ਅਰਨੂਰ ਬਾਠ ਨੂੰ ਆਈ ਪੀ ਐਸ ਸਕੂਲ ਕੁਰਾਲੀ ਵਿਖੇ ਕੀਤਾ ਸਨਮਾਨਿਤ
ਜਗਦੀਸ਼ ਸਿੰਘ ਕੁਰਾਲੀ:
ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਹਿਊਮੈਨਟੀਜ਼ ਸਟਰੀਮ ਵਿੱਚ 90% ਅੰਕ ਪ੍ਰਾਪਤ ਕਰਨ ਵਾਲੇ
ਅਰਨੂਰ ਬਾਠ ਨੇ ਫੁੱਟਬਾਲ ਦੀ ਖੇਡ ਵਿੱਚ ਵੀ ਬਰਾਬਰ ਦਾ ਪ੍ਰਦਰਸ਼ਨ ਕੀਤਾ ਹੈ। ਜਿਸ ਕਾਰਨ ਅੱਜ ਸਕੂਲ ਦੀ
ਮਨੇਜਮੈਂਟ ਵੱਲੋਂ ਅਰਨੁਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ
ਸ੍ਰੀਮਤੀ ਸਾਂਗਰ ਅਤੇ ਏ ਕੇ ਕੌਸ਼ਲ ਨੇ ਅਰਨੂਰ ਨੂੰ ਮੁਬਾਰਕਾਂ ਦਿੰਦੇ ਹੋਏ ਦੱਸਆ ਕਿ ਅਰਨੂਰ ਪੰਜਾਬ ਰਾਜ
ਲਈ ਪੰਜ ਵਾਰ ਖੇਡਿਆ ਅਤੇ ਖੇਡ ਵਤਨ ਪੰਜਾਬ ਦੀਆ ਵਿੱਚ ਵੀ ਖੇਡਿਆ। ਉਸ ਦੀ ਮਿਹਨਤ ਅਤੇ ਫੁੱਟਬਾਲ
ਪ੍ਰਤੀ ਪਿਆਰ ਸਦਕਾ ਹੀ ਅੱਜ ਓਹ ਇਸ ਮੁਕਾਮ ਤੇ ਪਹੁੰਚਿਆ ਹੈ ਅਤੇ ਉਹ ਭੋਪਾਲ ਵਿਖੇ ਰਾਸ਼ਟਰੀ ਟੂਰਨਾਮੈਂਟ
ਖੇਡਣ ਲਈ ਪੰਜਾਬ ਦੀ ਰਾਸ਼ਟਰੀ ਟੀਮ ਲਈ ਚੁਣਿਆ ਗਿਆ ਹੈ। ਅਰਨੂਰ ਦਾ ਮੰਨਣਾ ਹੈ ਕਿ ਸਰੀਰਕ, ਮਾਨਸਿਕ ਅਤੇ ਭਾਵਨਾਤਮਕ
ਤੰਦਰੁਸਤੀ ਲਈ ਖੇਡਾਂ ਜ਼ਰੂਰੀ ਹਨ। ਨਾਲ ਹੀ, ਅਰਨੂਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿੱਦਿਅਕ ਅਤੇ ਖੇਡਾਂ
ਨਾਲ-ਨਾਲ ਚੱਲਣੀਆਂ ਚਾਹੀਦੀਆਂ ਹਨ ਅਤੇ ਖੇਡਾਂ ਅਤੇ ਅਧਿਐਨ ਦਾ ਸਹੀ ਮਿਸ਼ਰਣ ਸੰਤੁਲਿਤ ਸ਼ਖਸੀਅਤ ਲਈ
ਚੰਗਾ ਹੈ। ਅਰਨੂਰ ਨੂੰ ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਏ.ਕੇ.ਕੌਸ਼ਲ ਅਤੇ
ਸ਼੍ਰੀਮਤੀ ਪੀ.ਸੈਂਗਰ ਵੱਲੋਂ ਸਨਮਾਨਿਤ ਕੀਤਾ ਗਿਆ।
ਅਰਨੂਰ ਦਾ ਫੋਕਸ ਭਵਿੱਖ ਵਿੱਚ ਦੇਸ਼ ਲਈ ਖੇਡਣਾ ਹੈ।
About Author