ਮਨਵਿੰਦਰ ਸਿੰਘ ਵਿੱਕੀ ਗਤਕਾ ਫੈਡਰਸ਼ਨ ਦੇ ਟੈਕਨੀਕਲ ਡਾਇਰੈਕਟਰ ਹੋਏ ਨਿਯੁਕਤ

ਮਨਵਿੰਦਰ ਸਿੰਘ ਵਿੱਕੀ ਗਤਕਾ ਫੈਡਰਸ਼ਨ ਦੇ ਟੈਕਨੀਕਲ ਡਾਇਰੈਕਟਰ ਹੋਏ ਨਿਯੁਕਤ
ਮੋਹਾਲੀ : ਪੰਜਾਬ ਦੀ ਵਿਰਾਸਤੀ ਖੇਡ ਗਤਕਾ ਦਾ ਪੂਰੇ ਦੇਸ਼ ਅੰਦਰ ਪਿਛਲੇ ਲੰਮੇ ਸਮੇ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਗਤਕਾ ਫੈਡਰਸ਼ਨ ਆਫ ਇੰਡੀਆ ਨੇ ਗਤਕਾ ਖੇਡ ਵਿੱਚ ਬਣਾਈ ਨਿਯਮਾਵਲ਼ੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਮਨਵਿੰਦਰ ਸਿੰਘ ਵਿੱਕੀ ਅੰਮ੍ਰਿਤਸਰ ਸਾਹਿਬ ਨੂੰ ਫੈਡਰਸ਼ਨ ਦਾ ਟੈਕਨੀਕਲ ਡਾਇਰੈਕਟਰ ਲਗਾਇਆ ਗਿਆ ਹੈ ਜਿਸ ਨਾਲ ਗਤਕਾ ਖਿਡਾਰੀਆਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ. ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਤਕਾ ਫੈਡਰਸ਼ਨ ਆਫ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਸੋਹਲ ਅਤੇ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਮਨਵਿੰਦਰ ਸਿੰਘ ਵਿੱਕੀ ਪਿਛਲੇ ਲੰਮੇ ਸਮੇ ਤੋਂ ਗਤਕਾ ਖੇਡ ਨਾਲ ਜੁੜੇ ਹੋਏ ਹਨ ਅਤੇ ਓਹਨਾ ਦਵਾਰਾ ਪੰਜਾਬ ਤੌ ਬਾਹਰ ਵੀ ਕਾਫੀ ਰਾਜਾ ਅੰਦਰ ਗਤਕਾ ਖਿਡਾਰੀਆਂ ਨੂੰ ਗਤਕੇ ਦੇ ਨਿਯਮਾਂ ਵਾਰੇ ਸਿਖਲਾਈ ਦੇ ਚੁੱਕੇ ਹਨ ਅਤੇ ਓਹਨਾ ਦਵਾਰਾ ਗਤਕੇ ਦੇ ਪ੍ਰਸਾਰ ਲਈ ਦਿੱਤੀਆਂ ਸੇਵਾਵਾਂ ਬਦਲੇ ਓਹਨਾ ਨੂੰ ਟੈਕਨੀਕਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ. ਇਸ ਸੰਬੰਧੀ ਗੱਲਬਾਤ ਦੌਰਾਨ ਮਨਵਿੰਦਰ ਸਿੰਘ ਵਿੱਕੀ ਨੇ ਗਤਕੇ ਫੈਡਰਸ਼ਨ ਦੇ ਕੌਮੀ ਪ੍ਰਧਾਨ ਹਰਚਰਨ ਸਿੰਘ ਭੁੱਲਰ,ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਸੋਹਲ,ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਦਾ ਧੰਨਬਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਓਹਨਾ ਨੂੰ ਸੋਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਗਤਕਾ ਨਿਯਮਾਵਲੀ ਨੂੰ ਪੂਰੇ ਦੇਸ਼ ਅੰਦਰ ਖਿਡਾਰੀਆਂ ਤੱਕ ਪਹੁੰਚਾਉਣ ਲਈ ਹਰ ਰਾਜ ਅੰਦਰ ਗਤਕਾ ਕੈਂਪ ਲਗਾਏ ਜਾਣਗੇ ਜਿਸ ਨਾਲ ਇਸ ਖੇਡ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ. ਇਸ ਮੌਕੇ ਪੰਜਾਬ ਰਾਜ ਕੋ ਆਰਡੀਨੇਟਰ ਜਗਦੀਸ਼ ਸਿੰਘ ਕੁਰਾਲੀ,ਰਾਜਵੀਰ ਸਿੰਘ ਚੰਡੀਗੜ੍ਹ ਸਹਾਇਕ ਸਕੱਤਰ ਗਤਕਾ ਐਸੋ ਚੰਡੀਗੜ੍ਹ,ਜਸਵਿੰਦਰ ਸਿੰਘ ਪਾਬਲਾ ਸਕੱਤਰ ਜਿਲ੍ਹਾ ਗਤਕਾ ਐਸੋ ਰੋਪੜ, ਹਰਮਨਜੋਤ ਸਿੰਘ ਜੰਡਪੁਰ,ਪਰਵਿੰਦਰ ਕੌਰ ਕੁਰਾਲੀ, ਮੈਡਮ ਜਗਕੀਰਨ ਕੌਰ ਸਹਾਇਕ ਸਕੱਤਰ ਗਤਕਾ ਫੈਡਰਸ਼ਨ ਆਫ ਇੰਡੀਆ,ਭਾਈ ਮਨਜੀਤ ਸਿੰਘ ਅੰਮ੍ਰਿਤਸਰ ਸਾਹਿਬ ਮੌਜੂਦ ਸਨ.

Leave a Reply

Your email address will not be published. Required fields are marked *