September 23, 2023

ਐਮਿਟੀ ਯੂਨੀਵਰਸਿਟੀ ਨੇ ‘ਵਾਤਾਵਰਣ ਸੰਭਾਲ’ ਬਾਰੇ ਜਾਗਰੂਕਤਾ ਫੈਲਾਈ

0

ਐਮਿਟੀ ਯੂਨੀਵਰਸਿਟੀ ਨੇ ‘ਵਾਤਾਵਰਣ ਸੰਭਾਲ’ ਬਾਰੇ ਜਾਗਰੂਕਤਾ ਫੈਲਾਈ

ਯੂਨੀਵਰਸਿਟੀ ਹੁਣ ‘ਸਿੰਗਲ ਯੂਜ਼ ਪਲਾਸਟਿਕ ਫਰੀ’ ਹੋਈ

ਮੋਹਾਲੀ, 11 ਜੂਨ 2023: ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਵਾਤਾਵਰਨ ਸੂਚਨਾ, ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਆਜੀਵਿਕਾ ਪ੍ਰੋਗਰਾਮ (ਈਆਈਏਸੀਪੀ) ਦੀ ਪਹਿਲਕਦਮੀ ਤਹਿਤ ਇੱਥੇ ਐਮਿਟੀ ਯੂਨੀਵਰਸਿਟੀ ਦੇ ਐਮਿਟੀ ਸਕੂਲ ਆਫ਼ ਅਰਥ ਐਂਡ ਐਨਵਾਇਰਮੈਂਟਲ ਸਾਇੰਸਜ਼ ਨੇ ਵਾਤਾਵਰਨ ਦੀ ਸੁਰੱਖਿਆ ਦੀ ਲੋੜ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਸਮਾਗਮ ਕਰਵਾਇਆ।
ਇਸ ਮੌਕੇ ‘ਪਲਾਸਟਿਕ ਪ੍ਰਦੂਸ਼ਣ ਦਾ ਹੱਲ’ ਵਿਸ਼ੇ ‘ਤੇ ਇਕ ਰੈਲੀ ਕੱਢੀ ਗਈ, ਜਿੱਥੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ‘ਸੇ ਨੋ ਟੂ ਸਿੰਗਲ ਯੂਜ਼ ਪਲਾਸਟਿਕ’, ‘ਸੇ ਨੋ ਟੂ ਪਲਾਸਟਿਕ’, ‘ਸੇਵ ਇਨਵਾਇਰਮੈਂਟ’, ‘ਸੇਵ ਵਰਲਡ’, ‘ਸੇਵ ਲਾਈਫ’ ਤੇ ‘ਸੇਵ ਫਿਊਚਰ’ ਵਰਗੇ ਨਾਅਰਿਆਂ ਨਾਲ ਚੰੰਗੀਆਂ ਤੇ ਟਿਕਾਊ ਆਦਤਾਂ ਅਪਨਾਉਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ‘ਤੇ ਬੋਲਦਿਆਂ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਆਰ ਕੇ ਕੋਹਲੀ ਨੇ ਧਰਤੀ ਮਾਂ ਨੂੰ ਬਚਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਵੇਂ ਹਰ ਵਿਅਕਤੀ ਇੱਕ ਟਿਕਾਊ ਭਵਿੱਖ ਬਣਾਉਣ ਲਈ ਯੋਗਦਾਨ ਪਾ ਸਕਦਾ ਹੈ। ਪ੍ਰੋ. ਕੋਹਲੀ ਨੇ ਇੱਕ ਮਹੱਤਵਪੂਰਨ ਘੋਸ਼ਣਾ ਵੀ ਕੀਤੀ ਕਿ ‘ਐਮਿਟੀ ਯੂਨੀਵਰਸਿਟੀ ਹੁਣ ਸਿੰਗਲ ਯੂਜ਼ ਪਲਾਸਟਿਕ ਫਰੀ ਕੈਂਪਸ ਹੈ’।

ਇਸ ਸਮਾਗਮ ਵਿੱਚ ਡਾ. ਰਣਜੀਤ ਕੌਰ, ਪ੍ਰੋਗਰਾਮ ਅਫਸਰ, ਵਾਤਾਵਰਣ ਸੂਚਨਾ, ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਆਜੀਵਿਕਾ ਪ੍ਰੋਗਰਾਮ (ਈ.ਆਈ.ਏ.ਸੀ.ਪੀ.), ਅਤੇ ਡਾ. ਜਤਿੰਦਰ ਅਰੋੜਾ, ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਕਾਰਜਕਾਰੀ ਨਿਰਦੇਸ਼ਕ ਦੁਆਰਾ ਗਿਆਨ ਭਰਪੂਰ ਭਾਸ਼ਣ ਦਿੱਤੇ ਗਏ।

ਵਿਦਿਆਰਥੀਆਂ ਅਤੇ ਹੋਰ ਹਾਜ਼ਰੀਨ ਨੇ ਮੁੜ ਵਰਤੋਂ ਯੋਗ ਬੋਤਲਾਂ ਅਤੇ ਬੈਗ ਚੁੱਕਣ ਦੀ ਆਦਤ, ਸਿੰਗਲ-ਯੂਜ਼ ਪਲਾਸਟਿਕ ਤੋਂ ਪਰਹੇਜ਼ ਕਰਨ ਅਤੇ ਟਿਕਾਊ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੀ ਸਹੁੰ ਚੁੱਕੀ।

ਇਸ ਸਮਾਗਮ ਨੇ ਇਹ ਯਾਦ ਦਿਵਾਇਆ ਕਿ ਗ੍ਰਹਿ ਦੀ ਦੇਖਭਾਲ ਕਰਨਾ ਅਤੇ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਬਿਹਤਰ ਸਥਾਨ ਬਣਾਉਣਾ ਸਾਡੀ ਸਾਰੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਐਮਿਟੀ ਯੂਨੀਵਰਸਿਟੀ ਦਾ ਦ੍ਰਿਸ਼ਟੀਕੋਣ ਤੇ ਫਲਸਫਾ ਵੀ ਆਪਣੇ ਵਿਦਿਆਰਥੀਆਂ ਅਤੇ ਭਾਈਚਾਰੇ ਵਿੱਚ ਸਥਿਰਤਾ ਬਨਾਉਣ ਸਮੇਤ ਵਾਤਾਵਰਣ ਪ੍ਰਤੀ ਲਗਾਤਾਰ ਜਾਗਰੂਕਤਾ ਪੈਦਾ ਕਰਨਾ ਹੀ ਹੈ।

About Author

Leave a Reply

Your email address will not be published. Required fields are marked *