ਸ਼ਹੀਦੇ ਆਜ਼ਮ ਸ ਭਗਤ ਜਰਨਾਲਿਸਟ ਐਸੋਸੀਏਸ਼ਨ ਪੰਜਾਬ ਦੇ ਰਾਮਪੁਰਾ ਚੇਅਰਮੈਨ , ਮਸੌਣ ਪ੍ਰਧਾਨ ਅਤੇ ਜੱਸੋਵਾਲ ਜ ਸਕੱਤਰ ਨਿਯੁਕਤ

0

ਹਜਾਰਾਂ ਪੱਤਰਕਾਰਾਂ ਦੀ ਨੁਮਾਇੰਦਗੀ ਕਰ ਰਹੀ ਐਸੋਸੀਏਸ਼ਨ ਭਾਰਤ ਚ ਮਿਲ ਰਿਹਾ ਪੂਰਾ ਸਹਿਯੋਗ

ਪੰਜਾਬ ਅਪ ਨਿਊਜ਼ ਬਿਓਰੋ :ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਸੋਚ’ ਤੇ ਪਹਿਰਾ ਦੇਣ ਲਈ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਗਠਨ ਦਾ ਐਲਾਨ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਕੀਤਾ ਗਿਆ। ਸਰਵ ਪ੍ਰਥਮ ਸਰਵ ਸਮਤੀ ਦੇ ਰਮੇਸ਼ ਰਾਮਪੁਰਾ ਨੂੰ ਚੇਅਰਮੈਨ , ਰਣਜੀਤ ਸਿੰਘ ਮਸੌਣ ਅਤੇ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਦਿਤੀ ਗਈ ਹੈ । ਇਸ ਐਸੋਸੀਏਸ਼ਨ ਨੂੰ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਜਦੋਂ ਵੀ ਕਿਸੇ ਆਮ ਬੰਦੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੱਤਰਕਾਰਾਂ ਅੱਗੇ ਦੌੜਦਾ ਹੈ ਕਿ ਉਨ੍ਹਾਂ ਨੂੰ ਸਮੱਸਿਆ ਹੈ ਪਰ ਜਦੋਂ ਵੀ ਕਿਸੇ ਪੱਤਰਕਾਰ ਨੂੰ ਕੋਈ ਮੁਸ਼ਕਲ ਆਉਂਦੀ ਹੈ ਕੋਈ ਵੀ ਉਸ ਦੇ ਨਾਲ ਨਹੀਂ ਖੜਦਾ। ਇਸ ਬਾਰੇ ਸੋਚਦੇ ਹੋਏ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਇਹ ਪਹਿਲੀ ਪੱਤਰਕਾਰਾਂ ਦੀ ਐਸੋਸੀਏਸ਼ਨ ਹੋਵੇਗੀ। ਇਸ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਪੱਤਰਕਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ ਅਤੇ ਇਸ ਸ਼ਹੀਦੇ ਆਜ਼ਮ ਸ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਜੋ ਹਜਾਰਾਂ ਪੱਤਰਕਾਰਾਂ ਦੀ ਨੁਮਾ8 ਕਰ ਰਹੀ ਹੈ ਪੂਰੇ ਭਾਰਤ ਵਿਚ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਹਰ ਜ਼ਿਲੇ ਦੇ ਨਾਲ ਦੇਸ਼ ਦੇ ਵੱਖ ਸੂਬਿਆਂ ਵਿਚੋਂ ਲੋਕ ਜੁੜ ਰਹੇ ਹਨ ਕਿਓਂਕਿ ਇਹ ਪਹਿਲੀ ਅਜਿਹੀ ਪੱਤਰਕਾਰਾਂ ਦੀ ਐਸੋਸੀਏਸ਼ਨ ਹੋਵੇਗੀ ਜਿਸ ਦਾ ਸੰਵਿਧਾਨ ਲਿਖਤੀ ਰੂਪ ਵਿਚ ਹੋਵੇਗਾ। ਸਾਰੇ ਫ਼ੈਸਲੇ ਐਸੋਸ਼ੀਏਸ਼ਨ ਦੀ ਸੰਵਿਧਾਨਿਕ ਤੌਰ ਤੇ ਬਹੁਗਿਣਤੀ ਨਾਲ ਲਏ ਜਾਣਗੇ। ਜਲਦੀ ਹੀ ਇਸ ਐਸੋਸੀਏਸ਼ਨ ਦੀਆਂ ਇਕਾਈਆਂ ਸਾਰੇ ਪੰਜਾਬ ਵਿਚ ਬਣਾਈਆਂ ਜਾਣਗੀਆਂ। ਇਸ ਐਸੋਸ਼ੀਏਸ਼ਨ ਵੱਲੋਂ ਨਵੇਂ ਅਤੇ ਪੁਰਾਣੇ ਪੱਤਰਕਾਰਾਂ ਨੂੰ ਅੱਗੇ ਲਿਆਉਣ ਲਈ ਪਹਿਲ ਕੀਤੀ ਜਾਵੇਗੀ ਅਤੇ ਜੱਥੇਬੰਦੀ ਦਾ ਪੂਰਾ ਸੰਵਿਧਾਨ ਪਾਰਦਰਸ਼ੀ ਹੋਵੇਗਾ, ਤਾਂ ਜੋ ਹਰ ਵਿਅਕਤੀ ਇਸ ਬਾਰੇ ਪੂਰੀ ਜਾਣਕਾਰੀ ਜਾਣ ਸਕੇ। ਪੱਤਰਕਾਰਾਂ ਨੂੰ ਆ ਰਹੀਆਂ ਮੁਸਕਲਾਂ ਹੱਲ ਕਰਨ ਲਈ ਉਹਨਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਉਤੇ ਹਲ ਕਰਵਾਇਆ ਜਾਵੇਗਾ ।
ਇਸ ਸਮੇਂ ਸੀਨੀਅਰ ਵਾਇਸ ਚੇਅਰਮੈਨ ਬਿਕਰਮ ਸਿੰਘ ਗਿੱਲ, ਵਾਇਸ ਚੇਅਰਮੈਨ ਦਲਬੀਰ ਸਿੰਘ ਭਰੋਵਾਲ ,ਮੀਤ ਪ੍ਰਧਾਨ ਗੁਰਚਰਨ ਸਿੰਘ ਸੋਨੂੰ, ਮੀਤ ਪ੍ਰਧਾਨ ਰਜਨੀਸ਼ ਕੌਸ਼ਲ, ਜਨਰਲ ਸਕੱਤਰ ਜੋਗਾ ਸਿੰਘ, ਖਜਾਨਚੀ ਹਰੀਸ਼ ਸੂਰੀ,ਜਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਹਰਪਾਲ ਸਿੰਘ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋ ਸੀਨੀਅਰ ਵਾਇਸ ਪ੍ਰਧਾਨ ਜਸਵਿੰਦਰ ਪਾਲ ਰਤਨ, ਜਿਲ੍ਹਾ ਫਿਰੋਜ਼ਪੁਰ ਤੋ ਸੀਨੀਅਰ ਵਾਇਸ ਪ੍ਰਧਾਨ ਅਮਿਤ ਵਰਮਾ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋ ਅਮੀਸ਼ਾ ਸਫਰੀ ਨੂੰ ਜਿੰਮੇਵਾਰੀ ਸੌਂਪਣ ਦਾ ਐਲਾਨ ਕੀਤਾ ਗਿਆ ।
ਇਸ ਮੌਕੇ ਚੇਅਰਮੈਨ ਰਮੇਸ਼ ਰਾਮਪੁਰਾ, ਪ੍ਰਧਾਨ ਰਣਜੀਤ ਸਿੰਘ ਮਸੌਣ, ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੱਤਰਕਾਰਾਂ ਦੇ ਸਹਿਯੋਗ ਨਾਲ ਜੋ ਅੱਜ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਗਿਆ ਹੈ ਉਸ ਦਾ ਮੁੱਖ ਮੰਤਵ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਪੰਜਾਬ ਲੋਕ ਸੰਪਰਕ ਵਿਭਾਗ ਵੱਲੋਂ ਜੋ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨਾਲ ਜੋ ਮਤਰੇਆ ਵਤੀਰਾ ਅਪਣਾਇਆ ਜਾਂ ਰਿਹਾ ਹੈ। ਉਸ ਖਿਲਾਫ਼ ਵੀ ਸੰਘਰਸ਼ ਕੀਤਾ ਜਾਵੇਗਾ। ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾਂ ਕਿ ਪੱਤਰਕਾਰੀ ਦੇ ਖੇਤਰ ਵਿਚ ਕੁੱਝ ਲੋਕ ਹਨ ਜੋ ਅਪਣੇ ਜ਼ਾਤੀ ਫ਼ਾਇਦੇ ਲਈ ਪੱਤਰਕਾਰਾਂ ਨੂੰ ਗੁੰਮਰਾਹ ਕਰਦੇ ਹਨ। ਅਜੇਹੇ ਲੋਕਾਂ ਨੂੰ ਵੀ ਜਲਦ ਬੇਨਕਾਬ ਕੀਤਾ ਜਾਵੇਗਾ ।
ਇਸ ਮੌਕੇ ਪੱਤਰਕਾਰ ਧਰਵਿੰਦਰ ਸਿੰਘ ਔਲਖ, ਹਰਦੀਪ ਸਿੰਘ ਖੀਵਾ, ਰਾਜਵਿੰਦਰ ਸਿੰਘ ਹੁੰਦਲ, ਸੋਨੂੰ ਨਰੂਲਾ, ਜੋਗਿੰਦਰ ਜੋੜਾ, ਸਤਨਾਮ ਸਿੰਘ ਲੋਪੋਕੇ, ਸ਼ਬੇਗ ਸਿੰਘ ਸੋਨਾ, ਦਿਲਬਾਗ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਡੈਨੀ ਪਹਿਲਵਾਨ, ਜਸਬੀਰ ਸਿੰਘ ਭੋਲਾ, ਵਿਸ਼ਾਲ ਸ਼ਰਮਾ ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਮਨ ਵੋਹਰਾ, ਸੁਰਿੰਦਰ ਵਿਰਕ, ਦੀਪਕ ਭਾਰਗੋ, ਗੁਰਮੇਲ ਵਾਰਵਲ, ਗੁਰਪ੍ਰੀਤ ਸਿੰਘ ਭੁੱਲਰ, ਕੁਲਭੂਸ਼ਨ ਕੁਮਾਰ ਗੁਪਤਾ ਉਰਫ ਕੇ ਕੇ ਗੁਪਤਾ, ਗੁਰਮੀਤ ਸਿੰਘ ਉਰਫ ਸੋਨੂੰ ਅਤੇ ਪ੍ਰੇਮ ਨਾਥ ਸ਼ਰਮਾ ਆਦਿ ਪੱਤਰਕਾਰ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed