September 23, 2023

ਭਾਜਪਾ ਮੰਡਲ ਖਰੜ-3 ਦੇ ਮੰਡਲ ਪ੍ਰਧਾਨ ਸੁਖਬੀਰ ਰਾਣਾ ਨੇ ਕੀਤੀ ਮੰਡਲ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਨਿਯੁਕਤੀ।

0

ਭਾਜਪਾ ਮੰਡਲ ਖਰੜ-3 ਦੇ ਮੰਡਲ ਪ੍ਰਧਾਨ ਸੁਖਬੀਰ ਰਾਣਾ ਨੇ ਕੀਤੀ ਮੰਡਲ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਨਿਯੁਕਤੀ।

ਖਰੜ :22 ਫਰਵਰੀ, ਭਾਜਪਾ ਮੰਡਲ ਖਰੜ-3 ਦੀ ਇਕ ਮੀਟਿੰਗ ਮੰਡਲ ਪ੍ਰਧਾਨ ਡਾਕਟਰ ਸੁਖਬੀਰ ਰਾਣਾ ਦੀ ਅਗਵਾਈ ਵਿੱਚ ਹੋਟਲ ਪਲਾਨੀ ਬਡਾਲਾ ਰੋਡ ਖਰੜ ਵਿਖੇ ਹੋਈ। ਇਸ ਮੌਕੇ ਭਾਜਪਾ ਜਿਲ੍ਹਾ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸਿਸ਼ਟ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਸੂਬਾ ਉਪ-ਪ੍ਰਧਾਨ ਭਾਜਪਾ ਪੰਜਾਬ ਬੀਬੀ ਲਖਵਿੰਦਰ ਕੌਰ ਗਰਚਾ, ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ, ਜਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਔਜਲਾ, ਜਿਲ੍ਹਾ ਉਪ-ਪ੍ਰਧਾਨ ਪਵਨ ਮਨੋਚਾ ਅਤੇ ਕਰਨਲ ਸਾਹੀ, ਜਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ, ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਅਤੇ ਸੁਭਾਸ਼ ਅਗਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੰਜੀਵ ਵਸਿਸ਼ਟ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਧਰਨੇ ਉੱਤੇ ਹੈ ਭਾਵੇਂ ਉਹ ਮੁਲਾਜਮ ਹੋਵੇ, ਮਜਦੂਰ ਹੋਵੇ, ਕਿਸਾਨ ਹੋਵੇ, ਵਪਾਰੀ ਹੋਵੇ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਤੰਗ ਆ ਚੁੱਕੇ ਹਨ । ਪੰਜਾਬ ਦੀ ਜਨਤਾ ਅੱਜ ਭਾਜਪਾ ਨੂੰ ਆਸ ਅਤੇ ਵਿਸ਼ਵਾਸ ਨਾਲ ਦੇਖ ਰਹੀ ਹੈ। ਜਿਸ ਕਾਰਨ ਪੰਜਾਬ ਵਿੱਚ ਭਾਜਪਾ ਦਾ ਆਧਾਰ ਵੱਧ ਰਿਹਾ ਹੈ। ਇਸ ਮੌਕੇ ਵੱਡੀ ਸੰਖਿਆ ਵਿੱਚ ਹਲਕਾ ਖਰੜ ਦੇ ਨੋਜਵਾਨ ਭਾਜਪਾ ਵਿੱਚ ਸ਼ਾਮਲ ਹੋਏ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੋਜਵਾਨਾਂ ਨੂੰ ਜਿਲ੍ਹਾ ਪ੍ਰਧਾਨ ਸੰਜੀਵ ਵਸਿਸ਼ਟ ਨੇ ਪਾਰਟੀ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ।

ਮੀਟਿੰਗ ਉਪਰੰਤ ਜਿਲ੍ਹਾ ਪ੍ਰਧਾਨ ਦੀ ਸਹਿਮਤੀ ਅਤੇ ਉਚਿਤ ਪ੍ਰਵਾਨਗੀ ਨਾਲ ਮੰਡਲ ਖਰੜ-3 ਦੇ ਪ੍ਰਧਾਨ ਸੁਖਬੀਰ ਰਾਣਾ ਨੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਡਾਕਟਰ ਯੋਗੇਸ਼ ਧਵਨ ਸਕਾਈਲਾਰਕ ਅਤੇ ਕੁਸ਼ ਰਾਜਪੂਤ ਮੱਛਲੀਕਲਾਂ ਨੂੰ ਮੰਡਲ ਦਾ ਜਨਰਲ ਸਕੱਤਰ, ਡਾਕਟਰ ਸੋਦਾਗਰ ਸਿੰਘ ਕੋਮਲ ਨੂੰ ਸੀਨੀਅਰ ਉਪ ਪ੍ਰਧਾਨ, ਸਰਦਾਰ ਜਗਮੋਹਨ ਸਿੰਘ ਗਰੇਵਾਲ, ਮੰਜੂ ਰਾਠੌਰ ,ਧਰਮਵੀਰ ਸਿੰਘ ਝੰਜੇੜੀ, ਰੋਹਿਤ ਸੱਚਦੇਵਾ ਗੁਲਮੋਹਰ ਸਿਟੀ, ਗੁਰਮੇਲ ਸਿੰਘ ਰਸਨਹੇੜੀ ਨੂੰ ਮੰਡਲ ਦਾ ਉਪ-ਪ੍ਰਧਾਨ, ਰੋਸ਼ਨ ਲਾਲ ਕੱਕੜ ਗਿਲਕੋਪਾਮ ,ਵਿਸੰਬਰ ਸਿੰਘ ਬਡਾਲੀ, ਗੋਰਵ ਰਾਣਾ ਝੰਜੇੜੀ , ਵਿਨੋਦ ਕੁਮਾਰ ਨਵਾਂਸ਼ਹਿਰ-ਬਡਾਲਾ, ਗੁਰਜੰਟ ਸਿੰਘ ਅਜੀਤ ਐਨਕਲੇਵ , ਅਸ਼ੀਸ਼ ਕੁਮਾਰ ਸ਼ਰਮਾ ਨੂੰ ਮੰਡਲ ਸਕੱਤਰ, ਸੰਤੋਸ਼ ਬਾਂਸਲ ਜੈਟੀਪੀਐਲ ਨੂੰ ਪ੍ਰਧਾਨ ਮਹਿਲਾ ਮੋਰਚਾ, ਸਰਦਾਰ ਯੋਗਰਾਜ ਸਿੰਘ ਮੱਛਲੀਕਲਾਂ ਨੂੰ ਪ੍ਰਧਾਨ ਐਸ.ਸੀ. ਮੋਰਚਾ, ਭੀਮ ਗੁਪਤਾ ਭਾਗੋਮਾਜਰਾ ਨੂੰ ਪ੍ਰਧਾਨ ਯੂਵਾ ਮੋਰਚਾ, ਬਲਰਾਮ ਰਾਣਾ ਮੱਛਲੀਕਲਾਂ ਨੂੰ ਪ੍ਰਧਾਨ ਕਿਸਾਨ ਮੋਰਚਾ, ਰਾਮਸਰੂਪ ਨਵਾਂ ਸ਼ਹਿਰ – ਬਡਾਲਾ ਨੂੰ ਪ੍ਰਧਾਨ ਓਬੀਸੀ ਮੋਰਚਾ, ਕਮਲਦੀਨ ਰਸਨਹੇੜੀ ਨੂੰ ਪ੍ਰਧਾਨ ਮਨਿਓਰਿਟੀ ਮੋਰਚਾ, ਅਤੇ ਵੀ ਕੇ ਦਾਸ ਨੂੰ ਦਫਤਰ ਸਕੱਤਰ , ਸੋਨੂੰ ਸ਼ਰਮਾਂ ਸਕਾਈਲਾਰਕ ਨੂੰ ਆਈਟੀ ਇੰਚਾਰਜ, ਹਰਕਰਨਵੀਰ ਸਿੰਘ ਬਡਵਾਲ, ਗੋਰਵ ਸੋਢੀ ਨੂੰ ਆਈਟੀ ਸਹਿ-ਇੰਚਾਰਜ , ਪਰੀਤਕੰਵਲ ਸਿੰਘ ਸੈਣੀ ਗਾਰਡਨ ਕਾਲੋਨੀ , ਬਲਦੇਵ ਸਿੰਘ ਲਾਡੀ ਭਾਗੋਮਾਜਰਾ , ਗੁਰਜੰਟ ਸਿੰਘ ਅਜੀਤ ਐਨਕਲੇਵ , ਰਣਬੀਰ ਸਿੰਘ ਝੰਜੇੜੀ, ਡਾ. ਪਵਨ ਕੁਮਾਰ ਰਸਨਹੇੜੀ, ਮੰਗਤ ਰਾਮ ਨਵਾਂਸ਼ਹਿਰ, ਰਵੀ ਕੁਮਾਰ ਬਡਾਲਾ , ਅਗਮ ਵਸਿਸ਼ਟ ਰਣਜੀਤ ਨਗਰ , ਜਗਵੀਰ ਰਾਣਾ ਮੱਛਲੀਕਲਾਂ, ਕੁਲਦੀਪਚੰਦ ਪਰਾਸ਼ਰ ਗ੍ਰੀਨ ਐਵਨਿਊ ਨੂੰ ਸ਼ਕਤੀਕੇਂਦਰ ਪ੍ਰਧਾਨ ਨਿਯੁਕਤ ਕੀਤਾ ਅਤੇ ਪ੍ਰਭਜੋਤ ਸਿੰਘ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਰਣਜੀਤ ਸਿੰਘ, ਮੰਗਤ ਰਾਮ ਸ਼ਰਮਾ, ਸੁਰਿੰਦਰ ਕੁਮਾਰ, ਰਜਨੀ ਬੱਟੂ, ਗੋਰਵ ਰਾਜਲ, ਮਮਤਾ ਡੋਗਰਾ, ਸੁਭੰਮ ਲਵਲੀ, ਆਈਪੀਐਸ ਬਡਵਾਲ, ਸੰਜੀਵ ਮਿੱਤਲ, ਸਰਬਜੀਤ ਸਿੰਘ, ਹਰਮਿੰਦਰ ਸਿੰਘ, ਨੂੰ ਮੰਡਲ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।

About Author

Leave a Reply

Your email address will not be published. Required fields are marked *