ਨੌਜਵਾਨ ਆਗੂ ਸਤਵੀਰ ਸਿੰਘ ਸੱਤੀ ਨੂੰ ਸਦਮਾ ਪਿਤਾ ਦਾ ਦੇਹਾਂਤ ਵੱਖ ਵੱਖ ਰਾਜਨੀਤਿਕ ਧਾਰਮਿਕ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਮੁੱਲਾਂਪੁਰ ਗਰੀਬਦਾਸ :ਸਥਾਨਕ ਯੂਥ ਆਗੂ ਸਤਵੀਰ ਸਿੰਘ ਸੱਤੀ ਦੇ ਪਿਤਾ ਹਕੀਕਤ ਸਿੰਘ ਦੇ ਅਕਾਲ ਚਲਾਣੇ ‘ਤੇ ਵੱਖ-ਵੱਖ ਸਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਸਰਕਲ ਪ੍ਰਧਾਨ ਸੁਦਾਗਰ ਸਿੰਘ ਹੁਸਿਆਰਪੁਰ, ਰਵਿੰਦਰ ਸਿੰਘ ਸੂੰਕ ਜਰਨਲ ਸਕੱਤਰ, ਹਰਜਿੰਦਰ ਸਿੰਘ ਲਾਡੀ, ਰਵਿੰਦਰ ਸਿੰਘ ਖੇੜਾ, ਗੁਰਧਿਆਨ ਸਿੰਘ, ਕੌਸਲਰ ਗੁਰਬਚਨ ਸਿੰਘ, ਨਾਇਬ ਸਿੰਘ ਧਾਲੀਵਾਲ, ਰਵੀ ਸਰਮਾ ਮੁੱਲਾਂਪੁਰ, ਅਰਵਿੰਦਪੁਰੀ, ਜਸਪਾਲ ਗੁੱਡੂ ਤੇ ਹੋਰਨਾਂ ਨੇ ਸਵ. ਹਕੀਕਤ ਸਿੰਘ ਦੇ ਸਦੀਵੀਂ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਵ: ਹਕੀਕਤ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 22 ਮਈ ਦਿਨ ਐਤਵਾਰ ਨੂੰ ਮੁੱਲਾਂਪੁਰ ਗਰੀਬਦਾਸ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗਾ।