ਕੁਰਾਲੀ ਦੇ ਡਾਇਮੰਡ ਬਿਊਟੀ ਸੈਲੂਨ ਨੂੰ ਮਿਲਿਆ ਬਿਜ਼ਨਸ ਆਈਕੋਨਿਕ ਅਵਾਰਡ 2023
ਕੁਰਾਲੀ ਦੇ ਡਾਇਮੰਡ ਬਿਊਟੀ ਸੈਲੂਨ ਨੂੰ ਮਿਲਿਆ ਬਿਜ਼ਨਸ ਆਈਕੋਨਿਕ ਅਵਾਰਡ 2023
ਕੁਰਾਲੀ: ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬਿਊਟੀ ਸੈਲੂਨ ਨਾਲ ਜੁੜੇ ਵਿਅਕਤੀਆਂ ਅਤੇ ਮਹਿਲਾਵਾਂ ਲਈ ਰਾਬਤਾ ਕੌਸਮੋ ਦੇ ਮਾਲਕ ਹੇਮੰਤ ਕਾਰਤਿਕ ਵੱਲੋਂ ਸਿਰਸਾ ਦੇ ਨਿਸੂਰਾਜ ਰਿਜ਼ੌਰਟ ਵਿਖੇ ਬਿਜ਼ਨਸ ਆਈਕਨ ਅਵਾਰਡ 2023 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੂਰੇ ਦੇਸ਼ ਭਰ ਤੋਂ ਸੌ ਦੇ ਕਰੀਬ ਬਿਊਟੀ ਸੈਲੂਨ ਦਾ ਕੰਮ ਕਰਨ ਵਾਲਿਆਂ ਨੇ ਸਮੂਲੀਅਤ ਕੀਤੀ ਜਾਣਕਾਰੀ ਸਾਂਝੀ ਕਰਦੇ ਹੋਏ ਕੁਰਾਲੀ ਦੇ ਡਾਇਮੰਡ ਬਿਊਟੀ ਸੈਲੂਨ ਦੇ ਮਾਲਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਉਨ੍ਹਾਂ ਦੀ ਧਰਮ ਪਤਨੀ ਰਾਜਿੰਦਰ ਕੌਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸੀ ਉਨ੍ਹਾਂ ਦੱਸਿਆ ਕਿ ਇਸ ਅਵਾਰਡ ਸੈਰੇਮਨੀ ਦੌਰਾਨ ਸੈਲੇਬ੍ਰਿਟੀ ਮੇਕਅਪ ਆਰਟਿਸਟ ਸਾਹਿਲ ਮਲਹੋਤਰਾ ਦੁਆਰਾ ਮਾਸਟਰ ਕਲਾਸ ਦਾ ਟਾਸਕ ਦਿੱਤਾ ਗਿਆ ਜਿਸ ਵਿੱਚ ਵਧੀਆ ਕਾਰਗੁਜਾਰੀ ਦੇ ਚਲਦੇ ਕੁਰਾਲੀ ਦੇ ਡਾਇਮੰਡ ਬਿਊਟੀ ਸੈਲੂਨ ਦੀ ਰਾਜਿੰਦਰ ਕੌਰ ਨੂੰ ਬਿਜ਼ਨਸ ਆਇਕਾਣ ਅਵਾਰਡ 2023 ਨਾਲ ਨਿਵਾਜਿਆ ਗਿਆ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਜਿੰਦਰ ਕੌਰ ਨੂੰ ਇਹ ਅਵਾਰਡ ਪੰਜਾਬ ਦੀ ਮਸ਼ਹੂਰ ਐਕਟਰਸ ਤਾਨੀਆ ਦੁਆਰਾ ਦਿੱਤਾ ਗਿਆ। ਇਸ ਸੰਬੰਧੀ ਜਦੋਂ ਰਾਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਐਵਾਰਡ ਤੋਂ ਪਹਿਲਾਂ ਵੀ ਕੁਰਾਲੀ ਦੇ ਡਾਇਮੰਡ ਬਿਊਟੀ ਸੈਲੂਨ ਨੂੰ ਬੈਸਟ ਮੇਕਅਪ ਆਰਟਿਸਟ ਅਤੇ ਰਾਈਜ਼ਿੰਗ ਸਟਾਰ ਸੀਜ਼ਨ 8 ਦਾ ਐਵਾਰਡ ਵੀ ਮਿਲ ਚੁੱਕਾ ਹੈ। ਰਜਿੰਦਰ ਕੌਰ ਨੇ ਦੱਸਿਆ ਕਿ ਕੁਰਾਲੀ ਦੇ ਮੋਰਿੰਡਾ ਮਾਰਗ ਸਥਿਤ ਮੌਜੂਦ ਡਾਇਮੰਡ ਬਿਊਟੀ ਸੈਲੂਨ ਵਿਖੇ ਬੱਚਿਆਂ ਨੂੰ ਮੇਕਪ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਆਪਣਾ ਰੁਜ਼ਗਾਰ ਵੀ ਸ਼ੁਰੂ ਕਰ ਸਕਦੇ ਹਨ ਅਤੇ ਇਸ ਕਿੱਤੇ ਨਾਲ ਜੁੜ ਕੇ ਆਪ ਕਮਾਈ ਦਾ ਸਾਧਨ ਬਣਾ ਸਕਦੇ ਹਨ