ਭਾਰਤੀ ਸਟੇਟ ਬੈਂਕ ਦੇ ਸੁਖਵਿੰਦਰ ਸਿੰਘ ਨੂੰ ਮਿਲਿਆ ਬੈਸਟ ਮੁਲਾਜ਼ਮ ਦਾ ਐਵਾਰਡ

ਭਾਰਤੀ ਸਟੇਟ ਬੈਂਕ ਦੇ ਸੁਖਵਿੰਦਰ ਸਿੰਘ ਨੂੰ ਮਿਲਿਆ ਬੈਸਟ ਮੁਲਾਜ਼ਮ ਦਾ ਐਵਾਰਡ
ਚੰਡੀਗੜ੍ਹ :ਭਾਰਤੀ ਸਟੇਟ ਬੈਂਕ ਦੁਆਰਾ ਹਰ ਮਹੀਨੇ ਅਤੇ ਅਲੱਗ ਅਲੱਗ ਮੌਕੇ ਆਪਣੇ ਮੁਲਾਜ਼ਮਾਂ ਨੂੰ ਵਧੀਆ ਕਾਰਗੁਜ਼ਾਰੀ ਦੇ ਬਦਲੇ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਭਾਰਤੀਆ ਸਟੇਟ ਬੈਂਕ ਦੀ ਪੰਜਾਬ ਯੂਨੀਵਰਸਿਟੀ ਸ਼ਾਖਾ ਵਿਖੇ ਸੀਨੀਅਰ ਅਸਿਸਟੈਂਟ ਦੇ ਤੌਰ ਤੇ ਸੇਵਾਵਾਂ ਦੇ ਰਹੇ ਸੁਖਵਿੰਦਰ ਸਿੰਘ ਨੂੰ ਲਗਾਤਾਰ ਵਧੀਆ ਮੁਲਾਜ਼ਮ ਦਾ ਐਵਾਰਡ ਮਿਲ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਸਟੇਜਾਂ ਉਤੇ ਮਾਣ ਹਾਸਿਲ ਹੋ ਚੁੱਕਿਆ ਹੈ ਅਤੇ ਲੋਕਾਂ ਦੀ ਸੇਵਾ ਕਰਨ ਨੂੰ ਉਹ ਆਪਣਾ ਮੁਢਲਾ ਫ਼ਰਜ਼ ਸਮਝਦੇ ਹਨ ਉਨ੍ਹਾਂ ਕਿਹਾ ਕਿ ਜੋ ਲੋਕ ਬੈਂਕ ਵਿਖੇ ਕਿਸੇ ਕੰਮ ਲਈ ਆਉਂਦੇ ਹਨ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਸ ਕੰਮ ਨੂੰ ਪਹਿਲ ਦੇ ਆਧਾਰ ਉੱਤੇ ਪੂਰਾ ਕੀਤਾ ਜਾਵੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਬੈਂਕ ਮੁਲਾਜ਼ਮ ਦੇ ਤੌਰ ਤੇ ਸੇਵਾਵਾਂ ਦਿੰਦੇ ਹੋਏ ਨਾਲ ਸਮਾਜ ਸੇਵਾ ਅਤੇ ਕਲਾਕਾਰ ਦੇ ਤੌਰ ਤੇ ਵੀ ਕੰਮ ਕਰਦੇ ਹਨ