ਹਰ ਕਾਰਜ ਫਾਊਂਡੇਸ਼ਨ ਦੇ ਖੂਨਦਾਨ ‌ ਕੈਂਪ ‘ਚ 100 ਦੇ ਲੱਗਭਗ ਖੂਨਦਾਨੀਆਂ ਨੇ ਖੂਨਦਾਨ ਕੀਤ

ਚੰਡੀਗੜ੍ਹ 17 ਜੁਲਾਈ (ਪੰਜਾਬ ਅੱਪ ਨਿਊਜ਼ ) ਹਰ ਕਾਰਜ ਫਾਊਂਡੇਸ਼ਨ ਵਲੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਖੂਨਦਾਨ ਕੈਂਪ ਆਯੋਜਿਤ ਕਰਵਾਇਆ ਗਿਆ ਜਿਸ ਵਿਚ 100 ਦੇ ਲਗ ਭਗ ਵਿਅਕਤੀਆਂ ਨੇ ਕੌਸ਼ਲ ਹਸਪਤਾਲ ਖਰੜ ਦੀ ਟੀਮ ਨੂੰ ਮਨੁਖਤਾ ਦੀ ਭਲਾਈ ਹਿਤ ਖੂਨਦਾਨ ਕੀਤਾ। ਮੁੱਖ ਮਹਿਮਾਨ ਵਜੋਂ ਸ੍ਰੀ ਅਨਿਲ ਸ਼ੇਰੋਂ,ਰੇਂਜ ਅਫ਼ਸਰ ਪੰਚਕੂਲਾ ਅਤੇ ਸ੍ਰੀ ਦੇਵਿੰਦਰ ਸਿੰਘ ਜੂਗਨੀ ਸਟੇਟ ਐਵਾਰਡੀ ਪੰਜਾਬ ਸ਼ਾਮਲ ਹੋਏ। ਇਸ ਖੂਨਦਾਨ ਕੈਂਪ ਵਿੱਚ ਗੁਰਦੁਆਰਾ ਨਾਢਾ ਸਾਹਿਬ ਕਮੇਟੀ,ਮੋਟਰ ਮਾਰਕਿਟ ਕਮੈਟੀ ਚੰਡੀਗੜ੍ਹ, ਪ੍ਰਧਾਨ ਹਰਭਜਨ ਸਿੰਘ, ਸੁਖਪਾਲ ਸਿੰਘ, ਅਵਤਾਰ ਸਿੰਘ, ਹਰਚਰਨ ਸਿੰਘ ਕਾਲਾ, ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਵੱਲੋਂ ਪ੍ਰਧਾਨ ਅਮਰਜੀਤ ਸਿੰਘ ਮੋਹੜੀ, ਬਲਜਿੰਦਰ ਸਿੰਘ ਚਡਿਆਲਾ, ਤੇਜਵੀਰ ਸਿੰਘ,
ਯੂਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਰਿਹਾ। ਹਰ ਕਾਰਜ ਫਾਉਂਡੈਸ਼ਨ ਵੱਲੋਂ ਇਸ ਮੋਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਵੀ ਬੂਟਿਆਂ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *