ਨੈਸ਼ਨਲ ਲੋਕ ਅਦਾਲਤ ਵਿੱਚ ਆਲਮਜੀਤ ਮਾਨ ਜਿੱਤੇ ਕੇਸ ਇੱਕ ਕਰੋੜ ਅੱਸੀ ਲੱਖ ਦੀ ਜ਼ਮੀਨ ਬਣੀ 120 ਕਰੋੜ ਦੀ

ਕੁਰਾਲੀ : ਪਿਛਲੇ ਦਿਨੀਂ ਪੂਰੇ ਦੇਸ਼ ਭਰ ਵਿਚ ਨੈਸ਼ਨਲ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਜਿਸ ਦੇ ਚਲਦੇ ਬਹੁਤ ਲੰਮੇ ਸਮੇਂ ਤੋਂ ਲਟਕ ਰਹੇ ਕੇਸਾਂ ਦੇ ਨਿਪਟਾਰੇ ਵੀ ਕੀਤੇ ਗਏ ਅਜਿਹਾ ਹੀ ਇੱਕ ਕੇਸ ਜ਼ੀਰਕਪੁਰ ਦੀ ਜਾਇਦਾਦ ਸੰਬੰਧੀ ਸਮਾਜ ਸੇਵੀ ਆਲਮਜੀਤ ਸਿੰਘ ਮਾਨ ਅਤੇ ਕੁਝ ਹੋਰ ਲੋਕਾਂ ਦੇ ਵਿਚਕਾਰ ਚੱਲ ਰਿਹਾ ਸੀ.ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੇਸ ਪਿਛਲੇ 18 ਸਾਲਾਂ ਤੋਂ ਲਟਕਦਾ ਆ ਰਿਹਾ ਸੀ ਜਿਸ ਦਾ ਕਿ ਹੁਣ ਤਾਜ਼ਾ ਲੱਗੀ ਨੈਸ਼ਨਲ ਲੋਕ ਅਦਾਲਤ ਵਿਚ ਨਿਪਟਾਰਾ ਹੋ ਗਿਆ ਹੈ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਆਲਮਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਕੇਸ ਜਿਸ ਦਾ ਅੱਜ ਨਿਪਟਾਰਾ ਹੋਇਆ ਹੈ ਪਿਛਲੇ 18 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਆਰੰਭਤਾ ਸਮੇਂ ਇਸ ਜ਼ਮੀਨ ਦੀ ਕੀਮਤ ਇੱਕ ਕਰੋੜ ਅੱਸੀ ਲੱਖ ਦੱਸੀ ਜਾ ਰਹੀ ਸੀ ਜੋ ਕਿ ਸਮੇਂ ਦੇ ਨਾਲ ਹੁਣ 120 ਕਰੋੜ ਬਣ ਚੁੱਕੀ ਹੈ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹਨਾ ਨਾਲ ਉਨ੍ਹਾਂ ਦਾ ਇਹ ਕੇਸ ਚੱਲ ਰਿਹਾ ਸੀ ਉਨ੍ਹਾਂ ਨੂੰ ਤਰਸ ਦੇ ਆਧਾਰ ਉਤੇ 65 ਕਰੋਡ਼ ਤੋਂ ਉੱਪਰ ਦੀ ਜ਼ਮੀਨ ਛੱਡ ਦਿੱਤੀ ਗਈ ਹੈ ਗੱਲਬਾਤ ਦੌਰਾਨ ਮਾਨ ਨੇ ਕਿਹਾ ਕਿ ਪ੍ਰਮਾਤਮਾ ਦੇ / ਕੋਰਟਾ ਘਰ ਦੇਰ ਜ਼ਰੂਰ ਹੈ ਪਰ ਅੰਧੇਰ ਨਹੀਂ ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਭ੍ਰਿਸ਼ਟਾਚਾਰ ਡੀਲਰਾਂ ਬਿਲਡਰਾਂ ਅਫ਼ਸਰਾਂ ਅਤੇ ਲੀਡਰਾਂ ਤੋਂ ਬਚ ਕੇ ਰਹਿਣ ਕਿਉਂਕਿ ਸਮਾਜ ਵਿੱਚ ਕੁਝ ਭ੍ਰਿਸ਼ਟ ਅਧਿਕਾਰੀਆਂ ਅਫਸਰਾਂ ਅਤੇ ਬਿਲਡਰਾਂ ਦੀ ਲੁੱਟ ਘਸੁੱਟ ਦਾ ਕਾਰਨ ਹਮੇਸ਼ਾਂ ਗ਼ਰੀਬ ਲੋਕ ਹੀ ਹੁੰਦੇ ਹਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਆਲਮਜੀਤ ਮਾਨ ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਕਰ ਰਹੇ ਹਨ ਅਤੇ ਦੇਸ਼ ਦੁਨੀਆਂ ਵਿਚ ਚੱਲੀ ਕੋਰੋਨਾ ਮਹਾਂਮਾਰੀ ਦੌਰਾਨ ਵੀ ਲੱਖਾਂ ਸੈਨੇਟਾਈਜ਼ਰ ਦੀਆਂ ਬੋਤਲਾਂ ਅਤੇ ਮਾਸਕ ਵੀ ਮਾਨ ਦੁਆਰਾ ਵੰਡੇ ਗਏ ਸਨ ਜੋ ਸੇਵਾਵਾਂ ਅੱਜ ਵੀ ਜਾਰੀ ਹਨ
ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਬੱਚਿਆਂ ਲਈ ਕਾਰਜ
ਇਨ੍ਹਾਂ ਸਭਨਾਂ ਤੋਂ ਇਲਾਵਾ ਮਾਨ ਜੇਲ੍ਹਾਂ ਵਿੱਚ ਬੰਦ ਬੱਚਿਆਂ ਦੇ ਲਈ ਵੀ ਹਮੇਸ਼ਾਂ ਸਰਗਰਮ ਰਹਿੰਦੇ ਹਨ ਜਾਣਕਾਰੀ ਦਿੰਦੇ ਹੋਏ ਮਾਨ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਬੰਦ ਬੱਚਿਆਂ ਨੂੰ ਰੋਜ਼ਾਨਾ ਦੁੱਧ ਬਿਸਕੁਟ ਅਤੇ ਫ਼ਲ ਪਹੁੰਚਦਾ ਕਰਦੇ ਹਨ ਅਤੇ ਇਹ ਸੇਵਾ ਉਹ ਉਦੋਂ ਤੱਕ ਕਰਦੇ ਰਹਿਣਗੇ ਜਦੋਂ ਤਕ ਇਹ ਬੱਚੇ ਅਠਾਰਾਂ ਸਾਲ ਦੇ ਨਹੀਂ ਹੋ ਜਾਂਦੇ.
ਆਲਮਜੀਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਸਾਰੇ ਬੱਚਿਆਂ ਦੀ ਸੂਚੀ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਤਾਂ ਜੋ ਹਰ ਇੱਕ ਬੱਚੇ ਤਕ ਉਹ ਪਹੁੰਚ ਕਰ ਸਕਣ
ਅਪਾਹਜ ਅਤੇ ਨੇਤਰਹੀਣ ਬੱਚਿਆਂ ਲਈ ਕਾਰਜ
ਆਲਮਜੀਤ ਸਿੰਘ ਮਾਨ 1988 ਤੋਂ ਉੱਤਰੀ ਭਾਰਤ ਵਿੱਚ ਲਗਾਤਾਰ ਅਪਾਹਜ ਅਤੇ ਨੇਤਰਹੀਣ ਬੱਚਿਆਂ ਅਤੇ ਅਨਾਥ ਬੱਚਿਆਂ ਦੀ ਦੇਖਭਾਲ ਕਰਦੇ ਆ ਰਹੇ ਹਨ ਜਿਸ ਦੇ ਚਲਦੇ ਹਰ ਸਾਲ ਉਨ੍ਹਾਂ ਦੁਆਰਾ ਇਨ੍ਹਾਂ ਬੱਚਿਆਂ ਲਈ ਰੰਗਾਰੰਗ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ ਤਾਂ ਜੋ ਇਹ ਬੱਚੇ ਆਪਣੇ ਆਪ ਨੂੰ ਸਮਾਜ ਤੋਂ ਵੱਖਰਾ ਨਾ ਸਮਝਣ .ਮਾਂਨ ਦੁਆਰਾ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਵਿਖੇ ਸਥਿਤ ਉਨ੍ਹਾਂ ਦੀ ਜ਼ਮੀਨ ਉੱਤੇ ਨੇਤਰਹੀਨ ਅਤੇ ਗ਼ਰੀਬ ਬੱਚਿਆਂ ਲਈ ਮੁਫ਼ਤ ਸੰਗੀਤ ਅਕੈਡਮੀ ਅਤੇ ਕਿਸਾਨਾਂ ਮਜ਼ਦੂਰਾਂ ਲਈ ਕਿਸਾਨ ਭਵਨ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਸੀ ਜਿਸ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ ਜਾਣਕਾਰੀ ਦਿੰਦੇ ਹੋਏ ਆਲਮਜੀਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਐੱਨ ਆਰ ਆਈ ਹਨ ਅਤੇ ਉਨ੍ਹਾਂ ਦੀ ਕੋਈ ਵੀ ਐੱਨ ਜੀ ਓ ਨਹੀਂ ਹੈ ਉਹ ਇਹ ਸਾਰੇ ਕੰਮ ਆਪਣੇ ਦਮ ਅਤੇ ਆਪਣੇ ਪੈਸੇ ਨਾਲ ਕਰਦੇ ਹਨ ਅਤੇ ਕਿਸੇ ਤੋਂ ਵੀ ਕਿਸੇ ਕਿਸਮ ਦਾ ਕੋਈ ਦਾਨ ਸਵੀਕਾਰ ਨਹੀਂ ਕੀਤਾ ਜਾਂਦਾ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਵੀ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ ਉਹ ਆਲਮਜੀਤ ਮਾਨ ਨਾਲ ਸੰਪਰਕ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਕਿਸੇ ਐੱਨ ਜੀ ਓ ਜਾਂ ਸੰਸਥਾ ਨੂੰ ਦਾਨ ਕਰਨ ਦੀ ਬਜਾਏ ਸਿੱਧਾ ਕਿਸੇ ਨੂੰ ਦਾਨ ਦੇਣਾ ਸਭ ਤੋਂ ਵਧੀਆ ਹੁੰਦਾ ਹੈ.ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਲਮਜੀਤ ਸਿੰਘ ਮਾਨ ਨੂੰ ਉਨ੍ਹਾਂ ਦੇ ਕੀਤੇ ਸਮਾਜ ਸੇਵੀ ਕੰਮਾਂ ਦੇ ਬਦਲੇ ਪੰਜਾਬ ਸਰਕਾਰ ਦੁਆਰਾ ਰਾਜ ਪੱਧਰੀ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ .