ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਮੋਰਿੰਡਾ ਵਿੱਖੇ ਮਿਸ਼ਨ ਹਰਿਆਲੀ ਤਹਿਤ ਲਗਾਏ ਬੂਟੇ

ਜਗਦੀਸ਼ ਸਿੰਘ ਕੁਰਾਲੀ : ਪੰਜਾਬ ਸਰਕਾਰ ਦਵਾਰਾ ਲਗਾਤਾਰ ਵਾਤਾਵਰਨ ਨੂੰ ਸੁੱਧ ਰੱਖਣ ਲਈ ਯਤਨ ਜਾਰੀ ਹਨ ਜਿਸਦੇ ਚੱਲਦੇ ਰੋਜਾਨਾ ਵੱਖ ਵੱਖ ਜਗ੍ਹਾ ਬੂਟੇ ਲਗਾਏ ਜਾ ਰਹੇ ਹਨ ਅੱਜ ਕੁਰਾਲੀ ਦੇ ਨਜ਼ਦੀਕੀ ਮਿਸ਼ਨ ਹਰਿਆਲੀ ਪ੍ਰੋਗਰਾਮ ਦੇ ਮੱਦੇਨਜ਼ਰ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਮੋਰਿੰਡਾ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਦੇ ਨਾਲ ਲੱਗਦੀ ਆਪਣੀ ਨਵੀਂ ਖਰੀਦੀ ਜ਼ਮੀਨ ਵਿੱਚ 300 ਦੇ ਕਰੀਬ ਬੂਟੇ ਲਗਾਏ। ਬੂਟੇ ਲਗਾਉਣ ਦੀ ਮੁਹਿੰਮ ਮੈਨੇਜਮੈਂਟ ਦੇ ਮੈਂਬਰ ਬਲਦੇਵ ਸਿੰਘ ਨਾਮਧਾਰੀ ਅਤੇ ਪ੍ਰਿੰਸੀਪਲ ਸ੍ਰੀਮਤੀ ਸੋਨਿਕਾ ਸੰਧੂ ਦੀ ਦੇਖ-ਰੇਖ ਹੇਠ ਹੋਈ। ਸ੍ਰੀ ਬਲਦੇਵ ਸਿੰਘ ਨਾਮਧਾਰੀ ਨੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਹਰੇਕ ਵਿਦਿਆਰਥੀ ਨੂੰ ਹਰ ਸਾਲ ਘੱਟੋ-ਘੱਟ ਇੱਕ ਬੂਟਾ ਲਗਾਉਣ ਅਤੇ ਪਾਲਣ ਪੋਸ਼ਣ ਕਰਨ ਦੀ ਅਪੀਲ ਕੀਤੀ।