ਪਰਵਿੰਦਰ ਸੋਹਾਣਾ ਵੱਲੋਂ ਪਿੰਡਾਂ ਅਤੇ ਸ਼ਹਿਰ ਵਿੱਚ ਚੋਣ ਮੀਟਿੰਗਾਂ ਦਾ ਦੌਰ ਜਾਰੀ

0

ਪਰਵਿੰਦਰ ਸੋਹਾਣਾ ਵੱਲੋਂ ਪਿੰਡਾਂ ਅਤੇ ਸ਼ਹਿਰ ਵਿੱਚ ਚੋਣ ਮੀਟਿੰਗਾਂ ਦਾ ਦੌਰ ਜਾਰੀ

ਕੇਜਰੀਵਾਲ ਦਾ ਦਿੱਲੀ ਮਾਡਲ ਫਲਾਪ ; ਕਾਂਗਰਸ ਨੇ ਭ੍ਰਿਸ਼ਟਾਚਾਰ ਦੀਆਂ ਟੱਪੀਆਂ ਹੱਦਾਂ : ਪਰਵਿੰਦਰ ਸਿੰਘ ਸੋਹਾਣਾ

ਮੋਹਾਲੀ :

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਫੇਜ਼ 4 ਮਾਰਕੀਟ, ਚਿੱਲਾ, ਕੁਰੜਾ, ਕੁਰੜੀ, ਚਾਚੂ ਮਾਜਰਾ ਵਿਖੇ ਚੋਣ ਮੀਟਿੰਗਾਂ ਕੀਤੀਆਂ ਅਤੇ ਬਾਬਾ ਧੰਨਾ ਭਗਤ ਗੁਰਦੁਆਰਾ ਵਿਖੇ ਨਤਮਸਤਕ ਹੋਏ। ਇਸ ਤੋਂ ਇਲਾਵਾ ਮੁਹਾਲੀ ਵਿੱਚ ਵੱਖ ਵੱਖ ਥਾਵਾਂ ਤੇ ਉਨ੍ਹਾਂ ਨੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਅਰਵਿੰਦ ਕੇਜਰੀਵਾਲ ਉਸ ਦਾ ਬੋਰੀਆ ਬਿਸਤਰਾ ਸਮੇਟ ਉਸ ਨੂੰ ਵਾਪਸ ਦਿੱਲੀ ਦਾ ਰਾਹ ਵਖਾ ਦੇਣ ਅਤੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਚੁੱਕੀ ਕਾਂਗਰਸ ਪਾਰਟੀ ਨੂੰ ਮੂੰਹ ਨਾ ਲਾਉਣ ਜਿਸ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਸੌਹਾਂ ਖਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਪੰਜਾਬ ਵਿੱਚ ਸਮਾਜਿਕ ਅਤੇ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਗੱਠਜੋੜ ਹੀ ਪੰਜਾਬ ਵਿੱਚ ਸਥਿਰ ਸਰਕਾਰ ਦੇ ਸਕਦਾ ਹੈ ਜਿਸ ਨਾਲ ਪੰਜਾਬ ਦੇ ਵਿਕਾਸ ਨੂੰ ਵਾਪਸ ਲੀਹਾਂ ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੜੇ ਲੋਕ ਨਵੇਂ ਤਜਰਬੇ ਦੇ ਤਹਿਤ ਕੇਜਰੀਵਾਲ ਨੂੰ ਲਿਆਉਣ ਦੀਆਂ ਗੱਲਾਂ ਕਰਦੇ ਹਨ ਉਹ ਦਿੱਲੀ ਜਾ ਕੇ ਵੇਖਣ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਕਿਸ ਤਰ੍ਹਾਂ ਨਾਲ ਫਲਾਪ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਿਤੈਸ਼ੀ ਹੋਣ ਦਾ ਦਮ ਭਰਨ ਵਾਲਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਕੋਈ ਸਟੈਂਡ ਨਹੀਂ ਲੈਂਦਾ ਸਗੋਂ ਇਨ੍ਹਾਂ ਦੀ ਖ਼ਿਲਾਫ਼ਤ ਹੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਫੈਲਾ ਕੇ ਪੰਜਾਬ ਦਾ ਨਾਸ ਕਰ ਦਿੱਤਾ ਹੈ। ਅਤੇ ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਜਿਸ ਕਾਂਗਰਸ ਨੇ ਪੰਜਾਬ ਦੀ ਸੱਤਾ ਤੇ ਕਬਜ਼ਾ ਕੀਤਾ ਸੀ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ ਸਗੋਂ ਕਾਂਗਰਸੀਆਂ ਨੇ ਆਪਣੇ ਹੀ ਘਰ ਭਰੇ ਹਨ।

ਇਸ ਮੌਕੇ ਵੱਖ ਵੱਖ ਮੀਟਿੰਗਾਂ ਵਿੱਚ ਪਰਵਿੰਦਰ ਸਿੰਘ ਸੋਹਾਣਾ ਨੂੰ ਲੋਕਾਂ ਨੇ ਪੂਰਨ ਸਮਰਥਨ ਦੇਣ ਅਤੇ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਦਾ ਐਲਾਨ ਕੀਤਾ।

ਇਸ ਮੌਕੇ ਅਕਾਲੀ ਦਲ ਤੋਂ ਪਰਮਜੀਤ ਕੌਰ ਲਾਂਡਰਾ, ਐਸਜੀਪੀਸੀ ਮੈਂਬਰ, ਕਮਲਜੀਤ ਸਿੰਘ ਰੂਬੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਕਮਲਜੀਤ ਕੰਮਾ ਬੜੀ, ਪਰਵਿੰਦਰ ਸਿੰਘ ਤਸਿੰਬਲੀ, ਹਰਿਮੰਦਰ ਪੱਤੋ, ਬਲਜਿੰਦਰ ਬਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗਡ਼੍ਹ ਅਤੇ ਬਸਪਾ ਤੋਂ ਹਰਨੇਕ ਸਿੰਘ ਸਾਬਕਾ ਐੱਸ ਡੀ ਓ ਸਵਰਨ ਸਿੰਘ ਲਾਂਡਰਾਂ ਪ੍ਰਿੰਸੀਪਲ ਜਗਦੀਪ ਸਿੰਘ ਜਸਪਾਲ ਸਿੰਘ ਸੈਦਪੁਰ, ਬੀਬੀ ਕੁਲਦੀਪ ਕੌਰ ਕੰਗ, ਕਮਲਜੀਤ ਸਿੰਘ ਬੈਦਵਾਣ, ਅਤੇ ਵੱਖ ਵੱਖ ਇਲਾਕਿਆਂ ਤੋਂ ਪਾਲੀ, ਚੀਕੂ, ਪ੍ਰੀਤ ਬਰਾੜ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਵਸਨੀਕ ਤੇ ਪਤਵੰਤੇ ਹਾਜ਼ਰ ਸਨ।

Parvinder Sohana continues round of election meetings in villages and city Mohali

Kejriwal’s Delhi model flop; Congress raised bar of corruption: Parvinder Singh Sohana

Mohali:
Shiromani Akali Dal and BSP joint candidate Parvinder Singh Sohana held election meetings at Phase 4 Market, Chilla, Kurda, Kurdi, Chachu Majra and paid obeisance at Baba Dhanna Bhagat Gurdwara. Apart from this he addressed nook meetings at various places in Mohali.

Speaking on the occasion Mr. Parvinder Singh Sohana appealed to the people to wrap the anti-Punjab Arvind Kejriwal in his sack and show him the way back to Delhi and not to face the Congress party which has crossed the line of corruption which has sunk the fleet of Punjab. He said that congress betrayed the people of Punjab after taking oaths.

He said that the alliance of Akali Dal and Bahujan Samaj Party would strengthen the social brotherhood of Punjab and only this alliance could bring a stable government in Punjab which would bring back the development of Punjab. He said that people of Punjab who were talking about bringing Kejriwal under new experience should go to Delhi and see how Kejriwal’s Delhi model has proved to be a flop. He said that Arvind Kejriwal who was striving to be a benefactor of Punjab did not take any stand on important issues of Punjab but only opposed them.

He said that similarly Congress party had destroyed Punjab by spreading corruption. None of the promises made by the Congress which came to power in Punjab by swearing in Gutka Sahib have not been fulfilled by the Congress government but the Congressmen have filled their own houses.

On this occasion in various meetings the people announced to give full support to Parvinder Singh Sohana and send him to the Vidhan Sabha after electing him by a landslide.

Paramjit Kaur Landran SGPC Member, Mr. Kamaljit Singh Ruby District Urban President, Mr. Sarabjit Singh Paras Secretary General, Mr. Kamaljit Kamma Bari, Mr. Parvinder Singh Tasimbali, Mr. Harimandar Patto, Mr. Baljinder Binder Lakhnaur, Mr. Jasbir Singh Kurra, Mr. Nirmal Singh Mankamajra, Mr. Nirmal Singh Former Sarpanch Balbir Singh, Balwinder Gobindgarh, Bibi Kuldeep Kaur Kang, Kamaljit Singh Baidwan from Akali Dal and from BSP Harnek Singh Former SDO, Swaran Singh Landran Principal, Jagdeep Singh, Jaspal Singh Saidpur and Pali, Chiku, Preet Brar, Harpreet Singh, Jasbir Singh from different areas and a large number of residents of the constituency were present.

परविंदर सोहाना द्वारा गांवों और शहरों में चुनावी सभाओं का दौर जारी

केजरीवाल का दिल्ली मॉडल फ्लॉप; कांग्रेस ने भ्रष्टाचार बढ़ाया : परविंदर सिंह सोहाना

मोहाली:
शिरोमणि अकाली दल और बसपा के संयुक्त उम्मीदवार परविंदर सिंह सोहाना ने फेज 4 मार्केट, चिल्ला, कुरड़ा, कुरड़ी, चाचू माजरा में चुनावी सभा की और बाबा धन्ना भगत गुरुद्वारे में मत्था टेका। इसके अलावा उन्होंने मोहाली में विभिन्न स्थानों पर नुक्कड़ सभाओं को संबोधित किया।

इस अवसर पर बोलते हुए परविंदर सिंह सोहाना ने लोगों से अपील की कि वे पंजाब विरोधी अरविंद केजरीवाल का बोरी बिस्तरा लपेट कर उन्हें दिल्ली वापस जाने का रास्ता दिखाएँ और कांग्रेस पार्टी को भी मुँह न लगाएं, जिसने भ्रष्टाचार की रेखा को पार कर पंजाब का बेड़ा गर्क कर दिया है। उसने गुटका साहिब की शपथ लेकर पंजाब की जनता को धोखा दिया है।

उन्होंने कहा कि अकाली दल और बहुजन समाज पार्टी का गठबंधन पंजाब में सामाजिक और सांप्रदायिक बंधन को मजबूत करता है और यह गठबंधन ही पंजाब में एक स्थिर सरकार ला सकता है जो पंजाब के विकास को फिर से पटरी पर लाएगा। उन्होंने कहा कि पंजाब के लोग जो केजरीवाल को नए अनुभव के दायरे में लाने की बात कर रहे थे, उन्हें दिल्ली जाना चाहिए और देखना चाहिए कि केजरीवाल का दिल्ली मॉडल कैसे फ्लॉप साबित हुआ है। उन्होंने कहा कि अरविंद केजरीवाल जो पंजाब के हितैषी बनने का प्रयास कर रहे थे, उन्होंने पंजाब के महत्वपूर्ण मुद्दों पर स्टैंड नहीं लिया बल्कि उनका विरोध किया।

उन्होंने कहा कि इसी तरह कांग्रेस पार्टी ने भ्रष्टाचार फैलाकर पंजाब को तबाह किया है। और पंजाब में गुटका साहिब की शपथ खाकर सत्ता में आई कांग्रेस द्वारा किए गए किसी भी वादे को कांग्रेस सरकार ने पूरा नहीं किया, और अपना ही घर भरा है।

इस अवसर पर विभिन्न सभाओं में लोगों ने परविंदर सिंह सोहाना को पूर्ण समर्थन देने तथा प्रचंड जीत के साथ विधानसभा भेजने की घोषणा की।

अकाली दल से परमजीत कौर लांडरा, एसजीपीसी सदस्य श्री कमलजीत सिंह रूबी जिला शहरी अध्यक्ष, श्री सरबजीत सिंह पारस महासचिव, श्री कमलजीत कम्मा बारी, श्री परविंदर सिंह तसिमबली, श्री हरिमंदर पट्टो, श्री बलजिंदर बिंदर लखनौर, श्री जसबीर सिंह कुर्रा, श्री निर्मल सिंह मनकामाजरा, श्री निर्मल सिंह पूर्व सरपंच बलबीर सिंह, बलविंदर गोबिंदगढ़ और हरनेक सिंह बसपा से पूर्व एसडीओ स्वर्ण सिंह लांडरां प्राचार्य जगदीप सिंह जसपाल सिंह सैदपुर, बीबी कुलदीप कौर कंग, कमलजीत सिंह बैदवान एवं विभिन्न क्षेत्रों से पाली, चीकू, प्रीत बराड़, हरप्रीत सिंह, जसबीर सिंह सहित बड़ी संख्या में क्षेत्र के निवासी उपस्थित थे।

About Author

Leave a Reply

Your email address will not be published. Required fields are marked *

You may have missed