*ਪੋਸਟ ਮੈਟ੍ਰਿਕ ਸਕਾਲਰਸ਼ਿਪ, ਮੰਡਲ ਕਮਿਸ਼ਨ ਰਿਪੋਰਟ ਤੇ ਕਰੋਨਾ ਵੈਕਸੀਨ ਘਪਲੇ ਤੇ ਕਾਂਗਰਸ ਦਾ ਦਲਿਤ-ਪੱਛੜਾ ਤੇ ਪੰਜਾਬ ਵਿਰੋਧੀ ਚਿਹਰਾ ਬੇਨਕਾਬ: ਜਸਵੀਰ ਸਿੰਘ ਗੜ੍ਹੀ*

*ਪੋਸਟ ਮੈਟ੍ਰਿਕ ਸਕਾਲਰਸ਼ਿਪ, ਮੰਡਲ ਕਮਿਸ਼ਨ ਰਿਪੋਰਟ ਤੇ ਕਰੋਨਾ ਵੈਕਸੀਨ ਘਪਲੇ ਤੇ ਕਾਂਗਰਸ ਦਾ ਦਲਿਤ-ਪੱਛੜਾ ਤੇ ਪੰਜਾਬ ਵਿਰੋਧੀ ਚਿਹਰਾ ਬੇਨਕਾਬ: ਜਸਵੀਰ ਸਿੰਘ ਗੜ੍ਹੀ*
👉10 ਜੂਨ ਨੂੰ ਹੋਵੇਗੀ ਬਸਪਾ ਦੀ ਮੰਥਨ ਮੀਟਿੰਗ ਤੇ ਸਰਕਾਰ ਨੂੰ ਪੰਜਾਬ ‘ਚ ਘੇਰੇਗੀ ਬਸਪਾ

ਮੁਹਾਲੀ, 6 ਜੂਨ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਭਖਦੇ ਮਸਲਿਆਂ ਉਪਰ ਬੋਲਦਿਆਂ ਕਿਹਾ ਕਿ ਜਦੋਂ ਪੰਜਾਬੀ ਕਰਨਾ ਮਹਾਂਮਾਰੀ ਨਾਲ ਮਰ ਰਹੇ ਸੀ ਤਾਂ ਉਦੋਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਤੇ ਸਿਹਤ ਮੰਤਰੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲ ਨੂੰ ਵੇਚਕੇ ਮੁਨਾਫ਼ਾ ਕਮਾਉਣ ਦੀਆਂ ਜੁਗਤਾਂ ਨੂੰ ਲਾਗੂ ਕਰ ਰਹੇ ਸਨ ਜਿਸ ਤਿਹਤ 400 ਰੁਪਏ ਦੀ ਕਰੋਨਾ ਵੈਕਸੀਨ 1060 ਰੁਪਏ ‘ਚ 42000 ਖੁਰਾਕਾਂ ਆਪਣੇ ਚਹੇਤੇ 20 ਹਸਪਤਾਲਾਂ ਨੂੰ ਵੇਚੀਆਂ। ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਇਸ ਮੁੱਦੇ ਉੱਪਰ ਬਿਆਨ ਆ ਜਾਣ ਨਾਲ ਕਾਂਗਰਸ ਸਰਕਾਰ ਨੇ ਵੇਚੀਆਂ ਖੁਰਾਕਾਂ ਵਾਪਸ ਲੈਣ ਲਈ ਹੁਕਮ ਜਾਰੀ ਕੀਤਾ ਹੈ। ਬਸਪਾ ਪੰਜਾਬ ਵਲੋਂ ਸਿਹਤ ਮੰਤਰੀ ਸ. ਬਲਵੀਰ ਸਿੰਘ ਸਿੱਧੂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਪੋਸਟ ਮੈਟ੍ਰਿਕ ਸਕੀਮ ਤਹਿਤ 2 ਲੱਖ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਅਤੇ ਪੰਜਾਬ ਸਰਕਾਰ ਦਾ 1549.6 ਕਰੋੜ ਰੁਪਏ ਦਾ ਕਾਲਜਾਂ ਦਾ ਬਕਾਇਆ ਪਿਆ ਹੋਣ ਦਾ ਮਾਮਲਾ ਹਾਲੀ ਤੱਕ ਲਟਕ ਰਿਹਾ ਹੈ। ਕਾਂਗਰਸ ਦੇ ਕੈਬਨਿਟ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ, ਸ. ਚਰਨਜੀਤ ਸਿੰਘ ਚੰਨੀ, ਸ੍ਰੀ ਸਾਧੂ ਸਿੰਘ ਧਰਮਸੋਤ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 15 ਜਨਵਰੀ ਨੂੰ ਸਾਂਝੀ ਕਾਨਫਰੰਸ ‘ਚ ਕਾਲਜਾਂ ਨੂੰ 3 ਦਿਨਾਂ ‘ਚ ਵਿਦਿਆਰਥੀਆਂ ਦੇ ਹੱਕਾਂ ਨੂੰ ਪੂਰਾ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜੋ ਕਿ ਲਿਫਾਫਾਬਾਜ਼ੀ ਹੀ ਸਿੱਧ ਹੋਇਆ ਹੈ। ਅਜਿਹੇ ਹਲਾਤਾਂ ਵਿੱਚ ਸਫ਼ਾਈ ਕਰਮਚਾਰੀਆਂ ਰੈਗੂਲਰ ਹੋਣ ਦੇ ਮੱਦੇਨਜ਼ਰ ਸਾਰੀਆਂ ਕੌਂਸਲਾਂ ਦੇ ਬਾਹਰ ਧਰਨੇ ਤੇ ਬੈਠੇ ਹਨ ਉਹਨਾਂ ਦੀ ਅੱਜ ਤੱਕ ਸੁਣਵਾਈ ਨਹੀਂ ਹੋਈ। ਪਛੜੇ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ, ਦਲਿਤ ਮੁਲਾਜ਼ਮਾਂ ਦਾ ਬੈਕਲਾਗ, 85 ਵੀ ਸੰਵਿਧਾਨਕ ਸੋਧ ਲਾਗੂ ਕਰਨਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਟੀਚਿੰਗ ਸਟਾਫ਼ ‘ਚ ਰਾਖਵਾਂਕਰਨ, ਪੋਸਟ ਮੈਟ੍ਰਿਕ ਸਕਾਲਰਸ਼ਿਪ, 51000/- ਸ਼ਗਨ ਸਕੀਮ, ਦਲਿਤਾਂ ਦੇ ਬੈਂਕਾਂ ਦੇ ਕਰਜ਼ੇ ਦੀ ਮਾਫ਼ੀ ਆਦਿ ਸਾਰੇ ਮੁੱਦੇ ਜੋ ਕਿ ਦਲਿਤ ਪੱਛੜੇ ਵਰਗਾਂ ਲਈ ਅੱਜ ਵੀ ਅਧੂਰੇ ਪਏ ਹਨ। ਜਿਸ ਦੀ ਦੋਸ਼ੀ ਕਾਂਗਰਸ ਸਰਕਾਰ ਹੈ।
ਬਸਪਾ ਪੰਜਾਬ ਵਲੋਂ ਇਸ ਸੰਬੰਧੀ ਅਗਲੀ ਰਣਨੀਤੀ ਲਈ 10 ਜੂਨ ਨੂੰ ਸੂਬਾ ਪੱਧਰੀ ਮੰਥਨ ਮੀਟਿੰਗ ਹੋਵੇਗੀ ਜਿਸ ਤਹਿਤ ਸਰਕਾਰ ਨੂੰ ਦਲਿਤ,ਪੰਛੜੇ ਵਰਗਾਂ ਤੇ ਪੰਜਾਬੀਆਂ ਦੇ ਹਿੱਤਾਂ ਲਈ ਘੇਰਿਆ ਜਾਏਗਾ। ਇਸ ਮੌਕੇ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਸੂਬਾ ਸਕੱਤਰ ਜਗਜੀਤ ਸਿੰਘ ਛੜਬੜ, ਜ਼ੋਨ ਇੰਚਾਰਜ ਹਰਨੇਕ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਹੋੜਾ, ਬਖਸ਼ੀਸ਼ ਸਿੰਘ ਗੰਗੜ ਹਲਕਾ ਪ੍ਰਧਾਨ, ਸੁਖਦੇਵ ਸਿੰਘ ਚੱਪਡ਼ਚਿਡ਼ੀ ਜਨਰਲ ਸਕੱਤਰ, ਹਰਨੇਕ ਸਿੰਘ ਐਸਡੀਓ ਜ਼ੋਨ ਇੰਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਸਵਰਨ ਸਿੰਘ ਲਾਂਡਰਾਂ ਜਨਰਲ ਸਕੱਤਰ ਮੋਹਾਲੀ ਹਲਕਾ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *