ਬਲਾਇੰਡ ਪਰਸਨ ਐਸੋਸ਼ੀਏਸ਼ਨ ਵੱਲੋਂ ਮਨਾਈ ਗਈ 41ਵੀਂ ਸਥਾਪਨਾ ਵਰ੍ਹੇਗੰਢ

0

ਕੁਰਾਲੀ, ਮੁੱਲਾਂਪੁਰ ਗਰੀਬਦਾਸ, 25 ਜੁਲਾਈ  : ਬਲਾਇੰਡ ਪਰਸਨ ਐਸੋਸ਼ੀਏਸ਼ਨ ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਵੱਲੋਂ ਪੂਰੀ ਡਿਵੈਲਪਮੈਂਟ ਟ੍ਰਸਟ (ਰਜਿ:), ਦਾਸ ਯੁਨੀਵਰਸਲ ਗਰੁਪ ਅਤੇ ਵੁਮੈਨ ਐਂਡ ਚਾਇਲਡ ਵੈਲਫੇਅਰ ਆਰਗਨਾਇਜੇਸ਼ਨ ਮੁੱਲਾਂਪੁਰ ਗਰੀਬਦਾਸ ਦੇ ਵਿਸ਼ੇਸ਼ ਸਹਿਯੋਗ ਨਾਲ ਆਪਣੀ ਸੰਸਥਾ ਦੀ 41ਵੀਂ ਸਥਾਪਨਾ ਵਰ੍ਹੇਗੰਢ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਦੇ ਰੂਪ ਵਿੱਚ ਵਿਸ਼ਵਕਰਮਾ ਮਹਾਂਵੀਰ ਰੈਸਲੀਂਗ ਕਲੱਬ ਦੇ ਹਾਲ ਵਿੱਚ ਸੰਸਥਾ ਦੇ ਚੇਅਰਮੈਨ ਰੋਹਿਤ ਕੁਮਾਰ ਦੀ ਅਗਵਾਈ ਅਤੇ ਪ੍ਰਧਾਨ ਹਰੀਸ਼ ਪਾਂਡੇ ਦੀ ਪ੍ਰਧਾਨਗੀ ਹੇਠ ਮਨਾਈ ਗਈ । ਇਸ ਮੌਕੇ ਸ.ਧਰਮਵੀਰ ਸਿੰਘ ਡੀਐਸਪੀ ਮੁੱਲਾਂਪੁਰ ਗਰੀਬਦਾਸ (ਖਰੜ-2), ਪੂਰੀ ਡਿਵੈਲਪਮੈਂਟ ਟ੍ਰਸਟ (ਰਜਿ:) ਚੇਅਰਮੈਨ ਅਰਵਿੰਦ ਪੂਰੀ ਅਤੇ ਦਾਸ ਯੁਨੀਵਰਸਲ ਗਰੁਪ ਦੇ ਪ੍ਰਧਾਨ ਰਵੀ ਸ਼ਰਮਾ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ । ਇਸ ਮੌਕੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਸੰਸਥਾ ਦੇ ਪ੍ਰਧਾਨ ਹਰੀਸ਼ ਪਾਂਡੇ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਾਡੀ ਸੰਸਥਾ ਵਿੱਚ ਲਗਭਗ 200 ਦੇ ਕਰੀਬ ਮੈਂਬਰ ਹਨ ਤੇ ਸਾਡੀ ਸੰਸਥਾ ਵੱਲੋਂ ਬਲਾਇੰਡ ਬੱਚਿਆਂ ਨੂੰ ਪੜ੍ਹਾਉਣ ਅਤੇ ਆਪਣੇ ਜੀਵਨ ਨੂੰ ਕੁਝ ਸਰਲ ਢੰਗ ਨਾਲ ਜੀਣ ਦੇ ਢੰਗ ਸਿਖਾਏ ਜਾਂਦੇ ਹਨ ਤੇ ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦੇ ਸਹਿਯੋਗ ਨਾਲ ਅੱਜ ਕਈ ਬੱਚੇ ਵੱਖ ਵੱਖ ਵਿਸ਼ਿਆਂ ਵਿੱਚ ਐਮ.ਏ ਤੱਕ ਕਰ ਰਹੇ ਹਨ । ਇਸ ਦੌਰਾਨ ਪਰਮਜੀਤ ਵੱਲੋਂ ਸਟੇਜ ਸੰਚਾਲਕ ਦੀ ਭੂਮਿਕਾ ਬਖੂਬੀ ਨਿਭਾਈ ਗਈ । ਇਸ ਮੌਕੇ ਸੰਸਥਾ ਦੇ ਬੱਚਿਆਂ ਵੱਲੋਂ ਕਵਿਜ਼ (ਸਵਾਲ ਜਬਾਬ), ਭੰਗੜਾ ਤੇ ਗਿੱਧਾ ਪੇਸ਼ ਕਰਕੇ ਆਪਣੀ ਕਾਬਲੀਅਤ ਦਰਸਾਈ । ਇਸ ਦੌਰਾਨ ਸੰਸਥਾ ਦੇ ਆਗੂਆਂ ਵੱਲੋਂ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਤੋਂ ਬਲਾਇੰਡ ਲੋਕਾਂ ਲਈ ਸਹਿਯੋਗ ਦੀ ਮੰਗ ਕੀਤੀ ਗਈ ਤੇ ਸੰਸਥਾ ਦੀ 41ਵੀਂ ਵਰ੍ਹੇਗੰਢ ਮਨਾਉਣ ਲਈ ਸਹਿਯੋਗ ਦੇਣ ਲਈ ਪੂਰੀ ਡਿਵੈਲਪਮੈਂਟ ਟ੍ਰਸਟ (ਰਜਿ:), ਦਾਸ ਯੁਨੀਵਰਸਲ ਗਰੁਪ ਅਤੇ ਵੁਮੈਨ ਐਂਡ ਚਾਇਲਡ ਵੈਲਫੇਅਰ ਓਰਗਣਾਇਜੇਸ਼ਨ ਮੁੱਲਾਂਪੁਰ ਗਰੀਬਦਾਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਪੂਰੀ ਡਿਵੈਲਪਮੈਂਟ ਟ੍ਰਸਟ (ਰਜਿ:), ਦਾਸ ਯੁਨੀਵਰਸਲ ਗਰੁਪ ਅਤੇ ਵੁਮੈਨ ਐਂਡ ਚਾਇਲਡ ਵੈਲਫੇਅਰ ਓਰਗਣਾਇਜੇਸ਼ਨ ਮੁੱਲਾਂਪੁਰ ਗਰੀਬਦਾਸ ਵੱਲੋਂ ਆਏ ਮਹਿਮਾਨਾਂ ਅਤੇ ਬਲਾਇੰਡ ਪਰਸਨ ਐਸੋਸ਼ੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਲਈ ਚਾਹ-ਪਾਣੀ, ਪਕੋੜੇ ਅਤੇ ਦੁਪਹਿਰ ਦੇ ਖਾਨੇ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਸੀ । ਸੰਸਥਾ ਬਲਾਇੰਡ ਪਰਸਨ ਐਸੋਸ਼ੀਏਸ਼ਨ ਵੱਲੋਂ ਸ.ਧਰਮਵੀਰ ਸਿੰਘ ਡੀਐਸਪੀ ਮੁੱਲਾਂਪੁਰ ਗਰੀਬਦਾਸ (ਖਰੜ-2), ਪੂਰੀ ਡਿਵੈਲਪਮੈਂਟ ਟ੍ਰਸਟ (ਰਜਿ:) ਚੇਅਰਮੈਨ ਅਰਵਿੰਦ ਪੂਰੀ ਅਤੇ ਅਤੇ ਦਾਸ ਯੁਨੀਵਰਸਲ ਗਰੁਪ ਦੇ ਪ੍ਰਧਾਨ ਰਵੀ ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਡੀਐਸਪੀ ਆਫਿਸ ਤੋਂ ਪਰਗਟ ਸਿੰਘ ਮੁੱਖ ਰੀਡਰ, ਪ੍ਰਦੀਪ ਕੁਮਾਰ ਨਾਇਬ ਰੀਡਰ ਤੋਂ ਇਲਾਵਾ ਪੂਰੀ ਡਿਵੈਲਪਮੈਂਟ ਟ੍ਰਸਟ (ਰਜਿ:) ਦੇ ਪ੍ਰਧਾਨ ਰਵੀ ਸ਼ਰਮਾ, ਵੁਮੈਨ ਐਂਡ ਚਾਇਲਡ ਵੈਲਫੇਅਰ ਆਰਗਨਾਇਜੇਸ਼ਨ ਦੀ ਪ੍ਰਧਾਨ ਸ਼ੈੱਫ਼ੀ ਅਤੇ ਨੇਹਾ, ਮਨਮੀਤ ਸਿੰਘ, ਗੌਰਵ ਗੁਪਤਾ, ਗੁਰਦਾਸ ਸ਼ਰਮਾ, ਰਣਜੀਤ ਸਿੰਘ (ਸਾਰੇ ਟ੍ਰਸਟੀ), ਬਲਾਇੰਡ ਪਰਸਨ ਐਸੋਸ਼ੀਏਸ਼ਨ ਦੀ ਜਨਰਲ ਸਕੱਤਰ ਦਿਵਯਾ ਆਦਿ ਹਾਜਰ ਸਨ ।

ਫੋਟੋ ਕੈਪਸ਼ਨ 01 :

About Author

Leave a Reply

Your email address will not be published. Required fields are marked *

You may have missed