ਰਾਮਾਂ ਪੁਲਿਸ ਵੱਲੋਂ ਚੋਰੀ ਕਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ ਤਿੰਨ ਮੋਬਾਇਲ ਬਰਾਮਦ

ਰਾਮਾਂ ਪੁਲਿਸ ਵੱਲੋਂ ਚੋਰੀ ਕਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ
ਤਿੰਨ ਮੋਬਾਇਲ ਬਰਾਮਦ
ਰਾਮਾਂ ਮੰਡੀ, 26 ਜੂਨ (ਬਲਵੀਰ ਸਿੰਘ ਬਾਘਾ)- ਰਾਮਾਂ ਥਾਣੇ ਦੇ ਏਐਸਸਆਈ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਇਲਾਕੇ ਅੰਦਰ ਚੋਰੀਆਂ ਕਰਨ ਦੇ ਦੋਸ਼ਾਂ ਹੇਠ ਸਥਾਨਕ ਕਮਾਲੂ ਰੋਡ ਤੋਂ ਅੱਜ ਇੱਕ ਵਿਅਕਤੀ ਸੰਦੀਪ ਸਿੰਘ ਵਾਸੀ ਰਾਮਾਂ ਮੰਡੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ ਤਿੰਨ ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਸੁਖਪਾਲ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਬੈਂਕ ਸਾਈਡ ਆਰੀਆ ਹਾਈ ਸਕੂਲ ਰਾਮਾਂ ਮੰਡੀ ਨੇ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਕਿ ਬੀਤੀ ਰਾਤ ਉਕਤ ਸੰਦੀਪ ਵਾਸੀ ਰਾਮਾਂ ਮੰਡੀ ਜੋ ਕਿ ਚੋਰੀਆਂ ਕਰਨ ਦਾ ਆਦੀ ਹੈ ਉਹਨਾਂ ਦੇ ਘਰ ਵਿੱਚ ਚਾਰਦਿਵਾਰੀ ਦੀ ਕੰਧ ਲੰਘ ਕੇ ਦਾਖਲ ਹੋ ਗਿਆ ਅਤੇ ਉਹਨਾਂ ਦੇ ਮੋਬਾਇਲ ਚੋਰੀ ਕਰਕੇ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਸੰਦੀਪ ਸਿੰਘ ਨੂੰ ਕਮਾਲੂ ਰੋਡ ਤੋਂ ਗ੍ਰਿਫਤਾਰ ਕਰਕੇ ਚੋਰੀ ਕੀਤੇ ਹੋਏ ਮੋਬਾਇਲ ਬਰਾਮਦ ਕਰ ਲਏ ਗਏ ਹਨ। ਪੁਲਿਸ ਨੇ ਸੰਦੀਪ ਸਿੰਘ ਵਿਰੁੱਧ ਚੋਰੀ ਦਾ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਤਸਵੀਰ ਦਾ ਵੇਰਵਾ -ਚੋਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪੁਲਿਸ ਪਾਰਟੀ ਨਾਲ ਤਸਵੀਰ ਭੇਜੀ ਹੈ।