ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਵੱਲੋ ਗਾਇਨੀ ਓ ਟੀ ਤੇ C – ARM ਦਾ ਉਦਘਾਟਨ ਕੀਤਾ ਗਿਆ I ਪ੍ਰਭ ਆਸਰਾ ਸੰਸਥਾ (ਸਰਬ ਸਾਂਝਾ ਪਰਿਵਾਰ), ਕੁਰਾਲੀ ਜੋ ਕਿ ਪਿੱਛਲੇ ਕਈ ਸਾਲਾਂ ਤੋਂ ਲਾਵਾਰਿਸ ਨਾਗਰਿਕਾਂ ਦੀ ਸਾਂਭ ਸੰਭਾਲ ਤੇ ਇਲਾਜ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਯਤਨਸ਼ੀਲ ਹੈ I ਪ੍ਰਭ ਆਸਰਾ ਸੰਸਥਾ ਵੱਲੋ ਕਰੋਨਾ ਮਹਾਮਾਰੀ ਦੇ ਚਲਦਿਆਂ ਗੁੰਮਸ਼ੁਦਾ, ਬੇਸਹਾਰਾ ਨਾਗਰਿਕਾਂ ਲਈ ਵਿਸ਼ੇਸ਼ ਅੰਬੂਲੈਂਸਾਂ, ਸੰਭਾਲ ਦੇ ਨਾਲ-ਨਾਲ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ, ਦਵਾਈਆਂ ਤੇ ਹੋਰ ਮੁਢਲੀਆਂ ਵਸਤਾਂ ਮੁਹਾਈਆਂ ਕਰਵਾਇਆ ਗਈਆਂ ਸਨ I ਇਸ ਦੌਰਾਨ ਪ੍ਰਭ ਆਸਰਾ ਸੰਸਥਾ ਵਲੋਂ ਅਜਿਹੇ ਕੋਵਿਡ ਮਾਹਾਮਾਰੀ ਦੌਰਾਨ ਜਦੋਂ ਵੱਡੇ ਪੱਧਰ ਤੇ ਅਜਿਹੇ ਅਤੇ ਹੋਰ ਅਲੱਗ-2 ਬਿਮਾਰੀਆਂ ਤੋਂ ਪੀੜ੍ਹਤ ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਪ੍ਰਭ ਆਸਰਾ ਵੱਲੋਂ ਮੈਡੀਕਲ ਸੇਵਾ ਸੈਂਟਰ ਸ਼ੁਰੂ ਕੀਤਾ ਗਿਆ । ਜਿਸ ਵਿਚ ਅਜਿਹੇ ਬੇਸਹਾਰਾ ਤੇ ਪੀੜ੍ਹਤ ਨਾਗਰਿਕਾਂ ਦੇ ਬਿਨਾਂ ਸ਼ਰਤ ਇਲਾਜ ਅਤੇ ਐਮਰਜੈਂਸੀ ਹਾਲਤਾਂ ਵਿੱਚ ਲੋੜਵੰਦ ਨਾਗਰਿਕਾਂ ਦੀਆਂ ਜਿੰਦਗੀਆਂ ਬਚਾਉਣ ਲਈ ਸ਼ਰਤ ਰਹਿਤ ਸੇਵਾਵਾਂ ਦੇ ਨਾਲ- ਨਾਲ ਆਮ ਪੀੜ੍ਹਿਤ ਜਨਤਾ ਲਈ ਰੋਗ ਜਾਂਚ ਕੇਂਦਰ ਅਤੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਚੈਰੀਟੇਬਲ ਅਧਾਰ ਤੇ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਹਸਪਤਾਲ ਦਾ ਨਿਰਮਾਣ ਕੀਤਾ ਗਿਆ । ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਜਿਹਨਾਂ ਲਵਾਰਿਸ, ਗੁੰਮਸ਼ੁਦਾ, ਲੋੜਵੰਦਾ, ਬੇਸਹਾਰਾ ਤੇ ਰੁਲ ਰਹੀਆਂ ਗਰਭਵਤੀ ਔਰਤਾਂ ਨੂੰ ਇਲਾਜ ਤੇ ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ ਤੇ ਇਲਾਕੇ ਦੇ ਲੋੜਵੰਦ / ਗਰੀਬ ਨਾਗਰਿਕਾਂ ਲਈ ਅੱਜ ਗਾਇਨੀ ਓ ਟੀ ਦਾ ਉਦਘਾਟਨ ਕੀਤਾ ਗਿਆ ਹੈ I ਜਿਸ ਵਿਚ ਔਰਤਾਂ ਦੇ ਵੱਖ – ਵੱਖ ਰੋਗਾਂ ਦਾ ਇਲਾਜ, ਟੈਸਟ ਤੇ ਓਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਚੈਰੀਟੇਬਲ ਅਧਾਰ ਤੇ ਕੀਤੇ ਜਾਣਗੇ I ਉਹਨਾਂ ਦੱਸਿਆ ਕਿ ਪ੍ਰਭ ਆਸਰਾ ਵਿਚ ਅੱਖਾਂ ਦੇ ਓਪਰੇਸ਼ਨ, ਔਰਤਾਂ ਦੀਆ ਡਿਲਵਰੀਆ ਤੇ ਓਪਰੇਸ਼ਨ ਸ਼ੁਰੂ ਹੋ ਗਏ ਹਨ, ਜਲਦੀ ਹੀ ਹੱਡੀਆਂ ਦੇ ਓਪਰੇਸ਼ਨ ਵੀ ਸ਼ੁਰੂ ਕੀਤੇ ਜਾਣਗੇ I ਉਹਨਾਂ ਦਸਿਆ ਕਿ C -ARM ਨਾਮਕ ਮਸ਼ੀਨ ਨਾ ਹੋਣ ਕਰਕੇ ਹੱਡੀਆਂ ਦੇ ਓਪਰੇਸ਼ਨ ਨਹੀਂ ਸੀ ਹੋ ਰਹੇ,ਅੱਜ OERLIKON ਵੱਲੋ UNDER CSR ਇਹ ਮਸ਼ੀਨ ਭੇਟ ਕੀਤੀ ਗਈ ਹੈ ਜਿਸ ਨਾਲ ਲਾਵਾਰਿਸ ਤੇ ਲੋੜਵੰਦ ਨਾਗਰਿਕਾਂ ਨੂੰ ਬਹੁਤ ਲਾਭ ਮਿਲੇਗਾ I ਪ੍ਰਬੰਧਕਾਂ ਵੱਲੋ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ I

0

ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਵੱਲੋ ਗਾਇਨੀ ਓ ਟੀ ਤੇ C – ARM ਦਾ ਉਦਘਾਟਨ ਕੀਤਾ ਗਿਆ I

ਪ੍ਰਭ ਆਸਰਾ ਸੰਸਥਾ (ਸਰਬ ਸਾਂਝਾ ਪਰਿਵਾਰ), ਕੁਰਾਲੀ ਜੋ ਕਿ ਪਿੱਛਲੇ ਕਈ ਸਾਲਾਂ ਤੋਂ ਲਾਵਾਰਿਸ ਨਾਗਰਿਕਾਂ ਦੀ ਸਾਂਭ ਸੰਭਾਲ ਤੇ ਇਲਾਜ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਯਤਨਸ਼ੀਲ ਹੈ I ਪ੍ਰਭ ਆਸਰਾ ਸੰਸਥਾ ਵੱਲੋ ਕਰੋਨਾ ਮਹਾਮਾਰੀ ਦੇ ਚਲਦਿਆਂ ਗੁੰਮਸ਼ੁਦਾ, ਬੇਸਹਾਰਾ ਨਾਗਰਿਕਾਂ ਲਈ ਵਿਸ਼ੇਸ਼ ਅੰਬੂਲੈਂਸਾਂ, ਸੰਭਾਲ ਦੇ ਨਾਲ-ਨਾਲ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ, ਦਵਾਈਆਂ ਤੇ ਹੋਰ ਮੁਢਲੀਆਂ ਵਸਤਾਂ ਮੁਹਾਈਆਂ ਕਰਵਾਇਆ ਗਈਆਂ ਸਨ I ਇਸ ਦੌਰਾਨ ਪ੍ਰਭ ਆਸਰਾ ਸੰਸਥਾ ਵਲੋਂ ਅਜਿਹੇ ਕੋਵਿਡ ਮਾਹਾਮਾਰੀ ਦੌਰਾਨ ਜਦੋਂ ਵੱਡੇ ਪੱਧਰ ਤੇ ਅਜਿਹੇ ਅਤੇ ਹੋਰ ਅਲੱਗ-2 ਬਿਮਾਰੀਆਂ ਤੋਂ ਪੀੜ੍ਹਤ ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਪ੍ਰਭ ਆਸਰਾ ਵੱਲੋਂ ਮੈਡੀਕਲ ਸੇਵਾ ਸੈਂਟਰ ਸ਼ੁਰੂ ਕੀਤਾ ਗਿਆ । ਜਿਸ ਵਿਚ ਅਜਿਹੇ ਬੇਸਹਾਰਾ ਤੇ ਪੀੜ੍ਹਤ ਨਾਗਰਿਕਾਂ ਦੇ ਬਿਨਾਂ ਸ਼ਰਤ ਇਲਾਜ ਅਤੇ ਐਮਰਜੈਂਸੀ ਹਾਲਤਾਂ ਵਿੱਚ ਲੋੜਵੰਦ ਨਾਗਰਿਕਾਂ ਦੀਆਂ ਜਿੰਦਗੀਆਂ ਬਚਾਉਣ ਲਈ ਸ਼ਰਤ ਰਹਿਤ ਸੇਵਾਵਾਂ ਦੇ ਨਾਲ- ਨਾਲ ਆਮ ਪੀੜ੍ਹਿਤ ਜਨਤਾ ਲਈ ਰੋਗ ਜਾਂਚ ਕੇਂਦਰ ਅਤੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਚੈਰੀਟੇਬਲ ਅਧਾਰ ਤੇ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਹਸਪਤਾਲ ਦਾ ਨਿਰਮਾਣ ਕੀਤਾ ਗਿਆ ।

ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਜਿਹਨਾਂ ਲਵਾਰਿਸ, ਗੁੰਮਸ਼ੁਦਾ, ਲੋੜਵੰਦਾ, ਬੇਸਹਾਰਾ ਤੇ ਰੁਲ ਰਹੀਆਂ ਗਰਭਵਤੀ ਔਰਤਾਂ ਨੂੰ ਇਲਾਜ ਤੇ ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ ਤੇ ਇਲਾਕੇ ਦੇ ਲੋੜਵੰਦ / ਗਰੀਬ ਨਾਗਰਿਕਾਂ ਲਈ ਅੱਜ ਗਾਇਨੀ ਓ ਟੀ ਦਾ ਉਦਘਾਟਨ ਕੀਤਾ ਗਿਆ ਹੈ I ਜਿਸ ਵਿਚ ਔਰਤਾਂ ਦੇ ਵੱਖ – ਵੱਖ ਰੋਗਾਂ ਦਾ ਇਲਾਜ, ਟੈਸਟ ਤੇ ਓਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਚੈਰੀਟੇਬਲ ਅਧਾਰ ਤੇ ਕੀਤੇ ਜਾਣਗੇ I ਉਹਨਾਂ ਦੱਸਿਆ ਕਿ ਪ੍ਰਭ ਆਸਰਾ ਵਿਚ ਅੱਖਾਂ ਦੇ ਓਪਰੇਸ਼ਨ, ਔਰਤਾਂ ਦੀਆ ਡਿਲਵਰੀਆ ਤੇ ਓਪਰੇਸ਼ਨ ਸ਼ੁਰੂ ਹੋ ਗਏ ਹਨ, ਜਲਦੀ ਹੀ ਹੱਡੀਆਂ ਦੇ ਓਪਰੇਸ਼ਨ ਵੀ ਸ਼ੁਰੂ ਕੀਤੇ ਜਾਣਗੇ I ਉਹਨਾਂ ਦਸਿਆ ਕਿ C -ARM ਨਾਮਕ ਮਸ਼ੀਨ ਨਾ ਹੋਣ ਕਰਕੇ ਹੱਡੀਆਂ ਦੇ ਓਪਰੇਸ਼ਨ ਨਹੀਂ ਸੀ ਹੋ ਰਹੇ,ਅੱਜ OERLIKON ਵੱਲੋ UNDER CSR ਇਹ ਮਸ਼ੀਨ ਭੇਟ ਕੀਤੀ ਗਈ ਹੈ ਜਿਸ ਨਾਲ ਲਾਵਾਰਿਸ ਤੇ ਲੋੜਵੰਦ ਨਾਗਰਿਕਾਂ ਨੂੰ ਬਹੁਤ ਲਾਭ ਮਿਲੇਗਾ I ਪ੍ਰਬੰਧਕਾਂ ਵੱਲੋ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ I

About Author

Leave a Reply

Your email address will not be published. Required fields are marked *

You may have missed