ਮੁਹਾਲੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ  ਸਿੰਘ ਸੋਹਾਣਾ ਦੀ ਵਿਸ਼ਾਲ ਚੋਣ ਰੈਲੀ ਵਿੱਚ ਗਰਜੇ ਸੁਖਬੀਰ ਸਿੰਘ ਬਾਦਲ 

0

ਮੁਹਾਲੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ  ਸਿੰਘ ਸੋਹਾਣਾ ਦੀ ਵਿਸ਼ਾਲ ਚੋਣ ਰੈਲੀ ਵਿੱਚ ਗਰਜੇ ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ਤੇ ਮੋਹਾਲੀ ਦੇ ਬਲਬੀਰ ਸਿੰਘ ਸਿੱਧੂ ਨੂੰ ਅਗਲੇ ਦਿਨ ਹੀ ਕੀਤਾ ਜਾਵੇਗਾ ਜੇਲ੍ਹ ਅੰਦਰ  : ਸੁਖਬੀਰ ਸਿੰਘ ਬਾਦਲ

ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਨੂੰ ਜਿੱਥੋਂ ਆਇਆ ਸੀ ਉੱਥੇ ਹੀ ਵਾਪਸ ਪਹੁੰਚਾ ਦਿਆਂਗੇ  : ਸੁਖਬੀਰ ਸਿੰਘ ਬਾਦਲ  * ਅਕਾਲੀ ਬਸਪਾ ਗੱਠਜੋਡ਼ ਸਰਕਾਰ ਆਉਣ ਤੇ ਹੋਵੇਗਾ ਮੁਹਾਲੀ ਦਾ ਮੁੜ ਕਾਇਆ ਕਲਪ

* 1 ਕਰੋੜ ਰੁਪਏ ਪ੍ਰਤੀ ਕਿੱਲਾ ਵਧ ਜਾਣਗੇ ਮੁਹਾਲੀ ਹਲਕੇ ਦੀਆਂ ਜ਼ਮੀਨਾਂ ਦੇ ਰੇਟ

* ਮੁਹਾਲੀ ਦੇ ਲੋਕਾਂ ਵਾਸਤੇ ਲਿਆਂਦੀ ਜਾਵੇਗੀ ਨੀਡ ਬੇਸਡ ਪਾਲਸੀ, ਪੁਆਧੀ  ‘ਚ ਬੋਲੇ ਸੁਖਬੀਰ ਨੇ ਕਿਹਾ ”ਸੁਖਬੀਰ ਜੋ ਕਹਾ ਉਹੀ ਕਰਾ

ਮੋਹਾਲੀ :ਜਗਦੀਸ਼ ਸਿੰਘ

”ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੋਂ ਅਗਲੇ ਹੀ ਦਿਨ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਜੇਲ੍ਹ ਅੰਦਰ ਕਰ ਦਿੱਤਾ ਜਾਵੇਗਾ ਤੇ ਜਿੰਨੇ ਪਾਪ ਇਸ ਨੇ ਕੀਤੇ ਹਨ ਇਹ ਪੰਜ ਸਾਲ ਜੇਲ੍ਹ ਵਿਚ ਹੀ ਰਹੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੁਲਵੰਤ ਸਿੰਘ ਮੇਅਰ ਅਸੀਂ ਬਣਾਇਆ, ਕਰੋੜਪਤੀ ਅਸੀਂ ਬਣਾਇਆ ਤੇ ਇਹ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲਦਾ, ਰਾਤ ਨੂੰ ਕਿਤੇ ਹੋਰ ਹੁੰਦਾ ਦਿਨੇ ਕਿਤੇ ਹੋਰ ਹੁੰਦਾ ਹੈ। ਇਸ ਨੂੰ ਇੱਕ ਦਬਕਾ ਮਾਰਾਂਗੇ ਇਸ  ਨੇ ਮੁੜ ਵਾਪਸ ਆ ਜਾਣਾ ਹੈ। ਮੈਂ ਥੋਨੂੰ ਵਾਅਦਾ ਕਰਦਾਂ ਜਿੱਥੋਂ ਕੁਲਵੰਤ ਸਿੰਘ ਆਇਆ ਸੀ ਉੱਥੇ ਹੀ ਵਾਪਸ ਪੁਚਾ ਦੇਵਾਂਗਾ। ”  ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਸੈਕਟਰ 78 ਵਿਖੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ  ਸੰਬੋਧਨ ਕਰਦਿਆਂ ਕਹੀ। ਸੁਖਬੀਰ ਸਿੰਘ ਬਾਦਲ ਇੱਥੇ ਮੋਹਾਲੀ ਹਲਕੇ ਤੋਂ  ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਦੀ ਚੋਣ ਰੈਲੀ ਵਿੱਚ ਪਹੁੰਚੇ ਸਨ।

ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਕਿਸੇ ਵੀ ਹਾਲਤ ਵਿੱਚ ਨਹੀਂ ਆ ਰਹੀ  ਤੇ ਆਮ ਆਦਮੀ ਪਾਰਟੀ ਵੀ ਵੱਧ ਤੋਂ ਵੱਧ 7-8 ਸੀਟਾਂ ਤੇ ਸਿਮਟ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਮੌਕਾ ਹੈ ਤੁਸੀਂ ਸਾਰੇ ਆਪਣੀ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਓ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਪਹਿਲਾਂ ਵੀ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਵਾਏ ਹਨ ਤੇ ਜਿਵੇਂ ਇੱਥੋਂ ਦੇ ਲੋਕ ਵਿਕਾਸ ਮੰਗਣਗੇ  ਉਸ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਖਾਸ ਤੌਰ ਤੇ ਮੋਹਾਲੀ ਦੇ ਵਸਨੀਕਾਂ ਦੀ ਬਹੁਤ ਵੱਡੀ ਮੰਗ ਨੀਡ ਬੇਸਡ ਪਾਲਸੀ ਬਾਰੇ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਸਰਕਾਰ ਆਉਣ ਤੋਂ ਅਗਲੇ ਹੀ ਦਿਨ ਨੀਡ ਬੇਸਡ ਪਾਲਸੀ ਬਣਾ ਦਿੱਤੀ ਜਾਵੇਗੀ।

ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਤੇ ਵਰ੍ਹਦਿਆਂ ਕਿਹਾ ਕਿ ਜੇ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਨੇ ਇਸ ਦੀ ਸੜਕ ਨਾ ਕੱਢੀ ਹੁੰਦੀ ਇਸ ਨੇ ਬੁਰੀ ਤਰ੍ਹਾਂ ਰੁਲ ਜਾਣਾ ਸੀ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਅੱਜ ਜੋ ਕੁਝ ਵੀ ਹੈ ਅਕਾਲੀ ਦਲ ਦਾ ਹੀ ਬਣਾਇਆ ਹੋਇਆ ਹੈ ਜਿਸ ਨੇ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਹੀ ਧੋਖਾ ਕੀਤਾ ਹੈ।

ਉਨ੍ਹਾਂ ਕਾਂਗਰਸ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਬਲਬੀਰ ਸਿੱਧੂ  ਤੇ ਵਰ੍ਹਦਿਆਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਲੱਕ ਨੂੰ ਲੁੱਟ ਕੇ ਖਾਧਾ ਹੈ ਅਤੇ ਇੰਨੀ ਦਲੇਰੀ ਨਾਲ ਲੁੱਟਮਾਰ ਕੀਤੀ ਹੈ ਜਿਵੇਂ ਇਸ ਨੂੰ ਕੋਈ ਡਰ ਹੀ ਨਹੀਂ। ਉਨ੍ਹਾਂ ਕਿਹਾ ਕਿ 20 ਤਰੀਕ ਨੂੰ ਵੋਟਾਂ ਪੈਣਗੀਆਂ, 10 ਮਾਰਚ ਨੂੰ ਰਿਜ਼ਲਟ ਆਵੇਗਾ, 15 ਮਾਰਚ ਨੂੰ ਸਰਕਾਰ ਬਣੇਗੀ ਅਤੇ 16 ਮਾਰਚ ਨੂੰ ਬਲਬੀਰ ਸਿੰਘ ਸਿੱਧੂ ਜੇਲ੍ਹ ਵਿੱਚ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਨਾਲ ਖਾਸ ਤੌਰ ਤੇ ਮੁਹਾਲੀ ਇਲਾਕੇ ਦੇ ਵਿੱਚ ਪ੍ਰਤੀ ਕਿੱਲਾ ਇੱਕ ਕਰੋੜ ਰੁਪਏ ਰੇਟ ਵਧ ਜਾਣਾ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ  ਕਿ ਸੁਖਬੀਰ ਬਾਦਲ ਦਾ ਮੁਹਾਲੀ ਨਾਲ ਬਹੁਤ ਪਿਆਰ ਹੈ ਅਤੇ ਮੁਹਾਲੀ ਦਾ ਖਾਸ ਤੌਰ ਤੇ ਵਿਕਾਸ ਅਕਾਲੀ ਬਸਪਾ ਸਰਕਾਰ ਵੇਲੇ ਹੋਣਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੇ ਕਾਂਗਰਸ ਦੀ ਸਰਕਾਰ ਵਿੱਚ ਬਹੁਤ ਦੁੱਖ ਆਪਣੇ ਪਿੰਡੇ ਤੇ ਹੰਢਾਏ ਹਨ ਅਤੇ ਪਰਚੇ ਕਰਵਾਏ ਹਨ ਅਤੇ ਜੇਕਰ ਸਰਕਾਰ ਨਾ ਆਈ ਤਾਂ ਫਿਰ ਤੁਸੀਂ ਮੁੜ ਪਰਚੀਆਂ ਵਾਸਤੇ ਤਿਆਰ ਰਹੋ  ਤੇ ਜੇ ਰਾਤ ਨੂੰ ਚੈਨ ਦੀ ਨੀਂਦ ਸੋਹਣੀ ਹੈ ਤਾਂ ਅਕਾਲੀ ਬਸਪਾ ਗੱਠਜੋੜ  ਨੂੰ  ਜਿਤਾ ਕੇ ਆਪਣੀ ਸਰਕਾਰ ਬਣਾਓ।

ਇਸ ਤੋਂ ਪਹਿਲਾਂ ਮੋਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਸੁਖਬੀਰ ਸਿੰਘ ਬਾਦਲ ਦਾ ਇੱਥੇ ਆਉਣ ਤੇ  ਸਵਾਗਤ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਕਾਂਗਰਸ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਸਤੇ ਪਏ ਹਨ ਅਤੇ ਉਹ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਮੋਹਾਲੀ ਹਲਕੇ ਦੇ ਵਿਕਾਸ ਦੀ ਥਾਂ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ  ਫੈਲਾਉਂਦੇ ਰਹੇ ਹਨ ਅਤੇ ਆਪਣੇ ਘਰ ਭਰਦੇ ਰਹੇ ਹਨ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੁਲਵੰਤ ਸਿੰਘ ਆਪਣੀ ਮਾਂ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰ ਕੇ  ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣ ਗਿਆ ਹੈ ਜੋ 20 ਫਰਵਰੀ ਤੋਂ ਬਾਅਦ ਲੋਕਾਂ ਦੇ ਫੋਨ ਤੱਕ ਨਹੀਂ ਚੁੱਕੇਗਾ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਮੋਹਾਲੀ ਦੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰਿਆ ਹੋਇਆ ਆਗੂ ਹੈ ਤੇ ਉਸ ਨੂੰ ਵੋਟ ਪਾਉਣਾ ਆਪਣੀ ਵੋਟ ਨੂੰ ਖਰਾਬ ਕਰਨਾ ਹੈ।

ਇਸ ਤੋਂ ਪਹਿਲਾਂ ਵੱਖ ਵੱਖ ਬੁਲਾਰਿਆਂ ਨੇ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਲਾਕੇ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ  ਅਕਾਲੀ ਦਲ ਨੇ ਟਿਕਟ ਦੇ ਕੇ ਪੂਰੇ ਇਲਾਕੇ ਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈ ਅਤੇ  ਹੁਣ ਇਹ ਇਲਾਕਾ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਇਹ ਸੀਟ ਵੱਡੀ ਬਹੁਮਤ ਨਾਲ ਜਿਤਾ ਕੇ ਅਕਾਲੀ ਬਸਪਾ ਗੱਠਜੋੜ ਦੀ ਝੋਲੀ ਵਿਚ ਪਾਈ ਜਾਵੇ।

ਇਸ ਮੌਕੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਹੱਥ ਖੜ੍ਹੇ ਕਰਕੇ ਪਰਵਿੰਦਰ ਸਿੰਘ ਸੋਹਾਣਾ ਨੂੰ ਮੋਹਾਲੀ ਹਲਕੇ ਤੋਂ ਵੱਡੇ ਫਰਕ ਨਾਲ ਜਿਤਾਉਣ ਦਾ ਐਲਾਨ  ਕੀਤਾ।

ਇਸ ਮੌਕੇ ਇਸ ਮੌਕੇ ਅਕਾਲੀ ਦਲ ਤੋਂ ਪਰਮਜੀਤ ਕੌਰ ਲਾਂਡਰਾ, ਐਸਜੀਪੀਸੀ ਮੈਂਬਰ ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ।

ਇਸ ਮੌਕੇ ਹਰਜੀਤ ਸਿੰਘ ਭੁੱਲਰ ਬੁਲਾਰਾ ਅਕਾਲੀ ਦਲ, ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਕਮਲਜੀਤ ਕੰਮਾ ਬੜੀ, ਪਰਵਿੰਦਰ ਸਿੰਘ ਤਸਿੰਬਲੀ, ਹਰਿਮੰਦਰ ਪੱਤੋ, ਕੁਲਦੀਪ ਕੌਰ ਕੰਗ ਇਸਤਰੀ ਅਕਾਲੀ ਦਲ ਪ੍ਰਧਾਨ, ਜਗਦੀਸ਼ ਸਿੰਘ ਸਰਾਓ ਸਰਕਲ ਪ੍ਰਧਾਨ, ਸਰਬਜੀਤ ਗੋਲਡੀ ਸਰਕਲ ਪ੍ਰਧਾਨ, ਅਜੇਪਾਲ ਮਿੱਡੂਖੇੜਾ ਜਨਰਲ ਸਕੱਤਰ ਯੂਥ, ਸਤਿੰਦਰ ਬਾਜਵਾ ਲੀਗਲ ਐਡਵਾਈਜ਼ਰ, ਸੁਖਦੇਵ ਸਿੰਘ ਵਾਲੀਆ  ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭਿੰਡਰ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ  ਸਰਕਲ ਪ੍ਰਧਾਨ ਬੀ ਸੀ, ਬਲਜਿੰਦਰ ਬਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗਡ਼੍ਹ, ਬਸਪਾ ਤੋਂ  ਜਗਤਾਰ ਸਿੰਘ, ਪਾਲ ਸਿੰਘ ਰੱਤੂ,  ਬਖਸ਼ੀਸ਼ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ ਤਸੰਬਲੀ, ਜਸਪਾਲ ਸਿੰਘ, ਸਿਮਰਨ ਢਿਲੋਂ, ਬਲਬੀਰ ਸਿੰਘ ਢੋਲ, ਇਸ਼ਪ੍ਰੀਤ ਵਿੱਕੀ ਸੁਧਾਰ, ਬਲਜਿੰਦਰ ਸਿੰਘ ਗੋਬਿੰਦਗੜ੍ਹ ਮੈਂਬਰ ਪੀ.ਏ.ਸੀ., ਸੁਰਿੰਦਰ ਸਿੰਘ ਲੱਖੋਵਾਲ, ਯੁਵਰਾਜ ਸਿੰਘ ਕੰਗ, ਸੁਖਵਿੰਦਰ ਸਿੰਘ ਛਿੰਦੀ, ਜਸਪਾਲ ਸਿੰਘ ਜ਼ੀਰਕਪੁਰ, ਕੁਲਦੀਪ ਕੁਰੜੀ ਸਮੇਤ ਵੱਡੀ ਗਿਣਤੀ ਵਿਚ ਮੋਹਾਲੀ ਹਲਕੇ ਤੋਂ ਅਕਾਲੀ ਬਸਪਾ ਵਰਕਰ ਹਾਜ਼ਰ ਸਨ।

About Author

Leave a Reply

Your email address will not be published. Required fields are marked *

You may have missed