ਪਿੰਡ ਬਲੌਂਗੀ ਵਿੱਚ ਕਾਂਗਰਸੀ ਸਮਰਥਕ ਸਾਬਕਾ ਮਹਿਲਾ ਸਰਪੰਚ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ

0

ਪਿੰਡ ਬਲੌਂਗੀ ਵਿੱਚ ਕਾਂਗਰਸੀ ਸਮਰਥਕ ਸਾਬਕਾ ਮਹਿਲਾ ਸਰਪੰਚ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ
– ‘ਆਪ’ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਸਾਬਕਾ ਸਰਪੰਚ ਦਾ ਪਾਰਟੀ ਵਿੱਚ ਸਵਾਗਤ
ਮੋਹਾਲੀ, ਜਗਦੀਸ਼ ਸਿੰਘ
ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਤਕਡ਼ਾ ਹੁੰਗਾਰਾ ਅਤੇ ਕਾਂਗਰਸ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਜਦੋਂ ਪਿੰਡ ਬਲੌਂਗੀ ਦੀ ਵਸਨੀਕ ਅਤੇ ਲੰਬੇ ਸਮੇਂ ਤੋਂ ਕਾਂਗਰਸੀ ਸਮਰਥਕ ਸਾਬਕਾ ਸਰਪੰਚ ਬੀਬੀ ਸਵਰਨ ਕੌਰ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ। ‘ਆਪ’ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ।
ਬੀਬੀ ਸਵਰਨ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਵੀ ਦੇਖਿਆ ਅਤੇ ਕਾਂਗਰਸ ਪਾਰਟੀ ਦਾ ਰਾਜ ਵੀ ਦੇਖਿਆ ਪ੍ਰੰਤੂ ਦੇਖਣ ਵਿੱਚ ਆਇਆ ਕਿ ਇਨ੍ਹਾਂ ਪਾਰਟੀਆਂ ਦੇ ਕਾਰਜਕਾਲ ਤੋਂ ਲੋਕੀਂ ਖੁਸ਼ ਨਹੀਂ ਹੋ ਰਹੇ ਅਤੇ ਇਹ ਰਵਾਇਤੀ ਪਾਰਟੀਆਂ ਵਾਅਦੇ ਤਾਂ ਬਹੁਤ ਜ਼ਿਆਦਾ ਵੱਡੇ ਕਰਦੀਆਂ ਹਨ ਪ੍ਰੰਤੂ ਸਰਕਾਰ ਬਣਦਿਆਂ ਹੀ ਇਨ੍ਹਾਂ ਦੇ ਵਾਅਦੇ ਹਵਾ ਹੋ ਜਾਂਦੇ ਹਨ। ਜਦਕਿ ਇਸ ਦੇ ਉਲਟ ਦਿੱਲੀ ਵਿੱਚ ਚੱਲ ਰਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਗੱਲਾਂ ਘਰ-ਘਰ ਹੋ ਰਹੀਆਂ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਹਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਚੱਲ ਰਹੀ ਹੈ ਤੇ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਜਿਹਡ਼ਾ ਕਿ ਲਗਭਗ ਹੋਣਾ ਸੰਭਵ ਹੋ ਚੁੱਕਾ ਹੈ। ਇਸ ਕਰਕੇ ਉਨ੍ਹਾਂ ਨੇ ਵੀ ‘ਆਪ’ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ।
ਉਮੀਦਵਾਰ ਕੁਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਲੋਕ ਇਨ੍ਹਾਂ ਚੋਣਾਂ ਵਿੱਚ ‘ਝਾਡ਼ੂ’ ਫੇਰ ਕੇ ਰਵਾਇਤੀ ਪਾਰਟੀਆਂ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਪਾਇਆ ਸਿਆਸੀ ਗੰਦ ਕੱਢਣ ਦੀ ਤਿਆਰੀ ਵਿੱਚ ਹਨ। ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਕੁਲਵੰਤ ਸਿੰਘ ਨੇ ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਹੋਰਨਾਂ ਸਮਰਥਕਾਂ ਨੂੰ ਵੀ ਅਪੀਲ ਕੀਤੀ ਕਿ ਹਾਲੇ ਵੀ ਕੁਝ ਦਿਨ ਬਾਕੀ ਹਨ ਕਿ ਉਹ ਇਨ੍ਹਾਂ ਪਾਰਟੀਆਂ ਦਾ ਖਹਿਡ਼ਾ ਛੱਡ ਕੇ ‘ਆਪ’ ਨੂੰ ਸਮਰਥਨ ਦੇਣ ਤਾਂ ਜੋ ਵੱਡੇ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਈ ਜਾ ਸਕੇ।

About Author

Leave a Reply

Your email address will not be published. Required fields are marked *

You may have missed