Skip to content
- ਪੰਜਾਬ ਗੱਤਕਾ ਐਸੋਸੀਏਸ਼ਨ ਦੀ ਤਾਲਮੇਲ ਕਮੇਟੀ ਦਾ ਹੋਇਆ ਗਠਨ
ਕੁਰਾਲੀ: ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅੰਦਰ ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਵਿਚ ਲੱਗੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਪੰਜਾਬ ਗੱਤਕਾ ਐਸੋਸੀਏਸ਼ਨ ਜਿਸਨੂੰ ਪੰਜਾਬ ਸਪੋਰਟਸ ਕੌਂਸਲ ਵੱਲੋਂ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ ਵਿੱਚ ਅੱਜ ਨਵੀਂ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਬਲਜਿੰਦਰ ਸਿੰਘ ਤੂਰ ਮਾਛੀਵਾੜਾ ਸਾਹਿਬ ਨੇ ਦੱਸਿਆ ਕਿ ਪੰਜਾਬ ਅੰਦਰ ਗਤਕਾ ਖਿਡਾਰੀਆਂ ਅਤੇ ਗਤਕਾ ਐਸੋ ਵਿਚਕਾਰ ਆਪਸੀ ਤਾਲਮੇਲ ਨੂੰ ਕਾਇਮ ਰੱਖਣ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਕਮੇਟੀ ਦਾ ਮੁੱਖ ਕੰਮ ਗੱਤਕਾ ਪ੍ਰੇਮੀਆਂ,ਗਤਕਾ ਪ੍ਰਮੋਟਰ, ਖਿਡਾਰੀਆਂ ਅਤੇ ਰੈਫਰੀਆਂ ਨਾਲ ਤਾਲਮੇਲ ਪੈਦਾ ਕਰਕੇ ਉਨ੍ਹਾਂ ਨੂੰ ਪੰਜਾਬ ਗੱਤਕਾ ਐਸੋਸੀਏਸ਼ਨ ਨਾਲ ਜੋੜਨਾ ਹੋਵੇਗਾ ਅਤੇ ਇਸ ਤੋਂ ਇਲਾਵਾ ਕਮੇਟੀ ਪੰਜਾਬ ਗੱਤਕਾ ਐਸੋਸੀਏਸ਼ਨ ਨਾਲ ਜੁੜੇ ਮੈਂਬਰਾਂ ਦੀਆਂ ਮੁਸ਼ਕਲਾਂ ਜਾਂ ਨਰਾਜਗੀਆ ਨੂੰ ਦੂਰ ਕਰਕੇ 15 ਦਿਨ ਦੇ ਅੰਦਰ ਰਿਪੋਰਟ ਪੇਸ਼ ਕਰੇਗੀ ਉਨ੍ਹਾਂ ਦੱਸਿਆ ਕਿ ਇਸ ਨਵੀਂ ਕਮੇਟੀ ਵਿਚ ਰਾਜਬੀਰ ਸਿੰਘ ਖਰੜ, ਨਪਿੰਦਰ ਸਿੰਘ ਨਿਮਾਣਾ, ਹਰਦੀਪ ਸਿੰਘ ਮੋਗਾ,ਗੁਰ ਲਾਲ ਸਿੰਘ ਤਰਨਤਾਰਨ ਅਤੇ ਸੁਖਚੈਨ ਸਿੰਘ ਫਿਰੋਜ਼ਪੁਰ ਨੂੰ ਰੱਖਿਆ ਗਿਆ ਹੈ. ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਾਜਿੰਦਰ ਸਿੰਘ ਸੋਹਲ ਅਤੇ ਉੱਪ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਨੇ ਨਵੀਂ ਚੁਣੀਂ ਟੀਮ ਨੂੰ ਮੁਬਾਰਕਾਂ ਦਿੱਤੀਆਂ.ਨਵੀਂ ਚੁਣੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜੋ ਵੀ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਅਗਾਂਹਵਧੂ ਕਦਮ ਚੁੱਕੇ ਜਾਣਗੇ. ਇਸ ਮੌਕੇ ਭਾਈ ਮਨਜੀਤ ਸਿੰਘ ਅੰਮ੍ਰਿਤਸਰ ਸਾਹਿਬ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਜਗਦੀਸ਼ ਸਿੰਘ ਕੁਰਾਲੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਤਕਨੀਕੀ ਡਾਇਰੈਕਟਰ ਮਨਵਿੰਦਰ ਸਿੰਘ ਵਿੱਕੀ, ਮੈਡਮ ਜਗਕੀਰਨ ਕੌਰ ਰਾਜਪੁਰਾ,ਪਰਵਿੰਦਰ ਕੌਰ ਕੁਰਾਲੀ, ਹਰਮਨਜੋਤ ਸਿੰਘ,ਰਘੁਬੀਰ ਸਿੰਘ,ਤਲਵਿੰਦਰ ਸਿੰਘ ਪਟਿਆਲਾ,ਪਲਵਿੰਦਰ ਸਿੰਘ ਕੰਡਾ,ਹਰਮਿੰਦਰ ਸਿੰਘ ਬਟਾਲਾ, ਮੱਘਰ ਸਿੰਘ ਫਰੀਦਕੋਟ,ਪਰਮਜੀਤ ਸਿੰਘ ਮਲੇਰਕੋਟਲਾ,ਜਸਵਿੰਦਰ ਸਿੰਘ ਪਾਬਲਾ,ਮੈਡਮ ਗੁਰਵਿੰਦਰ ਕੌਰ ਕਪੂਰਥਲਾ,ਸੰਦੀਪ ਕੌਰ ਮੌਜੂਦ ਸਨ