ਕ੍ਰਿਸਚੀਅਨ ਕਮਿਊਨਿਟੀ   ਭਾਈਚਾਰੇ ਵੱਲੋਂ ਕੁਲਵੰਤ ਸਿੰਘ ਦੇ ਹੱਕ ਵਿੱਚ  ਸਮਾਗਮ

0

ਸੰਨੀ ਬਾਵਾ ਨੇ ਕਿਹਾ : ਕ੍ਰਿਸਚੀਅਨ ਕਮਿਊਨਿਟੀ ਦੇ   ਵੋਟਰ ਕਰਨਗੇ ਕੁਲਵੰਤ ਸਿੰਘ  ਦੀ  ਜਿੱਤ ਦਾ ਅੰਤਰ ਹੋਰ ਵੱਡਾ

ਮੋਹਾਲੀ 12  ਫ਼ਰਵਰੀ   :
ਕ੍ਰਿਸਚੀਅਨ ਕਮਿਊਨਿਟੀ  ਮੁਹਾਲੀ ਦੀ ਇਕ ਅਹਿਮ ਮੀਟਿੰਗ  ਹੋਈ, ਜਿਸ ਵਿੱਚ ਕੁਲਵੰਤ ਸਿੰਘ -ਆਪ  ਉਮੀਦਵਾਰ ਵਿਧਾਨ ਸਭਾ ਹਲਕਾ ਮੁਹਾਲੀ  ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰਬ ਕੁਲਵੰਤ ਸਿੰਘ ਦੀ ਹਮਾਇਤ ਕਰਨ ਦੇ ਲਈ  ਵਿਚਾਰ ਵਟਾਂਦਰਾ ਹੋਇਆ ਅਤੇ ਕੁਲਵੰਤ ਸਿੰਘ ਨੂੰ ਬੁਲਾ ਕੇ ਖੁੱਲ੍ਹਾ ਸਮਰਥਨ ਦੇਣ ਦਾ ਅੈਲਾਨ ਕੀਤਾ ਗਿਆ  ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਨੀ ਬਾਵਾ -ਪ੍ਰਧਾਨ ਮਸੀਹ ਸਮਾਜ ਨੇ ਦੱਸਿਆ ਕਿ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਹਮਾਇਤ  ਵਿਚ ਚਰਚ ਦੇ ਨੇਤਾਵਾਂ ਅਤੇ ਪਾਸਟਰਸ ਨੇ ਸ਼ਮੂਲੀਅਤ ਕੀਤੀ  ਤੇ ਕੁਲਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਕ੍ਰਿਸ਼ਚੀਅਨ ਭਾਈਚਾਰੇ ਨਾਲ ਸਬੰਧਤ ਇੱਕ- ਇੱਕ ਵੋਟ  ਆਪ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਭੁਗਤੇਗੀ  । ਅਤੇ ਉਨ੍ਹਾਂ ਦੀ ਜਿੱਤ ਦੇ ਅੰਤਰ ਨੂੰ  ਹੋਰ ਵੱਡਾ ਕੀਤਾ ਜਾਵੇਗਾ  ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾਂ ਕ੍ਰਿਸਚੀਅਨ ਕਮਿਊਨਿਟੀ ਦੇ ਭਾਈਚਾਰੇ ਦੇ ਲੋਕਾਂ ਦਾ ਰਿਣੀ ਰਹਾਂਗਾ , ਜਿਨ੍ਹਾਂ ਨੇ ਅੱਜ ਏਨੀ ਵੱਡੀ ਗਿਣਤੀ ਵਿੱਚ  ਇਸ ਸਮਾਗਮ ਵਿਚ ਪਹੁੰਚ  ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਅਤੇ ਆਪ ਦੀ ਸਰਕਾਰ ਬਣਦੇ ਸਾਰ ਹੀ ਮੁਹਾਲੀ ਹੀ ਨਹੀਂ ਬਲਕਿ ਪੰਜਾਬ ਭਰ ਵਿੱਚ ਕਮਿਊਨਿਟੀ ਭਾਈਚਾਰੇ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਉੱਤੇ ਕੀਤੇ ਜਾਣਗੇ  । ਕੁਲਵੰਤ  ਸਿੰਘ ਨੇ ਕਿਹਾ ਕਿ ੳੁਨ੍ਹਾਂ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਨੇ ਪਿਛਲੇ ਲੰਮੇ ਸਮੇਂ ਤੋਂ ਕ੍ਰਿਸਚੀਅਨ ਕਮਿਊਨਿਟੀ ਦੇ ਲੋਕਾਂ ਦੇ ਲਈ ਤਰ੍ਹਾਂ – ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਕੀਤੇ ਸਨ। ਜਿਨ੍ਹਾਂ ਨੂੰ ਅਮਲੀ ਜਾਮਾ ਹਾਲੇ ਤਕ  ਨਹੀਂ ਪਹਿਨਾਇਆ ਗਿਆ, ਪ੍ਰੰਤੂ ਉਹ  ਮੁਹਾਲੀ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਤੇ ਹਰ ਹੀਲੇ ਖਰੇ ਉਤਰਨਗੇ  ।

About Author

Leave a Reply

Your email address will not be published. Required fields are marked *

You may have missed