚ ਵਿਚਰਦਿਆਂ ਨਿਮਰਤਾ ਦੀ ਮੂਰਤ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਏਗੀ ਕਿਓਂਕਿ ਜੋ ਲੋਕ ਉਹਨਾਂ ਨੂੰ ਜਾਣਦੇ ਸਨ ਉਹਨਾਂ ਨੂੰ ਪਤਾ ਹੈ ਕਿ ਉਸ ਇਨਸਾਨ ਨੇ ਆਪਣੇ ਮੂੰਹੋਂ ਕਦੇ ਵੀ ਕਿਸੇ ਨੂੰ ਤੂੰ ਤੇ ਮੈਂ ਤੱਕ ਵੀ ਨਹੀਂ ਸੀ ਆਖਿਆ ਜਿਸ ਕਾਰਨ ਉਹ ਹਰ ਦਿਲ ਸਤਿਕਾਰਯੋਗ ਸਨ ।
ਅਜਿਹੇ ਨੇਕ ਸੁਭਾਅ ਇਨਸਾਨ ਜਿੰਦਗੀ ਚ ਬਹੁਤ ਘੱਟ ਮਿਲਦੇ ਹਨ ਜੋ ਦੁਨਿਆਵੀ ਕਮਾਂ ਕਾਰਾਂ ਦੇ ਨਾਲ ਨਾਲ ਸਵੇਰੇ 3 ਵਜੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਫੇਰ ਗੁਰੂ ਘਰ ਜਾਣਾ ਆਪਣੀ ਜਿੰਦਗੀ ਦੀ ਦਿਨ ਚਰਚਾ ਚ ਸ਼ਾਮਿਲ ਕੀਤਾ ਹੋਵੇ । ਸ ਕਰਨੈਲ ਸਿੰਘ ਜੱਸੋਵਾਲ ਜੀ ਦਾ ਜਨਮ 1 ਜੁਲਾਈ 1952 ਨੂੰ ਸ਼੍ਰੀ ਮਤੀ ਦਵਾਰਕੀ ਦੇਵੀ ਤੇ ਸ ਸੁਖਦੇਵ ਸਿੰਘ ਦੇ ਘਰ ਪਿੰਡ ਜੱਸੋਵਾਲ ਵਿਖੇ ਹੋਇਆ ਮੁੱਢਲੀ ਪੜ੍ਹਾਈ ਪਿੰਡ ਜੱਸੋਵਾਲ ਤੋਂ ਕੀਤੀ ਤੇ ਫਿਰ ਐਮ ਏ ਇਕਨੋਮਿਕਸ ਤੇ ਇੰਗਲਿਸ਼ ਆਰੀਆ ਕਾਲਜ ਲੁਧਿਆਣਾ ਤੋਂ ਕੀਤੀ । ਪੜ੍ਹਾਈ ਵਿੱਚ ਇਹਨੇ ਮਗਨ ਹੋ ਜਾਂਦੇ ਸੀ ਕਿ ਇਕ ਵਾਰ ਪਿੰਡ ਦੇ ਨੇੜੇ ਤੋਂ ਲੰਘਦੀ ਨਹਿਰ ਤੇ ਪੜ੍ਹ ਰਹੇ ਸੀ ਕੋਲੋ ਹੀ ਸੱਪ ਆਪਸ ਵਿੱਚ ਲੜਦੇ ਰਹੇ ਪਰ ਪੜ੍ਹਾਈ ਚ ਧਿਆਨ ਹੋਣ ਕਾਰਨ ਉਹਨਾਂ ਨੂੰ ਆਹ ਵੀ ਪਤਾ ਨਹੀਂ ਲੱਗਿਆ ਪਰ ਕੋਲੋਂ ਲੰਘਦੇ ਕਿਸੇ ਨੇ ਦੱਸਿਆ ਤਾਂ ਪਤਾ ਲੱਗਿਆ ਇਸੇ ਤਰਾਂ ਦੀ ਲਗਨ ਤੇ ਮਿਹਨਤ ਦੇ ਨਾਲ ਕੀਤੀ ਪੜ੍ਹਾਈ ਦੇ ਕਾਰਨ ਹੀ ਸ ਕਰਨੈਲ ਸਿੰਘ ਜੱਸੋਵਾਲ ਦੇ ਆਰੀਆ ਕਾਲਜ ਵਿੱਚ ਦਿੱਤੇ ਪੇਪਰ ਸੁੰਦਰ ਲਿਖਾਈ ਦੇ ਕਾਰਨ ਸਾਂਭ ਰੱਖੇ ਗਏ ਸਨ ਜੋ ਜੱਸੋਵਾਲ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ ।

ਇਸ ਕਾਮਯਾਬੀ ਤੋਂ ਤੁਰੰਤ ਬਾਅਦ ਹੀ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਮਿਲ ਗਈ ਜਮੀਨ ਜਾਇਦਾਦ ਸੀਮਤ ਹੋਣ ਕਾਰਨ ਨੌਕਰੀ ਕਰਨੀ ਪਈ ਮੋਗਾ , ਜਲੰਧਰ , ਤਰਨ ਤਾਰਨ ਲੁਧਿਆਣਾ , ਪਟਿਆਲਾ ਅਤੇ ਅੰਮ੍ਰਿਤਸਰ ਜਿਲਿਆਂ ਵਿੱਚ ਨੌਕਰੀ ਕੀਤੀ ਤੇ ਆਰ ਏ (RA) ਦੇ ਪਦ ਤੇ ਸਭ ਤੋਂ ਵੱਧ ਸਮਾਂ ਦੋਰਾਹਾ ਅਤੇ ਸਾਹਨੇਵਾਲ ਰਹੇ ਅਤੇ ਇਥੋਂ ਹੀ ਰਿਟਾਰਡ ਹੋਏ । 1976 ਵਿੱਚ ਰਾਜਿੰਦਰ ਕੌਰ ਨਾਲ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ 3 ਬੱਚੇ ਹੋਏ । ਆਪਣੀ ਮਿਹਨਤ ਨਾਲ ਆਸਟ੍ਰੇਲੀਆ ਵਿੱਚ ਇੱਕ ਪੈਟਰੋਲ ਪੰਪ ਤੇ ਕੋਫੀ ਹਾਊਸ ਬੱਚਿਆਂ ਲਈ ਸ਼ੁਰੂ ਕੀਤਾ

ਆਪਣਿਆਂ ਬੱਚਿਆਂ ਦੇ ਨਾਲ ਭਾਵੇਂ ਸ ਕਰਨੈਲ ਸਿੰਘ ਜੱਸੋਵਾਲ ਨੇ ਕਈ ਦੇਸ਼ਾਂ ਦੀ ਯਾਤਰਾ ਵੀ ਕੀਤੀ ਪਰ ਆਪਣੇ ਅਖੀਰਲੇ ਸਮੇਂ ਉਹ ਜ਼ਿਆਦਾਤਰ ਚੰਡੀਗੜ੍ਹ ਅਤੇ ਆਪਣੇ ਜੱਦੀ ਘਰ ਖੰਨੇ ਹੀ ਰਹੇ । ਆਖਰੀ ਸਾਹ ਵੀ ਸ ਕਰਨੈਲ ਸਿੰਘ ਜੱਸੋਵਾਲ ਨੇ ਖੰਨੇ ਹੀ ਲਏ ਕਿਉਂਕਿ ਵੀਰਵਾਰ 6 ਮਈ 2021 ਨੂੰ ਸ਼ਾਮੀ 7 ਵੱਜ ਕੇ 20 ਮਿੰਟ ਤੇ ਸਾਈਲੈਂਟ ਅਟੈਕ ਹੋ ਗਿਆ ਤੇ ਉਹ ਜਿੰਦਗੀ ਕੇ 68 ਸਾਲ ਪੂਰੇ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਅਤੇ ਆਪਣੀਆਂ ਅਭੁੱਲ ਯਾਦਾਂ ਪਰਿਵਾਰ , ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਲਈ ਛੱਡ ਗਏ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਦਿਨ ਬੁੱਧਵਾਰ 12 ਮਈ 2021 ਨੂੰ ਗੁਰੂਦੁਆਰਾ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਗਲੀ ਨੰਬਰ 10 ਕ੍ਰਿਸ਼ਨਾਂ ਨਗਰ ਅਮਲੋਹ ਰੋਡ ਖੰਨਾ ਵਿਖੇ ਪਵੇਗਾ ।

About Author

Leave a Reply

Your email address will not be published. Required fields are marked *

You may have missed