
.ਰਣਜੀਤ ਸਿੰਘ ਗਿੱਲ ਦੇ ਰੋਡ ਸ਼ੋ ਨੂੰ ਮਿਲਿਆ ਲੋਕਾਂ ਦਾ ਭਾਰੀ ਸਹਿਯੋਗ।
ਰਣਜੀਤ ਸਿੰਘ ਗਿੱਲ ਦਾ ਵਿਸ਼ਾਲ ਰੋਡ ਸ਼ੋਅ ਪਾਰਟੀ ਦੀ ਜਿੱਤ ਦਾ ਪ੍ਰਮਾਣ।
ਜਗਦੀਸ਼ ਸਿੰਘ ਕੁਰਾਲੀ: ਹਲਕਾ ਖਰੜ ਤੋਂ ਸ.ਰਣਜੀਤ ਸਿੰਘ ਗਿੱਲ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਲੋਕਾਂ ਦਾ ਭਰਵੇਂ ਇਕੱਠ ਦੁਆਰਾ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਰੋਡ ਸ਼ੋ ਕੀਤਾ ਗਿਆ। ਇਹ ਰੋਡ ਸ਼ੋ ਸਨੀ ਏਿਕਲੇਵ ਦੇ ਕੇ.ਐਫ.ਸੀ ਤੋਂ ਸ਼ੁਰੂ ਹੋ ਕੇ ਖਰੜ, ਕੁਰਾਲੀ, ਮਾਜਰਾ ਤੋਂ ਹੁੰਦੇ ਹੋਏ ਮੁੱਲਾਂਪੁਰ ਵਿਖੇ ਸਮਾਪਤ ਹੋਇਆ। ਸ.ਰਣਜੀਤ ਸਿੰਘ ਗਿੱਲ ਦਾ ਹਲਕਾ ਨਿਵਾਸੀਆਂ ਨੇ ਹਰ ਜਗ੍ਹਾ ਬਾਹਰ ਖੜ੍ਹੇ ਹੋ ਕੇ ਨਿੱਘਾ ਸਵਾਗਤ ਕੀਤਾ, ਫੁੱਲਾਂ ਦੀ ਵਰਖਾ ਕੀਤੀ ਅਤੇ ਉਹਨਾਂ ਦੇ ਹੱਕ ਵਿੱਚ ਨਾਅਰੇ ਲਗਾਏ। ਕਾਫ਼ਲੇ ਦੇ ਰੂਪ ਵਿੱਚ ਨੌਜਵਾਨਾਂ ਨੇ ਮੋਟਰਸਾਈਕਲਾਂ ‘ਤੇ ਪਾਰਟੀ ਦੇ ਝੰਡੇ ਲਗਾ ਕੇ ਨਾਲੋ -ਨਾਲ ਮਾਰਚ ਕੀਤਾ। ਸੈਂਕਡ਼ਿਆਂ ਦੀ ਗਿਣਤੀ ਵਿੱਚ ਗੱਡੀਆਂ, ਟਰੈਕਟਰਾ ਦਾ ਇਹ ਭਾਰੀ ਇਕੱਠ ਜੋਸ਼ ਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਸ.ਰਣਜੀਤ ਸਿੰਘ ਦੀ ਨਿਵੇਕਲੀ ਸ਼ਖ਼ਸੀਅਤ ਨੂੰ ਰੂਪਮਾਨ ਕਰ ਰਿਹਾ ਸੀ। ਹਲਕੇ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਹਮੇਸ਼ਾ ਭਾਈਵਾਲ ਰਹੇ ਸ. ਗਿੱਲ ਨੂੰ ਹਰ ਵਰਗ ਦਾ ਸਹਿਯੋਗ ਅਤੇ ਸਤਿਕਾਰ ਮਿਲ ਰਿਹਾ ਹੈ ਜੋ ਉਹਨਾਂ ਦੀ ਜਿੱਤ ਦਾ ਪ੍ਰਮਾਣ ਹੈ। ਸ.ਗਿੱਲ ਨੇ ਲੋਕਾਂ ਦੇ ਇਸ ਮਾਣ ਸਤਿਕਾਰ ਅਤੇ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹਲਕਾ ਨਿਵਾਸੀਆਂ ਦੇ ਏਨੇ ਪਿਆਰ ਅਤੇ ਸਹਿਯੋਗ ਲਈ ਹਮੇਸ਼ਾ ਰਿਣੀ ਰਹਾਂਗਾ ।ਤੁਹਾਡੇ ਇਸ ਸਾਥ ਸਦਕਾ ਹੀ ਮੈਂ ਤੁਹਾਡੀ ਅਤੇ ਹਲਕੇ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ।ਤੁਹਾਡਾ ਪਿਆਰ ਮੇਰੇ ਯਕੀਨ ਨੂੰ ਹੋਰ ਪੱਕਾ ਕਰ ਰਿਹਾ। ਸ.ਗਿੱਲ ਨਾਲ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਅਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ।