ਨਸ਼ਾ, ਭ੍ਰਿਸ਼ਟਾਚਾਰ, ਨਜਾਇਜ਼ ਮਾਈਨਿੰਗ ਰੋਕਣ ਲਈ ਸਿਰਫ਼ ਇਮਾਨਦਾਰ ਸਰਕਾਰ ਬਣਾਉਣ ਦੀ ਜ਼ਰੂਰਤ : ਕੁਲਵੰਤ ਸਿੰਘ

0

ਨਸ਼ਾ, ਭ੍ਰਿਸ਼ਟਾਚਾਰ, ਨਜਾਇਜ਼ ਮਾਈਨਿੰਗ ਰੋਕਣ ਲਈ ਸਿਰਫ਼ ਇਮਾਨਦਾਰ ਸਰਕਾਰ ਬਣਾਉਣ ਦੀ ਜ਼ਰੂਰਤ : ਕੁਲਵੰਤ ਸਿੰਘ
– ‘ਆਮ ਆਦਮੀ ਪਾਰਟੀ ਹੀ ਬਣਾ ਸਕਦੀ ਹੈ ਕਿ ਇਮਾਨਦਾਰ ਸਰਕਾਰ ਕਿਉਂਕਿ ਅਕਾਲੀ, ਕਾਂਗਰਸ ਤੇ ਭਾਜਪਾ ਨੂੰ ਤਾਂ ਪਹਿਲਾਂ ਹੀ ਪਰਖ ਚੁੱਕੇ ਨੇ ਲੋਕ’
ਮੋਹਾਲੀ, 16 ਫ਼ਰਵਰੀ (ਜਗਦੀਸ਼ ਸਿੰਘ ) :
ਪੰਜਾਬ ਵਿੱਚ ਨਸ਼ਾ ਬੰਦ ਕਰਵਾਉਣ, ਨਜਾਇਜ਼ ਮਾਈਨਿੰਗ ਰੋਕਣ, ਭ੍ਰਿਸ਼ਟਾਚਾਰ ਦੂਰ ਕਰਨ, ਸਿਹਤ ਤੇ ਸਿੱਖਿਆ ਦਾ ਪਸਾਰਾ ਕਰਨ ਲਈ ਸਿਰਫ਼ ਇਮਾਨਦਾਰ ਸਰਕਾਰ ਬਣਾਉਣ ਦੀ ਲੋਡ਼ ਹੈ ਜੋ ਕਿ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਹੀ ਇਸ ਵਾਰ ਲੋਕਾਂ ਨੂੰ ਉਮੀਦ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਤੋਂ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਇੱਥੇ ਹਲਕਾ ਮੋਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਹ ਸੱਚਾਈ ਹੈ ਕਿ ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਇਨ੍ਹਾਂ ਦੋਵੇਂ ਪਾਰਟੀਆਂ ਦੇ ਉਮੀਦਵਾਰ ਚੋਣ ਜਿੱਤਦਿਆਂ ਹੀ ਲੁੱਟ-ਖਸੁੱਟ ਅਤੇ ਸ਼ਾਮਲਾਤ ਜ਼ਮੀਨਾਂ ਉਤੇ ਨਜਾਇਜ਼ ਕਬਜ਼ੇ ਕਰਨ ਵਿੱਚ ਜੁਟ ਜਾਂਦੇ ਹਨ। ਸਿਹਤ ਤੇ ਸਿੱਖਿਆ ਦਾ ਪਸਾਰਾ ਕਰਨ ਦੀ ਬਜਾਇ ਸ਼ਰਾਬ ਦੇ ਠੇਕਿਆਂ ਦਾ ਪਸਾਰਾ ਕਰਦੇ ਹਨ। ਮੋਹਾਲੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਨੇ ਪਿਛਲੇ ਪੰਜ ਸਾਲ ਤੋਂ ਇਹੋ ਸਭ ਕੁਝ ਕੀਤਾ ਹੈ।
‘ਆਮ ਆਦਮੀ ਪਾਰਟੀ’ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਹਰਪਾਲ ਸਿੰਘ ਖਾਲਸਾ, ਅਮਰਜੀਤ ਸਿੰਘ ਵਾਲੀਆ ਸਮੇਤ ਅਵਤਾਰ ਸਿੰਘ ਮੌਲੀ, ਸੁਖਦੇਵ ਸਿੰਘ ਪਟਵਾਰੀ, ਮੈਡਮ ਪ੍ਰਭਜੋਤ ਕੌਰ, ਅਵਤਾਰ ਸਿੰਘ ਮਨੌਲੀ ਆਦਿ ਨੇ ਕਿਹਾ ਕਿ ਇਸ ਵਾਰ ਹਲਕਾ ਮੋਹਾਲੀ ਦੇ ਲੋਕ ਸਾਫ਼ ਨੀਅਤ ਵਾਲੇ ਉਮੀਦਵਾਰ ਕੁਲਵੰਤ ਸਿੰਘ ਨੂੰ ਚੋਣ ਨਿਸ਼ਾਨ ‘ਝਾਡ਼ੂ’ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਅਤੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਹਲਕਾ ਮੋਹਾਲੀ ਦਾ ਯੋਗਦਾਨ ਪਾਉਣਗੇ।
ਉਨ੍ਹਾਂ ਕਿਹਾ ਕਿ ਇਮਾਨਦਾਰ ਸਰਕਾਰ ਬਣਾਉਣ ਲਈ ਹਲਕਾ ਮੋਹਾਲੀ ਦੇ ਲੋਕਾਂ ਨੂੰ ਲੋਡ਼ ਹੈ ਕਿ ਉਹ 20 ਫ਼ਰਵਰੀ ਨੂੰ ਵੋਟਾਂ ਵਾਲੇ ਦਿਨ ਵੋਟਿੰਗ ਵਾਲੀ ਮਸ਼ੀਨ ਉੱਤੇ ਸਿਰਫ਼ ‘ਝਾਡ਼ੂ’ ਦੇ ਚੋਣ ਨਿਸ਼ਾਨ ਵਾਲਾ ਬਟਨ ਹੀ ਦਬਾਉਣ।

About Author

Leave a Reply

Your email address will not be published. Required fields are marked *

You may have missed