ਫੇਜ਼ 9 ਵਿੱਚ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿਚ ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਵਿਸ਼ਾਲ ਚੋਣ ਮੀਟਿੰਗ ਕਰਵਾਈ

0

ਫੇਜ਼ 9 ਵਿੱਚ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿਚ ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਵਿਸ਼ਾਲ ਚੋਣ ਮੀਟਿੰਗ ਕਰਵਾਈ

ਅਕਾਲੀ ਬਸਪਾ ਸਰਕਾਰ ਆਉਣ ਤੇ ਮੋਹਾਲੀ ਵਿਚ ਕਾਰਗੋ ਹੱਬ ਬਣਾਇਆ ਜਾਵੇਗਾ : ਪਰਵਿੰਦਰ ਸਿੰਘ ਸੋਹਾਣਾ

ਆਈਟੀ ਸਿਟੀ ਨੂੰ ਪ੍ਰਫੁੱਲਤ ਕਰਕੇ ਪੈਦਾ ਕੀਤੇ ਜਾਣਗੇ ਰੋਜ਼ਗਾਰ ਦੇ ਨਵੇਂ ਮੌਕੇ : ਪਰਵਿੰਦਰ ਸਿੰਘ ਸੋਹਾਣਾ

ਗੱਠਜੋੜ ਨੇ ਪਰਵਿੰਦਰ ਸੋਹਾਣਾ ਨੂੰ ਟਿਕਟ ਦੇ ਕੇ ਦਿੱਤਾ ਇਸ ਇਲਾਕੇ ਨੂੰ ਵੱਡਾ ਸਨਮਾਨ ; ਸਾਡੀ ਜ਼ਿੰਮੇਵਾਰੀ ਸੀਟ ਜਿਤਾ ਕਿ ਗੱਠਜੋੜ ਦੀ ਝੋਲੀ ਪਾਉਣ ਦੀ : ਕਮਲਜੀਤ ਸਿੰਘ ਰੂਬੀ

ਮੁਹਾਲੀ :
ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਮੁਹਾਲੀ ਦੇ ਫੇਜ਼ 9 ਵਿਖੇ ਵਿਸ਼ਾਲ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੁਹਾਲੀ ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਿਸ਼ਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਮੋਹਾਲੀ ਦੀ ਆਈਟੀ ਸਿਟੀ ਨੁੰ ਪ੍ਰਫੁੱਲਤ ਕਰਦਿਆਂ ਇੱਥੇ ਆਈਟੀ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਨੂੰ ਲਿਆਂਦਾ ਜਾਵੇਗਾ ਅਤੇ ਇਨਫੋਸਿਸ ਜੋ ਕਿ ਪਹਿਲਾਂ ਅਕਾਲੀ ਦਲ ਨੇ ਹੀ ਇੱਥੇ ਲਿਆਂਦੀ ਸੀ ਵੱਲੋਂ ਜੰਗੀ ਪੱਧਰ ਤੇ ਕੰਮ ਆਰੰਭਿਆ ਜਾਵੇਗਾ ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਈ ਮੌਕੇ ਮਿਲਣਗੇ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਹ ਸੋਚ ਹੈ ਕਿ ਮੁਹਾਲੀ ਵਿੱਚ ਕਾਰਗੋ ਹੱਬ ਬਣਾਇਆ ਜਾਏਗਾ ਜੋ ਏਅਰਪੋਰਟ ਦੇ ਨੇੜੇ ਵਿਕਸਿਤ ਕੀਤਾ ਜਾਵੇਗਾ। ਜਿਸ ਨਾਲ ਇਥੋਂ ਅੰਤਰਰਾਸ਼ਟਰੀ ਪੱਧਰ ਤੇ ਸਾਮਾਨ ਦੀ ਢੋਆ ਢੁਆਈ ਹੋਵੇਗੀ ਅਤੇ ਬਾਹਰੋਂ ਸਾਮਾਨ ਆਵੇਗਾ ਜਿਸ ਨਾਲ ਵਪਾਰ ਪ੍ਰਫੁੱਲਤ ਹੋਵੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਬਣਨਗੇ।

ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਕ ਹੋਰ ਵੱਡਾ ਐਲਾਨ ਇਹ ਹੈ ਕਿ ਇੱਥੇ ਹਰੇਕ ਨੌਜਵਾਨ ਨੂੰ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ਜੋ ਉਸ ਦੀ ਪੜ੍ਹਾਈ ਵਾਸਤੇ ਹੋਵੇਗਾ ਭਾਵੇਂ ਉਹ ਇੱਥੇ ਪੜ੍ਹਾਈ ਇੱਥੇ ਕਰੇ ਜਾਂ ਵਿਦੇਸ਼ ਵਿੱਚ ਜਾ ਕੇ।

ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਪ੍ਰਤੀ ਜੋ ਵਿਸ਼ਾਲ ਸੋਚ ਹੈ ਉਹ ਕਿਸੇ ਵੀ ਪਾਰਟੀ ਦੇ ਆਗੂ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਾਸਤੇ ਅਕਾਲੀ ਬਸਪਾ ਸਰਕਾਰ ਲਿਆਉਣ ਲਈ ਲੋਕ ਤਿਆਰ ਬੈਠੇ ਹਨ ਅਤੇ ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਇਸ ਮੀਟਿੰਗ ਵਿੱਚ ਲੋਕਾਂ ਦਾ ਇਕੱਠ ਵੇਖ ਕੇ ਇਹ ਗੱਲ ਸਾਬਿਤ ਹੋ ਜਾਂਦੀ ਹੈ।

ਇਸ ਤੋਂ ਪਹਿਲਾਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਤੇ ਉਨ੍ਹਾਂ ਦੀ ਟੀਮ ਨੇ ਪਰਵਿੰਦਰ ਸਿੰਘ ਸੋਹਾਣਾ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਉਹ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਅਤੇ ਇਹ ਸੀਟ ਪਾਰਟੀ ਦੀ ਝੋਲੀ ਵਿੱਚ ਪਾਉਣ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਨੇ ਇਸ ਇਲਾਕੇ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਟਿਕਟ ਦੇ ਕੇ ਪੂਰੇ ਇਲਾਕੇ ਨੂੰ ਵੱਡਾ ਮਾਣ ਸਨਮਾਨ ਦਿੱਤਾ ਹੈ ਤੇ ਸਮੂਹ ਇਲਾਕਾ ਨਿਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪਰਵਿੰਦਰ ਸਿੰਘ ਨੂੰ ਬਹੁਮਤ ਨਾਲ ਜਿਤਾਉਣ।

ਇਸ ਮੌਕੇ ਇਸ ਮੌਕੇ ਅਕਾਲੀ ਦਲ ਤੋਂ ਪਰਮਜੀਤ ਕੌਰ ਲਾਂਡਰਾ, ਐਸਜੀਪੀਸੀ ਮੈਂਬਰ, ਹਰਜੀਤ ਸਿੰਘ ਭੁੱਲਰ ਬੁਲਾਰਾ ਅਕਾਲੀ ਦਲ, ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਕਮਲਜੀਤ ਕੰਮਾ ਬੜੀ, ਪਰਵਿੰਦਰ ਸਿੰਘ ਤਸਿੰਬਲੀ, ਹਰਿਮੰਦਰ ਪੱਤੋ, ਕੁਲਦੀਪ ਕੌਰ ਕੰਗ ਇਸਤਰੀ ਅਕਾਲੀ ਦਲ ਪ੍ਰਧਾਨ, ਜਗਦੀਸ਼ ਸਿੰਘ ਸਰਾਓ ਸਰਕਲ ਪ੍ਰਧਾਨ, ਸਰਬਜੀਤ ਗੋਲਡੀ ਸਰਕਲ ਪ੍ਰਧਾਨ, ਅਜੇਪਾਲ ਮਿੱਡੂਖੇੜਾ ਜਨਰਲ ਸਕੱਤਰ ਯੂਥ, ਸਤਿੰਦਰ ਬਾਜਵਾ ਲੀਗਲ ਐਡਵਾਈਜ਼ਰ, ਸੁਖਦੇਵ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭਿੰਦਰ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਸਰਕਲ ਪ੍ਰਧਾਨ ਬੀ ਸੀ, ਬਲਜਿੰਦਰ ਬਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗਡ਼੍ਹ, ਬਸਪਾ ਤੋਂ ਜਗਤਾਰ ਸਿੰਘ, ਪਾਲ ਸਿੰਘ ਰੱਤੂ, ਬਖਸ਼ੀਸ਼ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਸਵਰਨ ਸਿੰਘ ਅਤੇ ਇਲਾਕਾ ਨਿਵਾਸੀ ਮੱਖਣ ਸਿੰਘ, ਰਸ਼ਪਾਲ ਚਾਹਲ, ਅਮਰਜੀਤ ਸਿੰਘ, ਜਗਦੇਵ ਸਿੰਘ, ਬਲਵਿੰਦਰ ਸਿੰਘ, ਓ ਪੀ ਚਟਾਨੀ, ਓਪੀ ਸੈਣੀ, ਦਰਸ਼ਨ ਸਿੰਘ, ਸ਼ਰਨਜੀਤ ਸਿੰਘ ਸੇਠੀ, ਰਜਿੰਦਰ ਸਿੰਘ, ਅਮਰਪਾਲ ਢਿੱਲੋਂ, ਐਸ ਐਸ ਗਿੱਲ, ਦਲਜੀਤ ਸਿੰਘ, ਪੀ ਕੇ ਗੁਪਤਾ, ਤੇ ਹੋਰ ਵਸਨੀਕ ਵੱਡੀ ਗਿਣਤੀ ਵਿਚ ਹਾਜ਼ਰ ਸਨ।

फेज 9 में कमलजीत सिंह रूबी के नेतृत्व में परविंदर सिंह सोहाना के पक्ष में एक विशाल चुनावी सभा

अकाली बसपा सरकार के साथ मोहाली में बनेगा कार्गो हब : परविंदर सिंह सोहाना

आईटी सिटी को बढ़ावा देकर सृजित होंगे रोजगार के नए अवसर : परविंदर सिंह सोहाना

गठबंधन ने परविंदर सोहाना को टिकट देकर इस क्षेत्र को बड़ा सम्मान दिया; गठबंधन के लिए सीट जीतना हमारी जिम्मेदारी : कमलजीत सिंह रूबी

मोहाली:
मोहाली विधानसभा क्षेत्र से शिरोमणि अकाली दल और बहुजन समाज पार्टी के संयुक्त उम्मीदवार परविंदर सिंह सोहाना के पक्ष में मोहाली के फेज 9 में विशाल चुनावी सभा का आयोजन किया गया।

मोहाली के शहरी जिलाध्यक्ष कमलजीत सिंह रूबी की अध्यक्षता में विशाल चुनावी सभा को संबोधित करते हुए परविंदर सिंह सोहाना ने कहा कि शिअद अध्यक्ष सुखबीर सिंह बादल ने घोषणा की है कि उनकी सरकार के आने से आईटी सिटी का विकास होगा। उन्होंने कहा कि आईटी सेक्टर की बड़ी कंपनियां यहां आएंगी और इंफोसिस द्वारा युद्ध स्तर पर काम शुरू किया जाएगा जिसे पहले अकाली दल द्वारा यहां लाया गया था जो क्षेत्र के युवाओं को रोजगार के कई अवसर प्रदान करेगा।

उन्होंने कहा कि शिअद अध्यक्ष सुखबीर सिंह बादल अकाली बसपा सरकार आने पर मोहाली में एक कार्गो हब स्थापित करने की योजना बना रहे हैं जिसे हवाई अड्डे के पास विकसित किया जाएगा। इससे माल के अंतर्राष्ट्रीय परिवहन और विदेशों से माल लाने में सुविधा होगी जिससे व्यापार को बढ़ावा मिलेगा और रोजगार के नए अवसर पैदा होंगे।

उन्होंने कहा कि पार्टी अध्यक्ष सुखबीर सिंह बादल की एक और बड़ी घोषणा यह है कि यहां के हर युवा को 10 लाख रुपये तक का ब्याज मुक्त कर्ज दिया जाएगा.

उन्होंने कहा कि पंजाब के लोगों के कल्याण और विकास के लिए पार्टी अध्यक्ष सुखबीर सिंह बादल का विजन पार्टी के किसी अन्य नेता से अतुलनीय है। उन्होंने कहा कि लोग पंजाब के विकास के लिए अकाली-बसपा की सरकार लाने के लिए तैयार हैं और कमलजीत सिंह रूबी के नेतृत्व में इस बैठक में लोगों के भारी संख्या में जुटने से यह साबित हो गया।

इससे पूर्व जिला शहरी अध्यक्ष कमलजीत सिंह रूबी और उनकी टीम ने परविंदर सिंह सोहाना का गर्मजोशी से स्वागत किया और लोगों से अपील की कि 20 फरवरी को विधानसभा में शिअद-बसपा गठबंधन के संयुक्त प्रत्याशी परमिंदर सिंह सोहाना को भारी बहुमत से जीतकर भेजें। और यह सीट गठजोड़ की झोली में डालें। उन्होंने कहा कि ऐसा पहली बार हुआ है जब अकाली दल ने इस क्षेत्र के युवा नेता परविंदर सिंह सोहाना को टिकट देकर पूरे क्षेत्र को बड़ा सम्मान दिया है और परविंदर को भरी बहुमत से जिताना क्षेत्र के सभी निवासियों का कर्तव्य है।

इस अवसर पर अकाली दल से परमजीत कौर लांडरा, एसजीपीसी सदस्य, हरजीत सिंह भुल्लर प्रवक्ता अकाली दल, सरबजीत सिंह पारस महासचिव, कमलजीत कम्मा बड़ी, परविंदर सिंह तसिंबली, हरिमंदर पत्तों, कुलदीप कौर कंग महिला अकाली दल अध्यक्ष, जगदीश सिंह सराओ सर्कल अध्यक्ष, सरबजीत गोल्डी सर्कल अध्यक्ष, अजयपाल मिदुखेड़ा महासचिव युवा, सतिंदर बाजवा कानूनी सलाहकार, सुखदेव सिंह वालिया वरिष्ठ उपाध्यक्ष, कुलदीप सिंह भिंडर वरिष्ठ उपाध्यक्ष, चरणजीत सिंह सर्कल अध्यक्ष बीसी, बलजिंदर बिंदर लखनौर, जसबीर सिंह कुरड़ा, निर्मल सिंह मनकामाजरा, पूर्व सरपंच निर्मल सिंह, बलबीर सिंह, बलविंदर गोबिंदगढ़, बसपा से जगतार सिंह, पाल सिंह रत्तू, बख्शीश सिंह, हरनेक सिंह, सुखदेव सिंह, स्वर्ण सिंह और क्षेत्र निवासी मखन सिंह, रशपाल चहल, अमरजीत सिंह, जगदेव सिंह, बलविंदर सिंह, ओ पी चटानी, ओपी सैनी, दर्शन सिंह, शरणजीत सिंह सेठी, राजिंदर सिंह, अमरपाल ढिल्लों, एसएस गिल, दलजीत सिंह, पीके गुप्ता सहित अन्य निवासी बड़ी संख्या में उपस्थित थे.

Massive election meeting held in favor of Parvinder Singh Sohana under the leadership of Kamaljit Singh Ruby in Phase 9

Cargo hub to be set up in Mohali with the formation of Akali-BSP government: Parvinder Singh Sohana

New employment opportunities will be created by promoting IT City: Parvinder Singh Sohana

The alliance gave Parvinder Sohana a ticket and gave a big honor to this area; Our responsibility is to elect Sohana and give the seat to alliance: Kamaljit Singh Ruby

Mohali:
A massive election meeting was organized in Phase 9 of Mohali in favor of Parvinder Singh Sohana, joint candidate of Shiromani Akali Dal and Bahujan Samaj Party from Mohali Assembly constituency.

Addressing the massive election meeting chaired by District Urban President Mohali Kamaljit Singh Ruby, Parvinder Singh Sohana said that SAD President Sukhbir Singh Badal has announced that Mohali IT City would flourish with the coming of his government. He said that big companies of IT sector would be brought here and work would be started on a war footing by Infosys which was earlier brought here by Akali Dal which would provide many employment opportunities to the youth of the area.

He said that at the same time SAD President Mr. Sukhbir Singh Badal was planning to set up a cargo hub in Mohali which would be developed near the airport. This will facilitate international transportation of goods and bring in goods from abroad which will boost trade and create new employment opportunities.

He said that another big announcement of the party president Mr. Sukhbir Singh Badal was that every youth here would be given an interest free loan of up to Rs. 10 Lakh for studying in India or abroad.

He said that party president Sukhbir Singh Badal’s vision for the welfare and development of the people of Punjab was unmatched by any other party leader. He said that people were ready to bring SAD-BSP government for the development of Punjab and this was proved by the gathering of people in this meeting under the leadership of Kamaljit Singh Ruby.

Earlier, District Urban President Kamaljit Singh Ruby and his team warmly welcomed Parvinder Singh Sohana and appealed to the people that on February 20, to elect the joint candidate of SAD-BSP alliance Parvinder Singh Sohana by a landslide in the Assembly. He said that this was the first time that the Akali Dal had given a ticket to the young leader of this area Parvinder Singh Sohana and given a big honor to the whole area and it was the duty of all the residents of the area to elect Parvinder Singh by a majority.

On this occasion Paramjit Kaur Landra from Akali Dal, SGPC Member, Harjit Singh Bhullar Spokesperson Akali Dal, Sarabjit Singh Paras Secretary General, Kamaljit Kamma Bari, Parvinder Singh Tasimbli, Harimandar Patto, Kuldeep Kaur Kang Women Akali Dal President, Jagdish Singh Sarao Circle president, Mr. Sarabjit Goldy Circle President, Mr. Ajaypal Midukhera General Secretary Youth, Mr. Satinder Bajwa Legal Adviser, Mr. Sukhdev Singh Walia Senior Vice President, Mr. Kuldeep Singh Bhinder Senior Vice President, Mr. Charanjit Singh Circle President BC, Mr. Baljinder Binder Lakhnaur, Mr. Jasbir Singh Kurda, Mr. Nirmal Singh Mankamajra, Former Sarpanch Nirmal Singh, Balbir Singh, Balwinder Gobindgarh, from BSP Jagtar Singh Pal Singh Rattu, Bakhshish Singh, Harnek Singh, Sukhdev Singh, Swaran Singh and area residents Makhan Singh, Rashpal Chahal, Amarjit Singh, Jagdev Singh, Balwinder Singh. P Chatani, OP Saini, Darshan Singh, Sharanjit Singh Sethi, Rajinder Singh, Amarpal Dhillon, SS Gill, Daljit Singh, PK Gupta and other residents were present in large numbers.

About Author

Leave a Reply

Your email address will not be published. Required fields are marked *

You may have missed