ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ : ਵੱਡੀ ਗਿਣਤੀ ਲੋਕ ਹੋਏ ਅਕਾਲੀ ਦਲ ਵਿੱਚ ਸ਼ਾਮਲ

ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ : ਵੱਡੀ ਗਿਣਤੀ ਲੋਕ ਹੋਏ ਅਕਾਲੀ ਦਲ ਵਿੱਚ ਸ਼ਾਮਲ

ਆਟੋ ਚਾਲਕਾਂ ਨੇ ਵੀ ਦਿੱਤਾ ਪਰਵਿੰਦਰ ਸਿੰਘ ਸੋਹਾਣਾ ਨੂੰ ਆਪਣਾ ਸਮਰਥਨ

ਆਮ ਵਰਕਰਾਂ ਨੂੰ ਪੂਰਾ ਸਨਮਾਨ ਦਿੰਦਾ ਹੈ ਅਕਾਲੀ ਦਲ : ਪਰਵਿੰਦਰ ਸਿੰਘ ਸੋਹਾਣਾ

ਪੰਜਾਬ ਦੇ ਮੁੱਦਿਆਂ ਦਾ ਘਾਣ ਕਰਨ ਵਾਲੇ ਕੇਜਰੀਵਾਲ ਅਤੇ ਭ੍ਰਿਸ਼ਟਾਚਾਰ ਦੀ ਪੁਸ਼ਤਪਨਾਹੀ ਕਰਨ ਵਾਲੀ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ ਲੋਕ : ਪਰਵਿੰਦਰ ਸਿੰਘ ਸੋਹਾਣਾ

ਮੋਹਾਲੀ :ਜਗਦੀਸ਼ ਸਿੰਘ :

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ਬਰਦਸਤ ਤਾਕਤ ਮਿਲੀ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਅਤੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਨਾਲ ਮੋਹਾਲੀ ਦੇ ਆਟੋ ਚਾਲਕਾਂ ਨੇ ਵੀ ਪਰਵਿੰਦਰ ਸਿੰਘ ਸੋਹਾਣਾ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੂੰ ਪਰਵਿੰਦਰ ਸਿੰਘ ਸੋਹਾਣਾ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਅਤੇ ਇਨ੍ਹਾਂ ਦਾ ਪੂਰਾ ਮਾਣ ਸਨਮਾਨ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਨਾਲ ਦੋਹਾਂ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗਿਆ ਹੈ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅਕਾਲੀ ਦਲ ਇਕਲੌਤੀ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਨੂੰ ਪੂਰਾ ਸਨਮਾਨ ਦਿੰਦੀ ਹੈ ਅਤੇ ਉਹ ਖੁਦ ਇਸ ਗੱਲ ਦੀ ਪ੍ਰਤੱਖ ਮਿਸਾਲ ਹਨ ਕਿ ਇਕ ਆਮ ਵਰਕਰ ਨੂੰ ਅਕਾਲੀ ਦਲ ਨੇ ਮੋਹਾਲੀ ਹਲਕੇ ਦੀ ਟਿਕਟ ਦੇ ਕੇ ਨਿਵਾਜਿਆ ਹੈ। ਉਨ੍ਹਾਂ ਆਟੋ ਚਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਉਹ ਆਟੋ ਚਾਲਕਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਅਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਲਿਆਉਣ ਲਈ ਤਿਆਰ ਬੈਠੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦਾ ਅਸਲ ਵਿਕਾਸ ਪਹਿਲਾਂ ਵੀ ਅਕਾਲੀ ਦਲ ਨੇ ਕਰਵਾਇਆ ਸੀ ਤੇ ਹੁਣ ਅੱਗੇ ਵੀ ਅਕਾਲੀ ਬਸਪਾ ਗੱਠਜੋੜ ਹੀ ਕਰਵਾਉਣ ਦੇ ਸਮਰੱਥ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਝਾੜੂ-ਟੋਪੀ ਵਾਲੇ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਪੰਜਾਬ ਦੇ ਭਖਦੇ ਮਸਲਿਆਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਪਾਣੀ ਦਾ ਮੁੱਦਾ, ਪਰਾਲੀ ਦਾ ਮੁੱਦਾ, ਬਿਜਲੀ ਦਾ ਮੁੱਦਾ, ਚੰਡੀਗੜ੍ਹ ਰਾਜਧਾਨੀ ਦਾ ਮੁੱਦਾ, ਅਤੇ ਬੰਦੀ ਸਿੰਘਾਂ ਦਾ ਮੁੱਦਾ ਵੀ ਸ਼ਾਮਲ ਹੈ, ਬਾਰੇ ਉਨ੍ਹਾਂ ਦਾ ਸਟੈਂਡ ਕੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਕੇਜਰੀਵਾਲ ਨੇ ਖੁਦ ਅਦਾਲਤਾਂ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਦੇ ਖ਼ਿਲਾਫ਼ ਕੇਸ ਪਾਇਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਿਰਦਾਰ ਅਜਿਹਾ ਹੈ ਕਿ ਉਹ ਪਹਿਲਾਂ ਅਦਾਲਤਾਂ ਵਿੱਚ ਕੇਸ ਪਾਉਂਦਾ ਅਤੇ ਬਾਅਦ ਵਿਚ ਉਨ੍ਹਾਂ ਆਗੂਆਂ ਤੋਂ ਮੁਆਫ਼ੀ ਮੰਗਦਾ ਫਿਰਦਾ ਹੈ ਜਿਨ੍ਹਾਂ ਖ਼ਿਲਾਫ਼ ਕੇਸ ਪਾਉਂਦਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਹਾਲੀ ਵਿੱਚ ਲਿਆਂਦਾ ਉਮੀਦਵਾਰ ਕੁਲਵੰਤ ਸਿੰਘ ਇੱਕ ਦਿਨ ਪਹਿਲਾਂ ਪਾਰਟੀ ਜੁਆਇਨ ਕਰਦਾ ਹੈ ਤਾਂ ਦੂਜੇ ਦਿਨ ਉਸ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਇਹ ਕਾਹਦੀ ਆਮ ਪਾਰਟੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਆਪ ਪਾਰਟੀ ਦੀ ਟਿਕਟ ਤੇ ਚੋਣ ਲੜ ਰਿਹਾ ਉਮੀਦਵਾਰ ਕੁਲਵੰਤ ਸਿੰਘ ਆਮ ਨਹੀਂ ਸਗੋਂ ਖ਼ਾਸ ਆਦਮੀ ਹੈ ਜੋ ਸਿਰਫ਼ ਮੁਹਾਲੀ ਨਹੀਂ ਸਗੋਂ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ ਹੈ ਅਤੇ ਜਿਸ ਕੋਲ ਆਮ ਲੋਕਾਂ ਨੂੰ ਮਿਲਣ ਤੱਕ ਦਾ ਸਮਾਂ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਾਲਾਤ ਕਾਂਗਰਸ ਪਾਰਟੀ ਨੇ ਅਜਿਹੇ ਕਰ ਦਿੱਤੇ ਹਨ ਕਿ ਇਨ੍ਹਾਂ ਦਾ ਕੋਈ ਵੀ ਲੀਡਰ ਦੂਜੇ ਦੀ ਗੱਲ ਨਹੀਂ ਸੁਣਦਾ ਤਾਂ ਇਹ ਲੋਕਾਂ ਦੀ ਕੀ ਸੁਣਨਗੇ ਤੇ ਕੀ ਮਸਲੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁਹਾਲੀ ਵਿੱਚ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਪੰਚਾਇਤ ਅਤੇ ਲੋਕਾਂ ਦੀਆਂ ਜ਼ਮੀਨਾਂ ਹਥਿਆ ਰਿਹਾ ਹੈ ਅਤੇ ਉਸਦੀ ਕੁਨਬਾਪ੍ਰਸਤੀ ਦਾ ਇਹ ਆਲਮ ਹੈ ਕਿ ਆਪਣੇ ਹੀ ਭਰਾ ਨੂੰ ਮੁਹਾਲੀ ਨਗਰ ਨਿਗਮ ਦਾ ਮੇਅਰ ਬਣਾਇਆ ਹੋਇਆ ਹੈ ਤੇ ਆਪਣੇ ਪੁੱਤਰ ਨੂੰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਹੋਇਆ ਹੈ।

ਇਸ ਮੌਕੇ ਮੁਹਾਲੀ ਦੇ ਵੱਡੀ ਗਿਣਤੀ ਆਟੋ ਚਾਲਕਾਂ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਹਰਸ਼ ਸਰਵਾਰਾ ਗਰੁੱਪ, ਸਰਬਜੀਤ ਸਿੰਘ (ਬੱਬੀ), ਅਰਸ਼ ਖੋਖਰ, ਵੰਸ਼ ਚੌਹਾਨ, ਸੰਨੀ ਰਾਣਾ, ਸ਼ੇਰ ਸਿੰਘ, ਅਨਮੋਲ, ਰੋਹਿਤ ਰਾਣਾ, ਹਰਕੀਰਤ ਸਿੰਘ, ਦਵਿੰਦਰ ਸਿੰਘ, ਸੋਨੂੰ, ਏਕਮ ਖੋਖਰ, ਲਾਵਸ਼, ਹੈਰੀ, ਗੁਰਮਨ ਸਿੰਘ, ਅਮਨਜੋਤ, ਵਰਿੰਦਰ, ਸਾਹਿਲ, ਗੁਰਜੀਤ, ਪ੍ਰਿੰਸ, ਸੁਮਿਤ, ਤਰਨ, ਬੀਬੀ ਜਸਲੀਨ ਕੌਰ, ਬੀਬੀ ਬਲਬੀਰ ਕੌਰ ਇਸ ਨੇ ਕਿਹਾ ਕਿ ਉਨ੍ਹਾਂ ਦਾ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਤੇ ਪੰਜਾਬ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਦੇਖਦੇ ਹੋਏ ਇਨ੍ਹਾਂ ਪਾਰਟੀਆਂ ਤੋਂ ਮਨ ਉੱਖੜ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਤੇ ਪੰਜਾਬ ਦਾ ਵਿਕਾਸ ਸਿਰਫ਼ ਤੇ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਵੀ ਅਕਾਲੀ ਦਲ ਹੀ ਵਧਾ ਕੇ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਹੈ।

ਉਨ੍ਹਾਂ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਤੇ ਉਹ ਅਕਾਲੀ-ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ‘ਚ ਭੇਜਣਗੇ ਅਤੇ ਇਹ ਸੀਟ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਝੋਲੀ ਵਿਚ ਪਾਉਣਗੇ।

कांग्रेस और आम आदमी पार्टी को बड़ा झटका : अकाली दल में बड़ी संख्या में लोग शामिल

परविंदर सिंह सोहाना को ऑटो चालकों ने भी दिया समर्थन

अकाली दल आम कार्यकर्ताओं को देता है पूरा सम्मान : परविंदर सिंह सोहाना

पंजाब के मुद्दों को नष्ट कर रहे केजरीवाल और भ्रष्टाचार बढ़ाने वाली कांग्रेस को मुँह नहीं लगाएंगे लोग : परविंदर सिंह सोहाना

मोहाली: शिरोमणि अकाली दल और बहुजन समाज पार्टी के संयुक्त उम्मीदवार परविंदर सिंह सोहाना के चुनाव अभियान ने उस समय गति पकड़ी जब कांग्रेस और आम आदमी पार्टी के कई कार्यकर्ता और नेता अपनी पार्टियों को छोड़कर अकाली दल में शामिल हो गए। मोहाली के ऑटो चालकों ने भी परविंदर सिंह सोहाना को अपना पूरा समर्थन देने की घोषणा की। इन नेताओं को परविंदर सिंह सोहाना ने अकाली दल में शामिल कर उनके पूरे सम्मान का आश्वासन दिया। इससे कांग्रेस और आम आदमी पार्टी दोनों को बड़ा झटका लगा है।

परविंदर सिंह सोहाना ने कहा कि अकाली दल ही एकमात्र ऐसी पार्टी है जिसने अपने कार्यकर्ताओं को पूरा सम्मान दिया और वे स्वयं इस बात का स्पष्ट उदाहरण हैं कि एक आम कार्यकर्ता को अकाली दल ने मोहाली निर्वाचन क्षेत्र के टिकट से पुरस्कृत किया। उन्होंने ऑटो चालकों को संबोधित करते हुए कहा कि अकाली-बसपा सरकार आने पर वे ऑटो चालकों की सभी समस्याओं का समाधान करेंगे और हमेशा उनके साथ खड़े रहेंगे।

उन्होंने कहा कि पंजाब के लोग पंजाब में अकाली-बसपा की सरकार लाने के लिए तैयार हैं और वे जानते हैं कि पंजाब का असली विकास शिअद पहले ही कर चुका है और अब शिअद-बसपा गठबंधन दोबारा पंजाब के विकास को पटरी पर लाने के सक्षम है।

उन्होंने कहा कि आम आदमी पार्टी के दिल्ली के झाडू टोपी वाले पंजाब की जनता को बताएं कि पंजाब के ज्वलंत मुद्दों में मुख्य रूप से पानी का मुद्दा, पराली का मुद्दा, बिजली का मुद्दा, चंडीगढ़ राजधानी का मुद्दा और बंदी सिंहों के मुद्दों पर आम आदमी पार्टी का क्या क्या रुख है? उन्होंने कहा कि हकीकत यह है कि केजरीवाल ने खुद पंजाब के अहम मुद्दों के खिलाफ अदालतों में मुकदमा दायर किया था। उन्होंने कहा कि अरविंद केजरीवाल का चरित्र ऐसा है कि वह पहले अदालतों में केस करेंगे और फिर उन नेताओं से माफी मांगेंगे जिनके खिलाफ उन्होंने केस किया था।

उन्होंने कहा कि आम आदमी पार्टी के उम्मीदवार कुलवंत सिंह, जिन्हें मोहाली से तिवकेट दी गई है, एक दिन पहले पार्टी में शामिल हुए और अगले दिन उन्हें टिकट दे दिया गया। उन्होंने कहा कि आम आदमी पार्टी के टिकट पर मोहाली से चुनाव लड़ने वाला उम्मीदवार कुलवंत सिंह कोई आम आदमी नहीं बल्कि एक खास आदमी है जो न केवल मोहाली बल्कि पंजाब में भी सबसे अमीर उम्मीदवार है और उसके पास आम आदमी से मिलने का समय तक नहीं है ।

उन्होंने कहा कि जहां तक ​​कांग्रेस पार्टी की बात है तो पंजाब के हालात ऐसे हैं कि उसके किसी नेता ने एक दूसरे की नहीं सुनी तो जनता की क्या सुनेंगे और किन मुद्दों का समाधान करेंगे। उन्होंने कहा कि मोहाली में कांग्रेस प्रत्याशी बलबीर सिंह सिद्धू विधायक व पूर्व स्वास्थ्य मंत्री पंचायत व लोगों की जमीन हड़प रहे हैं। उन्होंने अपने भाई को मेयर बना दिया व पुत्र को जिला युथ कांग्रेस का अध्यक्ष बना दिया। लिहाजा वे सिर्फ परिवारवाद को बढ़ावा दे रहे हैं।

इस मौके पर मोहाली से बड़ी संख्या में ऑटो चालकों समेत कांग्रेस और आम आदमी पार्टी छोड़कर अकाली दल में शामिल होने वाले कार्यकर्ता हर्ष सरवारा ग्रुप, सरबजीत सिंह (बॉबी), अराश खोखर, वंश चौहान, सनी राणा, शेर सिंह, अनमोल, रोहित राणा, हरकीरत सिंह, दविंदर सिंह, सोनू, एकम खोखर, लवाश, हैरी, गुरमन सिंह, अमनजोत, वीरेंद्र, साहिल, गुरजीत, राजकुमार, सुमित, तरण, बीबी जसलीन कौर, बीबी बलबीर कौर ने कहा कि उनकी अपनी पार्टी की नीतियों से उनका मोहभंग हो गया है। इन पार्टियों दवरा पंजाब के हो रहे नुकसान को देखते हुए उन्हें इस बात का अहसास हो गया है कि पंजाब का विकास अकाली दल ही कर सकता है और साम्प्रदायिक सौहार्द को मजबूत करके ही अकाली दल बसपा गठजोड़ पंजाब को सुरक्षित रख सकता है।

उन्होंने हाथ खड़े कर घोषणा की कि वे अकाली-बसपा गठबंधन के संयुक्त उम्मीदवार परविंदर सिंह सोहाना को प्रचंड जीत दिला कर विधानसभा में भेजेंगे और यह सीट अकाली दल और बहुजन समाज पार्टी गठबंधन को दी जाएगी।

Big shock to Congress and Aam Aadmi Party: Large number of people join Akali Dal

Auto drivers also gave their support to Parvinder Singh Sohana

Akali Dal gives full respect to party workers: Parvinder Singh Sohana

People will reject Kejriwal who is destroying Punjab issues and Congress who is backing corruption: Parvinder Singh Sohana

Mohali:

The election campaign of Parvinder Singh Sohana, a joint candidate of Shiromani Akali Dal and Bahujan Samaj Party, gained momentum when many workers and leaders of Congress and Aam Aadmi Party left their parties and joined Akali Dal. At the same time the auto drivers of Mohali also announced their full support to Parvinder Singh Sohana. These leaders were inducted into the Akali Dal by Parvinder Singh Sohana and assured of their full respect. This has dealt a severe blow to both the Congress and the Aam Aadmi Party.

Parvinder Singh Sohana said that Akali Dal was the only party which gave full respect to its workers and he himself was a clear example of the fact that a common worker was rewarded by Akali Dal with a ticket for Mohali constituency. Addressing the auto drivers, he said that with the coming of SAD-BSP government he would solve all the problems of auto drivers and will always stood by them.

He said that people of Punjab were ready to bring SAD-BSP government in Punjab and they knew that real development of Punjab had previously been done by SAD and now SAD-BSP alliance was capable of bringing Punjab on the road to development again.

He said that the Aam Aadmi Party leaders from Delhi should tell the people of Punjab about their stand regarding hot issues of Punjab including water issue, parali issue, power issue, Chandigarh capital of Punjab issue and Bandi Singh issue. He said that the reality was that Kejriwal himself had filed cases in the courts against important issues of Punjab. He said that the character of Arvind Kejriwal was such that he would first file a case in the courts and then apologize to the leaders against whom he had filed the case.

He said that Aam Aadmi Party candidate Kulwant Singh who was brought to Mohali join the party one day and he was given ticket on the next day. He said that the candidate contesting from Mohali on AAP ticket Kulwant Singh was not a common man but a special man who was the richest candidate not only in Mohali but also in Punjab and had not even time to meet the common man.

He said that as far as Congress party was concerned the situation in Punjab was such that none of its leaders listened to each other so what they would listen to the people and what issues they would resolve. He said that Congress candidate in Mohali Balbir Singh Sidhu MLA and former Health Minister was grabbing the lands of Panchayat and people. He made his brother mayor of Mohali and son the president of the distt. Youth Congress which clearly indicates that Balbir Singh Sidhu is only concerned about his family.

On this occasion a large number of auto drivers from Mohali and workers leaving Congress and Aam Aadmi Party and joining Akali Dal joined Harsh Sarwara Group, Sarabjit Singh (Bobby), Arash Khokhar, Vansh Chouhan, Sunny Rana, Sher Singh, Anmol, Rohit Rana. Harkirat Singh, Davinder Singh, Sonu, Ekam Khokhar, Lavash, Harry, Gurman Singh, Amanjot, Virender, Sahil, Gurjeet, Prince, Sumit, Taran, Bibi Jasleen Kaur, Bibi Balbir Kaur said that they left their parties due to theri policies against Punjab. They said that they had realized that development of Punjab could only be done by Akali Dal and by strengthening communal harmony Akali Dal would keep Punjab safe.

They raised their hands and announced that they would send the joint candidate of SAD-BSP alliance Parvinder Singh Sohana to the assembly by a landslide victory and the seat would go to the Akali Dal and Bahujan Samaj Party alliance.

Leave a Reply

Your email address will not be published. Required fields are marked *