ਜਾਣੋ ਕਿਵੇਂ ਪੈਰਾਗਾਨ ਸਕੂਲ ਦੇ ਦਸਵੀਂ ਜਮਾਤ ਦੇ ਟਾਪਰ ਪ੍ਰਭ ਸਿਮਰਨ ਜੱਸੋਵਾਲ ਨੇ ਇਹ ਮੁਕਾਮ ਹਾਸਲ ਕੀਤਾ

ਜਾਣੋ ਕਿਵੇਂ ਪੈਰਾਗਾਨ ਸਕੂਲ ਦੇ ਦਸਵੀਂ ਜਮਾਤ ਦੇ ਟਾਪਰ ਪ੍ਰਭ ਸਿਮਰਨ ਜੱਸੋਵਾਲ ਨੇ ਇਹ ਮੁਕਾਮ ਹਾਸਲ ਕੀਤਾ
ਮਿਹਨਤ ਕਰੋ, ਫੋਕਸ ਕਰਕੇ ਪੜ੍ਹਾਈ ਕਰੋ , ਆਪਣੇ ਕੰਮ ਤੱਕ ਮਤਲਬ ਰੱਖੋ, ਪ੍ਰਮਾਤਮਾ ਹਮੇਸ਼ਾ ਤੁਹਾਡਾ ਸਾਥ ਦੇਵੇਗਾ ਅਤੇ ਤੁਸੀਂ ਹਮੇਸ਼ਾ ਟਾਪ ਕਰੋਗੇ – ਪ੍ਰਭ ਸਿਮਰਨ ਜੱਸੋਵਾਲ
ਮੋਹਾਲੀ 23 ਜੁਲਾਈ
ਸੀ.ਬੀ.ਐਸ. ਈ .ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੋਹਾਲੀ ਦੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਟਾਪ ਕਰਨ ਵਾਲੇ ਵਿਦਿਆਰਥੀ ਪ੍ਰਭ ਸਿਮਰਨ ਸਿੰਘ ਜੱਸੋਵਾਲ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਇਸ ਮੁਕਾਮ ‘ਤੇ ਆਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਮੈਥ ‘ਚ ਟਾਪ ਕੀਤਾ ਹੈ ਜੋ ਮੈਨੂੰ ਸਭ ਤੋਂ ਔਖਾ ਲੱਗਦਾ ਸੀ, ਮੈਂ ਮੈਥ ਦੇ ਸਾਰੇ ਫਾਰਮੂਲੇ ਆਪਣੇ ਕਮਰੇ ਦੀ ਕੰਧ ‘ਤੇ ਲਿਖ ਕੇ ਯਾਦ ਕਰ ਲਏ ਅਤੇ ਆਪਣੇ ਦਿਮਾਗ ਚ ਚੰਗੀ ਤਰਾਂ ਸਮਝੇ, ਉਨ੍ਹਾਂ ਇਹ ਵੀ ਕਿਹਾ ਕਿ ਲੋਕ ਇੱਥੋਂ ਬਾਹਰ ਭੱਜਦੇ ਹਨ ਪਰ ਪੜ੍ਹਾਈ ਇੱਥੇ ਬਹੁਤ ਵਧੀਆ ਹੈ ਬਸ ਇਹ ਫਰਕ ਹੈ ਬਾਹਰ ਪ੍ਰੈਕਟੀਕਲੀ ਜ਼ਿਆਦਾ ਹੈ, ਇੱਥੇ ਥਿਉਰੀ ਜ਼ਿਆਦਾ ਹੈ ।
ਪ੍ਰਭ ਸਿਮਰਨ ਸਿੰਘ ਜੱਸੋਵਾਲ ਨੇ ਦੱਸਿਆ ਕਿ ਤੁਹਾਨੂੰ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਹੈ, ਚਾਹੇ ਸੋਸ਼ਲ ਮੀਡੀਆ ਹੋਵੇ, ਚਾਹੇ ਸਰੀਰ ਦੀ ਕਸਰਤ ਹੋਵੇ, ਪੜ੍ਹਾਈ ਹੋਵੇ ਜਾਂ ਦੋਸਤਾਂ ਨਾਲ ਸੈਰ ਕਰਨਾ ਹੋਵੇ , ਭਾਵੇ ਫਿਰ ਟੀਵੀ ਹੀ ਕਿਉਂ ਨਾ ਦੇਖਣਾ ਹੋਵੇ , ਹਰ ਚੀਜ਼ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ ।
ਬਹੁਤ ਜ਼ਿਆਦਾ ਪੜ੍ਹਾਈ ਕਰਨ ਦੀ ਲੋੜ ਨਹੀਂ ਹੈ ਪਰ ਮੈਂ ਜੋ ਵੀ ਪੜ੍ਹਦਾ ਹਾਂ, ਉਸ ‘ਤੇ ਫੋਕਸ ਕਰਦਾ ਹਾਂ ਉਸ ਨੇ ਕਿਹਾ ਕਿ ਮੇਰੇ ਅਧਿਆਪਕਾਂ ਨੇ ਮੈਨੂੰ ਇਸ ਕਾਬਲ ਬਣਾਇਆ ਹੈ ਕਿ ਮੈਂ ਅੱਜ ਟਾਪ ਕਰਨ ਦੇ ਯੋਗ ਹੋਇਆ ਹਾਂ, ਉਸ ਨੇ ਕਿਹਾ ਕਿ ਲੜਕੇ ਅਤੇ ਲੜਕੀਆਂ ਇੱਕੋ ਜਿਹੀਆਂ ਪੜ੍ਹਦੇ ਹਨ ਪਰ ਲੜਕੀਆਂ ਦੇ ਨੰਬਰ ਚੰਗੇ ਆਏ ਹਨ ਪਰ ਲੜਕੇ ਵੀ ਵਧੀਆ ਨੰਬਰ ਲਿਆ ਸਕਦੇ ਨੇ ਪ੍ਰਭ ਸਿਮਰਨ ਸਿੰਘ ਜੱਸੋਵਾਲ ਨੇ ਇਹ ਵੀ ਕਿਹਾ ਕਿ ਤੁਸੀਂ ਇੱਥੇ ਵੀ ਚੰਗੀ ਪੜ੍ਹਾਈ ਕਰਕੇ ਚੰਗੇ ਨੰਬਰ ਲੈ ਸਕਦੇ ਹੋ, ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਉਦੇਸ਼ ਹੈ ਮੈਂ ਆਈਏਐਸ ਜਾ ਆਈ ਪੀ ਐਸ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ, ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਵੀ ਮਿਹਨਤ ਖੁਸ਼ੀ ਨਾਲ ਕਰਨੀ ਚਾਹੀਦੀ ਹੈ ਬਾਕੀ ਸਭ ਕੁਝ ਰੱਬ ਦੇ ਹੱਥ ਵਿੱਚ ਰਹਿੰਦਾ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਮੈਂ ਆਸਟ੍ਰੇਲੀਆ ਵਿੱਚ ਰਹਿ ਕੇ ਉੱਥੇ ਪੜ੍ਹਿਆ ਹਾਂ, ਉੱਥੇ ਜਾ ਕੇ ਮੈਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ, ਸਮੇਂ ਦਾ ਪਾਬੰਦ ਕਿਵੇਂ ਬਣਨਾ ਹੈ, ਆਪਣੇ ਕੰਮ ‘ਤੇ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਅਧਿਆਪਕ ਸਾਨੂੰ ਸਕੂਲ ਵਿਚ ਪੜ੍ਹਾਉਂਦੇ ਹਨ ਇੱਕ ਵਾਰ ਜੇ ਅਸੀਂ ਘਰ ਜਾ ਕੇ ਪੜ੍ਹ ਲੈਂਦੇ ਹਾਂ, ਤਾਂ ਫਿਰ ਕਿਸੇ ਟਿਊਸ਼ਨ ਦੀ ਲੋੜ ਨਹੀਂ ਹੁੰਦੀ ਅਤੇ ਅੱਜ ਉਸ ਦੇ ਨਤੀਜੇ ਵਜੋਂ ਮੈਂ ਇਹ ਮੁਕਾਮ ਹਾਸਲ ਕਰ ਸਕਿਆ ਹਾਂ, ਜਿਸ ਦਾ ਸਿਹਰਾ ਮੇਰੇ ਅਧਿਆਪਕ ਪ੍ਰਿੰਸੀਪਲ ਅਤੇ ਮੇਰੇ ਮਾਤਾ-ਪਿਤਾ ਨੂੰ ਜਾਂਦਾ ਹੈ ।