ਦੋ ਰੋਜਾ ਗਤਕਾ ਰੈਫਰੀ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਹੋਇਆ ਸੰਪੂਰਨ,70 ਦੇ ਕਰੀਬ ਰੈਫਰੀਆਂ ਨੇ ਸਿੱਖੇ ਗ਼ਤਕੇ ਦੇ ਗੁਣ

0

ਦੋ ਰੋਜਾ ਗਤਕਾ ਰੈਫਰੀ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਹੋਇਆ ਸੰਪੂਰਨ,70 ਦੇ ਕਰੀਬ ਰੈਫਰੀਆਂ ਨੇ ਸਿੱਖੇ ਗ਼ਤਕੇ ਦੇ ਗੁਣ

ਹੁਸ਼ਿਆਰਪੁਰ, 16 ਅਪ੍ਰੈਲ ( )

ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਜੋ ਕਿ ਪੰਜਾਬ ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਤੋ ਮਾਨਤਾ ਪ੍ਰਾਪਤ ਹੈ ਵੱਲੋ ਦੋ ਰੋਜਾ ਗਤਕਾ ਰੈਫਰੀ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਮਿਤੀ 15 ਅਤੇ 16 ਅਪ੍ਰੈਲ ਨੂੰ ਐਸ ਬੀ ਸੀ ਐਮ ਐਸ ਪੋਲੀਟੈਕਨਿਕ ਕਾਲਜ ਅਟੱਲਗੜ੍ਹ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ| ਇਸ ਕੈਂਪ ਬਾਰੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਜਿੰਦਰ ਸਿੰਘ ਤੂਰ ਵੱਲੋ ਦਸਿਆ ਗਿਆ ਕਿ ਇਸ ਕੈਂਪ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਨਾਲ ਸਬੰਧਤ ਵੱਖ ਵੱਖ ਜਿਲਾ ਐਸੋਸ਼ੀਏਸ਼ਨ ਦੇ 70ਦੇ ਕਰੀਬ ਰੈਫਰੀਆ ਨੇ ਭਾਗ ਲਿਆ| ਓਹਨਾ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਰੈਫਰੀਆਂ ਵਿੱਚ ਗਤਕਾ ਖੇਡ ਦੇ ਤਕਨੀਕੀ ਨਿਯਮ ਵਿੱਚ ਵਾਧਾ ਕਰਨਾ, ਗਤਕਾ ਖੇਡ ਦੇ ਨਿਯਮਾਂ ਦੀ ਪੜਚੋਲ ਕਰਕੇ ਨਿਯਮਾਂ ਵਿੱਚ ਬਦਲਾਵ ਕਰਨਾ ਅਤੇ ਨਵੇ ਰੈਫਰੀ ਤਿਆਰ ਕਰਨਾ ਹੈ | ਜਾਣਕਾਰੀ ਦਿੰਦੇ ਹੋਏ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਤਕਨੀਕੀ ਡਾਇਰੈਕਟਰ ਮਨਵਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋ ਖੇਡਾਂ ਵਤਨ ਪੰਜਾਬ ਦੀਆਂ ਚੈਂਪੀਅਨਸ਼ਿਪ ਈਵੈਂਟ ਦੋਰਾਨ ਅਤੇ ਭਾਰਤ ਸਰਕਾਰ ਵੱਲੋ ਕਰਵਾਏ ਗਏ ਖੇਲੋ ਇੰਡੀਆ ਯੂਥ ਗੇਮਜ ਈਵੈਂਟ ਵਿਚ ਗਤਕਾ ਖੇਡ ਮੁਕਾਬਲਿਆ ਦੀ ਸ਼ਮੂਲੀਅਤ ਨਾਲ ਗਤਕਾ ਖੇਡ ਵਿੱਚ ਖਿਡਾਰੀਆਂ ਦੀ ਦਿਲਚਸਪੀ ਵਿਚ ਵਾਧਾ ਹੋਇਆ ਹੈ ਜਿਸ ਨਾਲ ਸਕੂਲਾਂ ਕਾਲਜਾਂ ਵਿੱਚ ਗਤਕਾ ਕੋਚਾਂ ਦੀ ਵੀ ਮੰਗ ਵਧੀ ਹੈ | ਇਸ ਲਈ ਗਤਕੇ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਕੋਚਾਂ ਅਤੇ ਰੈਫਰੀਆਂ ਦੀ ਸਿਖਲਾਈ ਲਈ ਗਤਕਾ ਰਿਫਰੈਸ਼ਰ ਕੋਰਸ ਅਤੇ ਟ੍ਰੈਨਿੰਗ ਕੈਂਪ ਤਕਨੀਕੀ ਸਿਖਲਾਈ ਲਈ ਬਹੁਤ ਮਹੱਤਵਪੂਰਨ ਹਨ। ਪੂਰੇ ਕੈਂਪ ਦੀ ਦੇਖ-ਰੇਖ ਜਿਲ੍ਹਾ ਗਤਕਾ ਐਸੋ: ਹੁਸ਼ਿਆਰਪੁਰ ਦੇ ਪ੍ਰਧਾਨ ਸੰਤੋਖ ਸਿੰਘ ਅਤੇ ਓਹਨਾ ਦੇ ਟੀਮ ਮੈਂਬਰ ਬਲਰਾਜ ਸਿੰਘ ਜਨਰਲ ਸਕੱਤਰ,ਭੁਪਿੰਦਰ ਸਿੰਘ ਪ੍ਰਧਾਨ ਮੁਕੇਰੀਆਂ ਜੌਨ,ਗੁਰਪ੍ਰੀਤ ਸਿੰਘ ਪ੍ਰਧਾਨ ਦਸੁਆ ਜੌਨ,ਬਲਰਾਜ ਸਿੰਘ ਹਰੀਪੁਰ,ਹਰਦੀਪ ਸਿੰਘ ਭਮਰਾ ਮੀਡੀਆ ਸਕੱਤਰ ਅਤੇ ਇਕਬਾਲ ਸਿੰਘ ਮੈਂਬਰ ਜੀ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੇ ਕੈਪ ਦੌਰਾਨ ਭੁਪਿੰਦਰ ਸਿੰਘ ਪਟਿਆਲਾ ਵੱਲੋਂ ਖੇਡ ਦੌਰਾਨ ਪਾਏ ਜਾਣ ਵਾਲੇ ਫਿਕਸਚਰ ਬਾਰੇ,ਮੈਡਮ ਸੰਦੀਪ ਕੌਰ ਵੱਲੋ ਫਸਟ ਏਡ ਬਾਰੇ,ਮਨਵਿੰਦਰ ਸਿੰਘ,ਤਲਵਿੰਦਰ ਸਿੰਘ ਪਟਿਆਲਾ,ਹਰਮਨਜੋਤ ਸਿੰਘ ਜੰਡਪੁਰ ਅਤੇ ਰਾਜਵੀਰ ਸਿੰਘ ਖਰੜ ਵੱਲੋ ਨਿਯਮਾਂ ਬਾਰੇ ਗਰਾਉਂਡ ਵਿੱਚ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਜਗਦੀਸ਼ ਸਿੰਘ ਕੁਰਾਲੀ ਅਤੇ ਜਿਲ੍ਹਾ ਗਤਕਾ ਐਸੋ ਦੇ ਜਨਰਲ ਸਕੱਤਰ ਬਲਰਾਜ ਸਿੰਘ ਵੱਲੋ ਨਿਭਾਈ ਗਈ। ਇਸ ਮੌਕੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਸਕੱਤਰ ਮੈਡਮ ਜਗਕਿਰਣ ਕੌਰ ਵੜੈਚ,ਤਲਵਿੰਦਰ ਸਿੰਘ ਮੋਹਾਲੀ,ਹਰਦੀਪ ਸਿੰਘ ਮੋਗਾ,ਗੁਰਲਾਲ ਸਿੰਘ ਤਰਨਤਾਰਨ,ਰਘੁਵੀਰ ਸਿੰਘ,ਬਲਬੀਰ ਸਿੰਘ,ਜਸਵੀਰ ਸਿੰਘ,ਹਰਮਿੰਦਰ ਸਿੰਘ ਮਨਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਰੈਫਰੀ ਮੌਜੂਦ ਸਨ

About Author

Leave a Reply

Your email address will not be published. Required fields are marked *

You may have missed