ਸਰਕਾਰੀ ਸੀ. ਸੈ. ਸਕੂਲ ਰਡਿਆਲਾ ਵਿਚ ਸ਼ੁਰੂ ਕੀਤੀ ਗਈ ਸਾਇਬਰ ਸੁਰੱਖਿਆ ਜਾਗਰੂਕਤਾ ਮੁਹਿੰਮ

0

ਖਰੜ :

ਸਰਕਾਰੀ ਸੀ. ਸੈ. ਸਕੂਲ ਰਡਿਆਲਾ ਵਿਚ ਸ਼ੁਰੂ ਕੀਤੀ ਗਈ ਸਾਇਬਰ ਸੁਰੱਖਿਆ ਜਾਗਰੂਕਤਾ ਮੁਹਿੰਮ ਅਧੀਨ ਅੱਜ ਅਤੇ ਕੱਲ੍ਹ ਕੰਪਿਊਟਰ ਫੈਕਲਟੀ ਦੀ ਅਗਵਾਈ ਵਿਚ ਲੈਕਚਰ ਆਯੋਜਿਤ ਕਰਵਾਏ ਗਏ।ਮੈਡਮ ਰੇਨੂੰ ਗੁਪਤਾ ਅਤੇ ਅਮਨਦੀਪ ਕੌਰ ਸਿੱਧੂ ਨੇ ਇਨ੍ਹਾਂ ਭਾਸ਼ਣਾਂ ਲਈ ਆਯੋਜਕਾਂ ਦੀ ਭੂਮਿਕਾ ਨਿਭਾਈ।

ਮੈਡਮ ਰੇਨੂੰ ਗੁਪਤਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਾਇਬਰ ਸੰਸਾਰ ਚ ਹੋ ਰਹੇ ਅਤੇ ਹੋ ਸਕਣ ਵਾਲੇ ਮਾਮੂਲੀ ਅਤੇ ਗੰਭੀਰ ਕਿਸਮ ਦੇ ਅਪਰਾਧਾਂ ਬਾਰੇ ਵਿਸਤਾਰ ਪੂਰਵਕ ਸਮਝਾਇਆ। ਉਨ੍ਹਾਂ ਸਭ ਨੂੰ ਸੁਚੇਤ ਕੀਤਾ ਕਿ ਕੋਈ ਵੀ ਪੋਸਟ ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ‘ਤੇ ਭੇਜਣ ਨਾਲ ਮੁਸੀਬਤ ਨੂੰ ਸੱਦਾ ਦੇਣ ਬਰਾਬਰ ਹੋ ਸਕਦਾ ਹੈ। ਉਨ੍ਹਾਂ ਇਸ ਗੱਲ ਉੱਪਰ ਵੀ ਚਾਨਣਾ ਪਾਇਆ ਕਿ ਜੇਕਰ ਕੋਈ ਵਿਅਕਤੀ ਸਾਡੀ ਗ਼ਲਤ ਸੂਚਨਾ ਜਾਂ ਫੋਟੋ ਆਦਿ ਸੋਸ਼ਲ ਮੀਡੀਆ ‘ਤੇ ਪ੍ਰਚਾਰਿਤ-ਪ੍ਰਸਾਰਿਤ ਕਰਦਾ ਹੈ ਤਾਂ ਕਿਸ ਤਰ੍ਹਾਂ ਆਨ ਲਾਈਨ ਜਾਂ ਮੋਹਾਲੀ ਸਥਿਤ ਰਾਜ ਪੱਧਰੀ ਸਾਇਬਰ ਅਪਰਾਧ ਥਾਣੇ ਚ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਸਕੂਲ-ਹੈੱਡਮਾਸਟਰ ਨੇ ਸਾਇਬਰ ਸੁਰੱਖਿਆ, ਬੈਂਕ ਅਕਾਊਂਟ ਨਾਲ ਫੋਨ ਨੰਬਰ ਜੋੜਨਾ, ਉ.ਟੀ.ਪੀ. ਕਿਸੇ ਨਾਲ ਵੀ ਸਾਂਝਾ ਨਾ ਕਰਨ ਦੀ ਲੋੜ ਅਤੇ ਖ਼ਤਰਿਆਂ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਕਈ ਵੱਡੀਆਂ ਹਸਤੀਆਂ ਅਤੇ ਜਾਗਰੂਕ ਵਿਅਕਤੀ ਵੀ ਕਈ ਵਾਰ ਇਸ ਖੇਤਰ ਵਿਚ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਏਟੀਐਮ ਕਾਰਡ ਫਰਾਡ, ਫੋਨ ਤੇ ਸਥਾਪਿਤ ਕੀਤੀਆਂ ਐਪਸ ਰਾਹੀਂ ਡਾਟਾ ਚੋਰੀ ਹੋਣਾ, ਬਿਜਲੀ ਬੋਰਡ ਦੇ ਨਾਮ ‘ਤੇ ਲੋਕਾਂ ਦੇ ਮੋਬਾਇਲ ਫੋਨਾਂ ‘ਤੇ ਕੁਨੈਕਸ਼ਨ ਕੱਟਣ ਦੀ ਧਮਕੀ ਦਿੰਦੇ ਸੁਨੇਹੇ ਰਾਹੀਂ ਹੋ ਰਹੀ ਅਤੇ ਹੋ ਚੁਕੀ ਧੋਖਾਧੜੀ ਬਾਰੇ ਵੀ ਸਕੂਲ ਮੁਖੀ ਨੇ ਆਪਣੇ ਭਾਸ਼ਣ ਰਾਹੀਂ ਸਭ ਨੂੰ ਜਾਗਰੂਕ ਕੀਤਾ।

ਇਸ ਮੌਕੇ ਅਨੁਰਾਧਾ, ਗੁਰਿੰਦਰ ਕੌਰ, ਸੀਮਾ ਸਿਆਲ,
ਸੰਦੀਪ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਸਿਮਰਨਜੀਤ ਕੌਰ, ਰਾਜਵੀਰ ਤੇ ਹਰਸ਼ਪ੍ਰੀਤ ਵੀ ਹਾਜ਼ਰ ਰਹੇ।

About Author

Leave a Reply

Your email address will not be published. Required fields are marked *

You may have missed